Sat, Apr 27, 2024
Whatsapp

Viral Video: 'ਉੱਗਣ ਵਾਲੇ ਉੱਗ ਪੈਂਦੇ ਸੀਨਾ ਪੱਥਰਾਂ ਦਾ ਪਾੜ ਕੇ', ਸਟਰੀਟ ਲਾਈਟ ਦੀ ਰੌਸ਼ਨੀ 'ਚ ਪੜ੍ਹਦੀ ਨਜ਼ਰ ਆਈ ਬੱਚੀ

Written by  Riya Bawa -- October 27th 2022 12:33 PM
Viral Video: 'ਉੱਗਣ ਵਾਲੇ ਉੱਗ ਪੈਂਦੇ ਸੀਨਾ ਪੱਥਰਾਂ ਦਾ ਪਾੜ ਕੇ', ਸਟਰੀਟ ਲਾਈਟ ਦੀ ਰੌਸ਼ਨੀ 'ਚ ਪੜ੍ਹਦੀ ਨਜ਼ਰ ਆਈ ਬੱਚੀ

Viral Video: 'ਉੱਗਣ ਵਾਲੇ ਉੱਗ ਪੈਂਦੇ ਸੀਨਾ ਪੱਥਰਾਂ ਦਾ ਪਾੜ ਕੇ', ਸਟਰੀਟ ਲਾਈਟ ਦੀ ਰੌਸ਼ਨੀ 'ਚ ਪੜ੍ਹਦੀ ਨਜ਼ਰ ਆਈ ਬੱਚੀ

Street Light Emotional Viral Video: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕਈ ਪ੍ਰੇਰਣਾਦਾਇਕ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਨੂੰ ਦੇਖ ਕੇ ਹਰ ਕੋਈ ਪ੍ਰੇਰਿਤ ਹੁੰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹਰ ਕਿਸੇ ਦਾ ਦਿਲ ਜਿੱਤਣ ਦੇ ਨਾਲ-ਨਾਲ ਅਜਿਹੀਆਂ ਵੀਡੀਓਜ਼ ਕਈ ਲੋਕਾਂ ਨੂੰ ਭਾਵੁਕ ਕਰ ਦਿੰਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵਿੱਚ ਹਰ ਕੋਈ ਇੱਕ ਬੱਚੀ ਦੇ ਪੜ੍ਹਾਈ ਪ੍ਰਤੀ ਲਗਨ ਦੀ ਸ਼ਲਾਘਾ ਕਰ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ। ਵਾਇਰਲ ਵੀਡੀਓ 'ਚ ਇਕ ਬੱਚੀ ਸਟਰੀਟ ਲਾਈਟਾਂ 'ਚ ਪੜ੍ਹਦੀ ਨਜ਼ਰ ਆ ਰਹੀ ਹੈ। ਲੜਕੀ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ। ਲੜਕੀ ਦੇ ਇਸ ਸਮਰਪਣ ਨੂੰ ਦੇਖ ਕੇ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ। ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਦੀ ਨਵੀਂ ਪਾਲਿਸੀ 'ਚ ਰਾਖਵਾਂਕਰਨ ਬਣ ਸਕਦਾ ਵੱਡਾ ਮੁੱਦਾ ਅੱਜ ਵੀ ਬਹੁਤ ਸਾਰੇ ਪਰਿਵਾਰ ਗਰੀਬੀ ਕਾਰਨ ਬਿਜਲੀ ਅਤੇ ਗੈਸ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਮੁੱਢਲੀਆਂ ਲੋੜਾਂ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਇਰਲ ਹੋ ਰਹੀ ਵੀਡੀਓ 'ਚ ਇਕ ਲੜਕੀ ਦਿਖਾਈ ਦੇ ਰਹੀ ਹੈ, ਜੋ ਘਰ 'ਚ ਬਿਜਲੀ ਨਾ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਦੀ ਅਤੇ ਪੜ੍ਹਾਈ ਲਈ ਸਟਰੀਟ ਲਾਈਟਾਂ ਦੀ ਵਰਤੋਂ ਕਰਦੀ ਨਜ਼ਰ ਆ ਰਹੀ ਹੈ।

 
View this post on Instagram
 

A post shared by Stutes Zone 987 (@stutes_zone_987)

ਅੱਜ ਕਈ ਪਰਿਵਾਰਾਂ ਨੂੰ ਆਰਥਿਕ ਤੰਗੀ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਸਟੇਟਸ ਜ਼ੋਨ ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਸਕੂਲ ਦੀ ਵਰਦੀ 'ਚ ਇਕ ਬੱਚੀ ਸਟਰੀਟ ਲਾਈਟਾਂ 'ਚ ਪੜ੍ਹਦੀ ਨਜ਼ਰ ਆ ਰਹੀ ਹੈ। ਲੜਕੀ ਦੇ ਘਰ ਬਿਜਲੀ ਨਹੀਂ ਸੀ। ਇਸ ਕਾਰਨ ਉਹ ਪੜ੍ਹਾਈ ਕਰਨ ਲਈ ਸੜਕ ਦੇ ਕਿਨਾਰੇ ਬੈਠ ਗਈ। ਇਸ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਭਾਵੁਕ ਕਰ ਦਿੱਤਾ ਹੈ। ਹਰ ਕੋਈ ਲੜਕੀ ਦੇ ਸਮਰਪਣ ਦੀ ਖੂਬ ਤਾਰੀਫ ਕਰ ਰਿਹਾ ਹੈ।   -PTC News

Top News view more...

Latest News view more...