ਪਟਿਆਲਾ: ਠੰਡ ਤੋਂ ਬਚਣ ਲਈ ਕਮਰੇ 'ਚ ਬਾਲੀ ਅੰਗੀਠੀ ਦੇ ਧੂੰਏਂ ਨੇ ਲਈ ਮਾਂ-ਧੀ ਦੀ ਜਾਨ
ਪਟਿਆਲਾ: ਠੰਡ ਤੋਂ ਬਚਣ ਲਈ ਕਮਰੇ 'ਚ ਬਾਲੀ ਅੰਗੀਠੀ ਦੇ ਧੂੰਏਂ ਨੇ ਲਈ ਮਾਂ-ਧੀ ਦੀ ਜਾਨ,ਪਟਿਆਲਾ: ਪਟਿਆਲਾ ਦੇ ਅਰਬਨ ਅਸਟੇਟ 'ਚ ਠੰਡ ਤੋਂ ਬਚਣ ਲਈ ਬੀਤੀ ਰਾਤ ਇੱਕ ਪਰਿਵਾਰ ਵੱਲੋਂ ਕਮਰੇ ‘ਚ ਬਾਲੀ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪਰਵਾਸੀ ਮਜ਼ਦੂਰ ਦੇ ਘਰ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਤ ਸਮੇਂ ਠੰਡ ਤੋਂ ਨਿਜਾਤ ਪਾਉਣ ਲਈ ਕੋਇਲੇ ਦੀ ਅੰਗੀਠੀ ਲਗਾ ਕੇ ਪਰਿਵਾਰ ਸੁੱਤਾ ਰਿਹਾ, ਇਸ ਦੌਰਾਨ ਮਾਂ ਅਤੇ ਧੀ ਦੀ ਮੌਕੇ ' ਤੇ ਹੀ ਮੌਤ ਹੋ ਗਈ , ਜਦਕਿ ਪਿਤਾ ਇਸ ਸਮੇਂ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ। ਹੋਰ ਪੜ੍ਹੋ: ਰੂਸ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਹਲਾਕ ਤੇ 7 ਜ਼ਖਮੀ ਇਸ ਪਰਿਵਾਰ ਨੇ ਆਪਣੇ ਅੰਦਰ ਕੋਇਲੇ ਦੀ ਅੰਗੀਠੀ ਲਗਾ ਲਈ ਅਤੇ ਜਦੋਂ ਰਾਤ ਸਮੇਂ ਇਹ ਪਰਿਵਾਰ ਸੁੱਤਾ ਸੀ ਤਾਂ ਕਮਰੇ ਅੰਦਰ ਅੰਗੀਠੀ ਦੀ ਗੈਸ ਹੋ ਗਈ ਤੇ ਦਰਵਾਜ਼ਾ ਬੰਦ ਹੋਣ ਕਾਰਨ , ਇਹ ਪਰਿਵਾਰ ਇਸ ਅੰਗੀਠੀ ਦੀ ਗੈਸ ਦੀ ਚਪੇਟ 'ਚ ਆ ਗਿਆ। ਜਦੋਂ ਸਵੇਰੇ ਘਰ ਤੋਂ ਬਾਹਰ ਕੋਈ ਵੀ ਨਾ ਨਿਕਲਿਆ ਤਾਂ ਆਸ - ਪਾਸ ਦੇ ਲੋਕਾਂ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਕੋਈ ਵੀ ਅੰਦਰੋਂ ਨਾ ਬੋਲਿਆ, ਉਨ੍ਹਾਂ ਨੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਇਹ ਪਰਿਵਾਰ ਪੂਰੀ ਤਰਾਂ ਬੇਹੋਸ਼ ਸੀ। -PTC News