"ਮੇਰਾ ਪੁੱਤ ਮਰ ਗਿਆ ਹੁੰਦਾ ਤਾਂ ਮੇਰੇ ਮਾਸੂਮ ਪੋਤਰੇ ਪੋਤਰੀਆਂ ਜ਼ਿੰਦਾ ਹੁੰਦੇ!"
ਭੁੱਬਾਂ ਮਾਰ ਕੇ ਰੋਣ ਤੋਂ ਬਾਅਦ ਦਾਦੇ ਨੇ ਆਪਣੇ ਪੁੱਤ ਨੂੰ ਫਟਕਾਰਾਂ ਲਗਾਉਂਦਿਆਂ ਕਿਹਾ ਕਿ "ਜੇ ਇਹ ਮਰ ਜਾਂਦਾ ਤਾਂ ਚੰਗਾ ਹੁੰਦਾ, ਮੇਰੇ ਮਾਸੂਮ ਪੋਤਰੇ ਪੋਤਰੀਆਂ ਜ਼ਿੰਦਾ ਹੁੰਦੇ!"
ਪੋਸਟਮਾਰਟਮ ਦੌਰਾਮ ਮਾਸੂਮ ਪੋਤਰੀ ਦੀਆਂ ਵਾਲੀਆਂ ਲਾਹ ਕੇ ਜਦੋਂ ਦਾਦੇ ਨੂੰ ਫੜਾਈਆਂ ਗਈਆਂ ਤਾਂ ਦਾਦੇ ਦੀਆਂ ਭੁੱਬਾਂ ਦੇਖ ਉਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ।
Morni hills murder: ਬਜ਼ੁਰਗ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਸੀ ਕਿ ਜੇਕਰ ਮੇਰਾ ਪੁੱਤ ਮਰ ਜਾਂਦਾ ਤਾਂ ਮੇਰੇ ਪੋਤੇ ਪੋਤੀਆਂ ਜ਼ਿੰਦਾ ਹੁੰਦੀਆਂ।
ਦੱਸਣਯੋਗ ਹੈ ਕਿ ਬੱਚਿਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
—PTC News