Fri, Apr 26, 2024
Whatsapp

ਮੁੰਬਈ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ , ਦੋਸ਼ੀ ਗ੍ਰਿਫਤਾਰ

Written by  Shanker Badra -- September 11th 2021 01:46 PM
ਮੁੰਬਈ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ  , ਦੋਸ਼ੀ ਗ੍ਰਿਫਤਾਰ

ਮੁੰਬਈ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ , ਦੋਸ਼ੀ ਗ੍ਰਿਫਤਾਰ

ਮੁੰਬਈ : ਮੁੰਬਈ ਦੇ ਸਾਕੀਨਾਕਾ ਇਲਾਕੇ ਵਿੱਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ ਹੈ। 32 ਸਾਲਾ ਰੇਪ ਪੀੜਤ ਔਰਤ ਦਾ ਰਾਜਾਵਾੜੀ ਹਸਪਤਾਲ ਘਾਟਕੋਪਰ ਵਿੱਚ ਇਲਾਜ ਚੱਲ ਰਿਹਾ ਸੀ। ਹਸਪਤਾਲ ਪ੍ਰਸ਼ਾਸਨ ਨੇ ਵੀ ਪੀੜਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ। [caption id="attachment_532257" align="aligncenter" width="294"] ਮੁੰਬਈ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ , ਦੋਸ਼ੀ ਗ੍ਰਿਫਤਾਰ[/caption] ਇਹ ਘਟਨਾ ਮੁੰਬਈ ਦੇ ਸਾਕੀ ਨਾਕਾ ਇਲਾਕੇ ਦੀ ਹੈ। ਇੱਥੇ ਖੈਰਾਨੀ ਰੋਡ 'ਤੇ ਪਹਿਲਾਂ 32 ਸਾਲਾ ਔਰਤ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਲਾਤਕਾਰ ਤੋਂ ਬਾਅਦ ਦੋਸ਼ੀ ਨੇ ਉਸ ਦੇ ਪ੍ਰਾਈਵੇਟ ਪਾਰਟ 'ਚ ਰਾਡ ਪਾ ਦਿੱਤੀ। ਔਰਤ ਨੂੰ ਬਹੁਤ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਦੀ ਹਾਲਤ ਬਹੁਤ ਗੰਭੀਰ ਸੀ। ਉਹ ਵੈਂਟੀਲੇਟਰ 'ਤੇ ਸੀ। [caption id="attachment_532256" align="aligncenter" width="301"] ਮੁੰਬਈ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ , ਦੋਸ਼ੀ ਗ੍ਰਿਫਤਾਰ[/caption] ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਨੇ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਲੋਹੇ ਦੀ ਰਾਡ ਨਾਲ ਹਮਲਾ ਵੀ ਕੀਤਾ। ਇਸ ਤੋਂ ਬਾਅਦ ਉਸ ਨੇ ਔਰਤ ਦੇ ਪ੍ਰਾਈਵੇਟ ਪਾਰਟ ਵਿੱਚ ਕਈ ਵਾਰ ਲੋਹੇ ਦੀ ਰਾਡ ਪਾਈ। [caption id="attachment_532255" align="aligncenter" width="301"] ਮੁੰਬਈ 'ਚ ਜਬਰ ਜ਼ਿਨਾਹ ਦਾ ਸ਼ਿਕਾਰ ਹੋਈ ਪੀੜਤਾ ਨੇ ਹਸਪਤਾਲ 'ਚ ਤੋੜਿਆ ਦਮ , ਦੋਸ਼ੀ ਗ੍ਰਿਫਤਾਰ[/caption] ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਔਰਤ ਨੂੰ ਟੈਂਪੂ ਵਿੱਚ ਬਿਠਾ ਦਿੱਤਾ ਅਤੇ ਖ਼ੁਦ ਭੱਜ ਗਿਆ । 15 ਮਿੰਟਾਂ ਬਾਅਦ ਕਿਸੇ ਨੇ ਲੰਘਦੇ ਹੋਏ ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਵੇਖਿਆ। ਇਸ ਤੋਂ ਬਾਅਦ ਉਸ ਨੇ ਮੁੰਬਈ ਪੁਲਿਸ ਨੂੰ ਫੋਨ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੋਸ਼ੀ ਦੇ ਖਿਲਾਫ ਬਹੁਤ ਮਹੱਤਵਪੂਰਨ ਸਬੂਤ ਹਨ। -PTCNews


Top News view more...

Latest News view more...