ਪਟਿਆਲਾ: ਠੰਡ ਤੋਂ ਬਚਣ ਲਈ ਕਮਰੇ ‘ਚ ਬਾਲੀ ਅੰਗੀਠੀ ਦੇ ਧੂੰਏਂ ਨੇ ਲਈ ਮਾਂ-ਧੀ ਦੀ ਜਾਨ

Patiala

ਪਟਿਆਲਾ: ਠੰਡ ਤੋਂ ਬਚਣ ਲਈ ਕਮਰੇ ‘ਚ ਬਾਲੀ ਅੰਗੀਠੀ ਦੇ ਧੂੰਏਂ ਨੇ ਲਈ ਮਾਂ-ਧੀ ਦੀ ਜਾਨ,ਪਟਿਆਲਾ: ਪਟਿਆਲਾ ਦੇ ਅਰਬਨ ਅਸਟੇਟ ‘ਚ ਠੰਡ ਤੋਂ ਬਚਣ ਲਈ ਬੀਤੀ ਰਾਤ ਇੱਕ ਪਰਿਵਾਰ ਵੱਲੋਂ ਕਮਰੇ ‘ਚ ਬਾਲੀ ਅੰਗੀਠੀ ਦੇ ਧੂੰਏਂ ਨਾਲ ਸਾਹ ਘੁੱਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪਰਵਾਸੀ ਮਜ਼ਦੂਰ ਦੇ ਘਰ ਵਾਪਰਿਆ ਹੈ।

Patialaਮਿਲੀ ਜਾਣਕਾਰੀ ਮੁਤਾਬਕ ਰਾਤ ਸਮੇਂ ਠੰਡ ਤੋਂ ਨਿਜਾਤ ਪਾਉਣ ਲਈ ਕੋਇਲੇ ਦੀ ਅੰਗੀਠੀ ਲਗਾ ਕੇ ਪਰਿਵਾਰ ਸੁੱਤਾ ਰਿਹਾ, ਇਸ ਦੌਰਾਨ ਮਾਂ ਅਤੇ ਧੀ ਦੀ ਮੌਕੇ ‘ ਤੇ ਹੀ ਮੌਤ ਹੋ ਗਈ , ਜਦਕਿ ਪਿਤਾ ਇਸ ਸਮੇਂ ਗੰਭੀਰ ਹਾਲਤ ਵਿਚ ਜ਼ੇਰੇ ਇਲਾਜ ਹੈ।

ਹੋਰ ਪੜ੍ਹੋ: ਰੂਸ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਹਲਾਕ ਤੇ 7 ਜ਼ਖਮੀ

Patialaਇਸ ਪਰਿਵਾਰ ਨੇ ਆਪਣੇ ਅੰਦਰ ਕੋਇਲੇ ਦੀ ਅੰਗੀਠੀ ਲਗਾ ਲਈ ਅਤੇ ਜਦੋਂ ਰਾਤ ਸਮੇਂ ਇਹ ਪਰਿਵਾਰ ਸੁੱਤਾ ਸੀ ਤਾਂ ਕਮਰੇ ਅੰਦਰ ਅੰਗੀਠੀ ਦੀ ਗੈਸ ਹੋ ਗਈ ਤੇ ਦਰਵਾਜ਼ਾ ਬੰਦ ਹੋਣ ਕਾਰਨ , ਇਹ ਪਰਿਵਾਰ ਇਸ ਅੰਗੀਠੀ ਦੀ ਗੈਸ ਦੀ ਚਪੇਟ ‘ਚ ਆ ਗਿਆ।

Patialaਜਦੋਂ ਸਵੇਰੇ ਘਰ ਤੋਂ ਬਾਹਰ ਕੋਈ ਵੀ ਨਾ ਨਿਕਲਿਆ ਤਾਂ ਆਸ – ਪਾਸ ਦੇ ਲੋਕਾਂ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਕੋਈ ਵੀ ਅੰਦਰੋਂ ਨਾ ਬੋਲਿਆ, ਉਨ੍ਹਾਂ ਨੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਇਹ ਪਰਿਵਾਰ ਪੂਰੀ ਤਰਾਂ ਬੇਹੋਸ਼ ਸੀ।

-PTC News