Sat, Apr 27, 2024
Whatsapp

ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

Written by  Shanker Badra -- June 06th 2019 01:33 PM -- Updated: June 06th 2019 02:12 PM
ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ:ਚੰਡੀਗੜ੍ਹ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ।ਜਿਥੇ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ,ਓਥੇ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ।ਹੁਣ ਜਾਨਵਰਾਂ ਨੂੰ ਵੀ ਨਸ਼ਿਆਂ ਦੀ ਭੈੜੀ ਲੱਤ ਲੱਗ ਗਈ ਹੈ ,ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਸ਼ਰਮਨਾਕ ਦੱਸਿਆ ਜਾ ਰਿਹਾ ਹੈ। [caption id="attachment_303960" align="aligncenter" width="300"]Monkey Poppy and Opium Addicted , Social Media Video Viral
ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ[/caption] ਦਰਅਸਲ 'ਚ ਸੋਸ਼ਲ ਮੀਡੀਆ 'ਤੇ ਇੱਕ ਬਾਂਦਰ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।ਜਿਸ ਵਿਚ ਕੁੱਝ ਨੌਜਵਾਨ ਇੱਕ ਬਾਂਦਰ ਨੂੰ ਨਸ਼ਾ ਕਰਵਾਉਂਦੇ ਦਿਖਾਈ ਦੇ ਰਹੇ ਹਨ ਅਤੇ ਨਾਲੇ ਕਹਿ ਰਹੇ ਹਨ ਕਿ ਕੈਪਟਨ ਸਾਹਿਬ ਹੁਣ ਬਾਂਦਰ ਵੀ ਭੁੱਕੀ ਖਾਂਦਾ ਹੈ ਅਤੇ ਉਠਿਆ ਨੀ ਜਾਂਦਾ। [caption id="attachment_303958" align="aligncenter" width="300"]Monkey Poppy and Opium Addicted , Social Media Video Viral
ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ[/caption] ਉਨ੍ਹਾਂ ਨੌਜਵਾਨਾਂ ਦਾ ਇਲਜ਼ਾਮ ਹੈ ਕਿ ਟਰੱਕ ਚਾਲਕ ਵੱਲੋਂ ਬਾਂਦਰ ਨੂੰ ਨਸ਼ੇ ਦੀ ਆਦਤ ਲਗਾਈ ਗਈ ਹੈ, ਜਿਸ ਕਾਰਨ ਉਹ ਰੋਟੀ, ਕੇਲੇ ਅਤੇ ਹੋਰ ਫ਼ਲ ਖਾਣ ਦੀ ਬਜਾਏ ਭੁੱਕੀ ਅਤੇ ਅਫ਼ੀਮ ਖਾਣ ਦਾ ਆਦੀ ਹੋ ਗਿਆ ਹੈ। [caption id="attachment_303957" align="aligncenter" width="300"]Monkey Poppy and Opium Addicted , Social Media Video Viral
ਹੁਣ ਬਾਂਦਰ ਵੀ ਭੁੱਕੀ ਅਤੇ ਅਫ਼ੀਮ ਦਾ ਹੋਇਆ ਆਦੀ , ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬੀ ਗਾਇਕ ਸੁੱਖਾ ਦਿੱਲੀ ਵਾਲਾ ਦੀ ਹੋਈ ਮੌਤ ,ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਉਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਬਾਂਦਰ ਦਾ ਨਸ਼ਾ ਉੱਤਰ ਜਾਂਦਾ ਹੈ ਤਾਂ ਇਸ ਤੋਂ ਚੱਲਿਆ ਵੀ ਨਹੀਂ ਜਾਂਦਾ।ਇੱਥੇ ਤੱਕ ਕਿ ਉਹ ਇੱਕ ਵਾਰ ਤਾਂ ਖੰਭੇ ਤੋਂ ਹੇਠਾਂ ਵੀ ਡਿੱਗ ਗਿਆ, ਜਿਸ ਕਾਰਨ ਉਸਦੇ ਸਿਰ ਵਿੱਚ ਸੱਟ ਲੱਗੀ।ਇਸਦੇ ਨਾਲ ਹੀ ਇਨ੍ਹਾਂ ਨੌਜਵਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਨਸ਼ੇ 'ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਅਪੀਲ ਵੀ ਕੀਤੀ ਹੈ। -PTCNews


Top News view more...

Latest News view more...