ਮੋਹਾਲੀ ਦੇ ਇਸ ਹੋਟਲ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

mohali
ਮੋਹਾਲੀ ਦੇ ਇਸ ਹੋਟਲ 'ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਮੋਹਾਲੀ ਦੇ ਇਸ ਹੋਟਲ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼,ਜ਼ੀਰਕਪੁਰ: ਮੋਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਪੁਲਿਸ ਨੇ ਨੇ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਚੱਲ ਰਹੇ ਸੈਕਸ ਧੰਦੇ ਦਾ ਪਰਦਾਫਾਸ਼ ਕੀਤਾ।ਪੁਲਿਸ ਕਾਰਵਾਈ ਕਰਦਿਆਂ ਮੌਕੇ ‘ਤੇ ਪੁਲਿਸ ਨੇ 8 ਕੁੜੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

mohali
ਮੋਹਾਲੀ ਦੇ ਇਸ ਹੋਟਲ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਪੁਲਿਸ ਨੇ ਦੋਹਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਗੁਪਤ ਸੂਚਨਾ ਦੇ ਤਹਿਤ ਛਾਪੇਮਾਰੀ ਦੌਰਾਨ ਇਸ ਧੰਦੇ ਦਾ ਪਰਦਾਫਾਸ਼ ਕੀਤਾ ਹੈ।

ਹੋਰ ਪੜ੍ਹੋ:ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ – ਜਾਣੋ ਕਿਸ ਨੂੰ ਮਿਲਿਆ ਕਿਹੜਾ ਅਵਾਰਡ

ਦੱਸਿਆ ਜਾ ਰਿਹਾ ਕਿ ਹੋਟਲ ‘ਚ ਔਰਤਾਂ ਨੂੰ ਸਰੀਰ ਵਪਾਰ ਦੇ ਕਾਰੋਬਾਰ ਲਈ ਵਰਤਿਆ ਜਾ ਰਿਹਾ ਸੀ। ਜਿਸ ‘ਤੇ ਪੁਲਸ ਨੇ ਉਨ੍ਹਾਂ ਕੋਲ ਆਪਣੇ ਮੁਲਾਜ਼ਮ ਨੂੰ ਗਾਹਕ ਕੋਲ ਭੇਜਿਆ।

mohali
ਮੋਹਾਲੀ ਦੇ ਇਸ ਹੋਟਲ ‘ਚ ਚੱਲਦਾ ਸੀ ਸੈਕਸ ਰੈਕੇਟ ਦਾ ਧੰਦਾ, ਪੁਲਿਸ ਨੇ ਕੀਤਾ ਪਰਦਾਫਾਸ਼

ਪੁਲਿਸ ਮੁਤਾਬਕ ਦੋਸ਼ੀਆਂ ਦੀ ਪਹਿਚਾਣ ਦਿੱਲੀ ਨਿਵਾਸੀ ਪੁਨੀਤ ਗਰਗ ਅਤੇ ਮਨੋਜ ਗੁਪਤਾ ਅਤੇ ਯੂਪੀ ਨਿਵਾਸੀ ਸੂਰਜ ਦੇ ਰੂਪ ਵੱਜੋਂ ਹੋਈ ਹੈ। ਉਥੇ ਹੀ ਫੜੀਆਂ ਗਈਆਂ ਕੁੜੀਆਂ ਪੰਜਾਬ ਦੇ ਵੱਖਰੇ-ਵੱਖਰੇ ਖੇਤਰਾਂ ਨਾਲ ਸਬੰਧਿਤ ਹਨ।ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੀ ਤਹਿ ਤੱਕ ਜਲਦੀ ਹੀ ਪਹੁੰਚਿਆ ਜਾਵੇਗਾ।

-PTC News