WWE Wrestler ਦਿ ਗ੍ਰੇਟ ਖ਼ਲੀ ਦੇ ਘਰ ਛਾਇਆ ਮਾਤਮ, ਆਈ ਵੱਡੀ ਖ਼ਬਰ

Chandi Devi, mother of WWE Wrestler "The Great Khali" dies at DMC Hospital, Ludhiana

ਰੈਸਲਰ ਦ ਗ੍ਰੇਟ ਖਲੀ ਦੇ ਘਰ ਦੁੱਖ ਭਰੀ ਖਬਰ ਸਾਹਮਣੇ ਆਈ ਹੈ , ਖਲੀ ਦੀ ਮਾਤਾ ਟਾਂਡੀ ਦੇਵੀ ਦਾ ਦਿਹਾਂਤ ਹੋ ਗਿਆ ਹੈ |ਉਹ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ 13 ਜੂਨ ਤੋਂ ਜੇਰੇ ਇਲਾਜ ਸਨ । ਰੈਸਲਰ ਖਲੀ ਦੀ ਮਾਂ ਟਾਂਡੀ ਦੇਵੀ ਦੀ ਉਮਰ ਲਗਭਗ 75 ਸਾਲ ਦੇ ਕਰੀਬ ਸੀ।

Read More : ਵਿਧਾਇਕ ਦੇ ਪੁੱਤਰਾ ਨੂੰ ਨੌਕਰੀ ਦੇਣ ਨਾਲ ਸਾਹਮਣੇ ਆਇਆ ਕਾਂਗਰਸੀ ਭਾਈ-ਭਤੀਜਾਵਾਦ: ਜਸਵੀਰ ਸਿੰਘ ਗੜ੍ਹੀ

ਖਲੀ ਦੇ ਮਾਤਾ ਨੂੰ ਤਬੀਅਤ ਖਰਾਬ ਹੋਣ ਦੇ ਚਲਦਿਆਂ 13 ਜੂਨ ਨੂੰ ਡੀਐਮਸੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਇਸ। ਜਿਥੇ ਉਹਨਾਂ ਦਾ ਕੋਰੋਨਾ ਟੈਸਟ ਵੀ ਹੋਈ ਸੀ ਪਰ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਜਿਸ ਨਾਲ ਕੁਝ ਰਾਹਤ ਜਰੂਰ ਮਿਲੀ ਸੀ ਪਰ ਸਿਹਤ ਨੂੰ ਹੋਰ ਤਕਲੀਫ਼ਾਂ ਹੋਣ ਦੇ ਚਲਦਿਆਂ ਟਾਂਡੀ ਦੇਵੀ ਨੂੰ ਆਈ ਸੀ ਉ ਵਿਚ ਹੀ ਭਰਤੀ ਕੀਤਾ ਹੋਇਆ ਸੀ। ਜਿਥੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ।The Great Khali Height, Weight, Age, Family, Wife, Children, Biography &  More - YourWikiBio

Read More : ਕੇਂਦਰੀ ਖੇਤੀ ਮੰਤਰੀ ਦਾ ਵੱਡਾ ਬਿਆਨ, ਕਿਸੇ ਵੀ ਸਮੇਂ ਕਿਸਾਨਾਂ ਨਾਲ…

ਜ਼ਿਕਰਯੋਗ ਹੈ ਕਿ ਖਲੀ ਦਾ ਆਪਣੀ ਮਾਤਾ ਨਾਲ ਬੇਹੱਦ ਪਿਆਰ ਸੀ ਅਤੇ ਉਹ ਅਕਸਰ ਹੀ ਉਹਨਾਂ ਨਾਲ ਆਪਣੀਆਂ ਤਸਵੀਰਾਂ ਤੇ ਵਿਡਿਓ ਸਾਂਝੀਆਂ ਕਰਦੇ ਰਹਿੰਦੇ ਸਨ। ਇਸ ਵਾਰ ਵੀ ਜਦ ਉਹ ਹਸਪਤਾਲ ਚ ਜ਼ੇਰੇ ਇਲਾਜ ਸੀ ਤਾਂ ਖਲੀ ਆਪਣੀ ਮਾਤਾ ਦੇ ਕੋਲ ਹੀ ਰਹੇ।