ਮੁੜ ਵਿਵਾਦਾਂ ‘ਚ ਘਿਰੇ ਪ੍ਰਿੰਸ-ਰੰਮੀ ਰੰਧਾਵਾ, ਮੁਹਾਲੀ ਪੁਲਿਸ ਨੇ ਲਿਆ ਹਿਰਾਸਤ ‘ਚ

Prince Rami Randhawa

ਮੁੜ ਵਿਵਾਦਾਂ ‘ਚ ਘਿਰੇ ਪ੍ਰਿੰਸ-ਰੰਮੀ ਰੰਧਾਵਾ, ਮੁਹਾਲੀ ਪੁਲਿਸ ਨੇ ਲਿਆ ਹਿਰਾਸਤ ‘ਚ,ਮੋਹਾਲੀ: ਪੰਜਾਬ ਗਾਇਕ ਪ੍ਰਿੰਸ-ਰੰਮੀ ਰੰਧਾਵਾ ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ,ਪ੍ਰਿੰਸ-ਰੰਮੀ ਰੰਧਾਵਾ ‘ਤੇ ਸੁਸਾਇਟੀ ਦੇ ਸੁਰੱਖਿਆ ਕਰਮੀ ਨਾਲ ਗਾਲੀ-ਗਲੋਚ ਕਰਨ ਦੇ ਇਲਜ਼ਾਮ ਲੱਗੇ ਹਨ।ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਗਾਇਕ ਉੱਚੀ ਆਵਾਜ਼ ‘ਚ ਗਾਣੇ ਲਗਾ ਕੇ ਪ੍ਰੇਸ਼ਾਨ ਕਰ ਰਹੇ ਸਨ।

ਜਿਸ ਦੌਰਾਨ ਮੁਹਾਲੀ ਪੁਲਿਸ ਨੇ ਪ੍ਰਿੰਸ ਅਤੇ ਰੰਮੀ ਰੰਧਾਵਾ ਨੂੰ ਹਿਰਾਸਤ ‘ਚ ਲੈ ਲਿਆ ਹੈ।ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਇਹਨਾਂ ਗਾਇਕਾਂ ਦਾ ਪੰਜਾਬੀ ਗਾਇਕ ਐਲੀ ਮਾਂਗਟ ਨਾਲ ਵਿਵਾਦ ਛਿੜਿਆ ਸੀ ਤੇ ਇੱਕ ਵਾਰ ਫਿਰ ਤੋਂ ਇਹ ਗਾਇਕ ਵਿਵਾਦਾਂ ‘ਚ ਘਿਰ ਗਏ ਹਨ।

-PTC News