Sat, Apr 27, 2024
Whatsapp

ਮੋਰਚਾ ਗੁਰੂ ਕਾ ਬਾਗ

Written by  PTC NEWS -- August 07th 2021 03:19 PM -- Updated: August 07th 2021 05:54 PM
ਮੋਰਚਾ ਗੁਰੂ ਕਾ ਬਾਗ

ਮੋਰਚਾ ਗੁਰੂ ਕਾ ਬਾਗ

ਗੁਰੂ ਕੇ ਸਿੱਖ ਵਿਚ ਗੁਰਧਾਮਾਂ ਲਈ ਪਿਆਰ ਅਤੇ ਜਜ਼ਬੇ ਦੀ ਮਿਸਾਲ ਸਾਨੂੰ ਸਮੇਂ-ਸਮੇਂ ’ਤੇ ਇਤਿਹਾਸ ਵਿਚੋਂ ਮਿਲਦੀ ਰਹਿੰਦੀ ਹੈ। ਗੁਰ ਮਰਿਯਾਦਾ ਨੂੰ ਕਾਇਮ ਰੱਖਣ ਲਈ ਉਹ ਹਰ ਤਰ੍ਹਾਂ ਦੀ ਕੁਰਬਾਣੀ ਲਈ ਤਿਆਰ ਰਹਿੰਦਾ ਹੈ। ਅੰਗਰੇਜ਼ਾਂ ਵੱਲੋਂ ਆਪਣੇ ਰਾਜ ਦੌਰਾਨ ਗੁਰ ਅਸਥਾਨਾਂ ਦਾ ਪ੍ਰਬੰਧ ਮਹੰਤਾਂ ਨੂੰ ਸੌਪਿਆ ਗਿਆ ਸੀ। ਇਹ ਮਹੰਤ ਸਮਾਂ ਬੀਤਣ ’ਤੇ ਆਯਾਸ਼ ਅਤੇ ਗੁੰਡਾ ਬਿਰਤੀ ਦੇ ਧਾਰਨੀ ਹੋ ਗਏ। ਗੁਰੂ ਘਰਾਂ ਦਾ ਪ੍ਰਬੰਧ ਕਰਨ ਦੀ ਥਾਂ ਗੁਰੂ ਘਰਾਂ ਨੂੰ ਨਿੱਜੀ ਜਾਇਦਾਦ ਸਮਝਣ ਲਗ ਪਏ, ਜੋ ਸਿੱਖਾਂ ਲਈ ਬਰਦਾਸ਼ਤ ਕਰਨਾ ਦਿਨ-ਬ-ਦਿਨ ਔਖਾ ਹੁੰਦਾ ਗਿਆ। [caption id="attachment_521376" align="aligncenter" width="441"]Morcha Guru ka Bagh ਗੁਰਦੁਆਰਾ ਗੁਰੂ ਕਾ ਬਾਗ[/caption] ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਮਹੰਤ ਸੁੰਦਰ ਦਾਸ ਕਾਬਜ਼ ਸੀ। ਗੱਲਬਾਤ ਨਾਲ ਉਸਨੇ ਸਮਝੌਤਾ ਕਰਕੇ ਗੁਰਦੁਆਰੇ ਦਾ ਪ੍ਰਬੰਧ ਤਾਂ ਸਿੱਖਾਂ ਨੂੰ ਸੌਂਪ ਦਿੱਤਾ ਪਰ ਨਾਲ ਲਗਦੀ ਜ਼ਮੀਨ ਤੋਂ ਉਸਨੇ ਕਬਜ਼ਾ ਨਾ ਛੱਡਿਆ, ਜਿਥੇ ਕਿੱਕਰ ਦੇ ਬਹੁਤ ਸਾਰੇ ਰੁੱਖ ਸਨ। ਸੰਗਤਾਂ ਇਸਨੂੰ ਗੁਰੂ ਕੇ ਬਾਗ ਦੇ ਨਾਮ ਨਾਲ ਜਾਣਦੀਆਂ ਸਨ। ਸੰਗਤਾਂ ਲੰਗਰ ਤਿਆਰ ਕਰਨ ਲਈ ਇਸੇ ਬਾਗ ਵਿਚੋਂ ਲੱਕੜਾਂ ਕੱਟ ਕੇ ਲਿਆਉਂਦੀ ਸਨ। ਸਮਝੌਤਾ ਹੋ ਜਾਣ ਮਗਰੋਂ ਵੀ ਮਹੰਤ ਨੇ ਸਿੱਖਾਂ ਨੂੰ ਲੱਕੜਾਂ ਕੱਟਣ ਤੋਂ ਰੋਕਿਆ। ਅਗਸਤ, 1922 ਨੂੰ ਪੁਲਿਸ ਨੇ ਕੁਝ ਸਿੱਖਾਂ ਨੂੰ ਇਸੇ ਤਹਿਤ ਗ੍ਰਿਫ਼ਤਾਰ ਕਰਕੇ ਕੈਦ ਵਿਚ ਭੇਜ ਦਿੱਤਾ। ਸਰਕਾਰ ਵੱਲੋਂ ਸਿੱਖਾਂ ਨਾਲ ਇਹ ਸਲੂਕ ਕੀਤੇ ਜਾਣ ’ਤੇ ਇਹ ਝਗੜਾ ਹੋਰ ਵੱਧ ਗਿਆ।Morcha Guru ka Bagh ਸਿੱਖਾਂ ਨੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਸ਼ੁਰੂ ਕਰ ਦਿੱਤਾ। ਹਰ ਰੋਜ਼ ਇਕ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਕੇ ਬਾਗ ਨੂੰ ਰਵਾਨਾ ਹੁੰਦਾ। ਪੁਲਿਸ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਕੇ ਬੜੀ ਬੇਰਹਿਮੀ ਨਾਲ ਕੁੱਟਮਾਰ ਕਰਦੀ। ਸਿੱਖਾਂ ਨੂੰ ਬੇਹੋਸ਼ ਹੋਣ ਤੱਕ ਲੋਹੇ ਅਤੇ ਪਿੱਤਲ ਦੀ ਨੋਕ ਵਾਲੀਆਂ ਲਾਠੀਆਂ ਨਾਲ ਕੁੱਟਿਆ ਜਾਂਦਾ। ਉਨ੍ਹਾਂ ਨੂੰ ਕੇਸਾਂ ਤੋ ਫੜ੍ਹ ਕੇ ਘੜੀਸਿਆਂ ਜਾਂਦਾ। ਬੇਹੋਸ਼ ਹੋਣ ’ਤੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਭੇਜ ਦਿੱਤਾ ਜਾਂਦਾ। ਪਰ ਗੁਰੂ ਦੇ ਸਿੱਖ ਇਹ ਸਭ ਇੰਨੇ ਸ਼ਾਂਤਮਈ ਤਰੀਕੇ ਨਾਲ ਝੱਲਦੇ ਕਿ ਕੋਈ ਵੀ ਅੱਗੋਂ ਹੱਥ ਨਾ ਚੁੱਕਦਾ। ਇਸ ਅਨੌਖੇ ਸੰਘਰਸ਼ ਦੀ ਖ਼ਬਰ ਪੂਰੇ ਦੇਸ਼ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। Ross March ਅਖੀਰ ਅੰਗਰੇਜ਼ ਸਰਕਾਰ ਨੂੰ ਸਿੱਖਾਂ ਦੀ ਦ੍ਰਿੜਤਾ ਤੇ ਕੁਰਬਾਨੀ ਦੇ ਜਜ਼ਬੇ ਅਗੇ ਝੁਕਣਾ ਪਿਆ। ਸਰ ਗੰਗਾ ਰਾਮ ਨੇ ਵਿਚ ਪੈ ਕੇ ਸਮਝੌਤਾ ਕਰਵਾਇਆ ਅਤੇ ਮਹੰਤ ਕੋਲੋਂ ਜ਼ਮੀਨ ਦਾ ਪ੍ਰਬੰਧ ਲੈ ਕੇ ਅਕਾਲੀਆਂ ਨੂੰ ਸੌਂਪ ਦਿੱਤਾ ਗਿਆ। Morcha Guru ka Bagh ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਇਨ੍ਹਾਂ ਮਹੰਤਾਂ ਤੋਂ ਅਨੇਕਾਂ ਗੁਰੂ ਘਰਾਂ ਨੂੰ ਅਜ਼ਾਦ ਕਰਵਾ ਲਿਆ ਗਿਆ। ਇੰਨ੍ਹਾਂ ਸੰਘਰਸ਼ਾਂ ਵਿਚੋਂ ਹੀ ਅਕਾਲੀ ਦਲ ਅਤੇ ਫਿਰ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਕਮੇਟੀ ਹੋਂਦ ਵਿਚ ਆਈ।


  • Tags

Top News view more...

Latest News view more...