Fri, Apr 26, 2024
Whatsapp

ਮੁੰਬਈ ਦੇ GST ਭਵਨ 'ਚ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ

Written by  Shanker Badra -- February 17th 2020 03:16 PM
ਮੁੰਬਈ ਦੇ GST ਭਵਨ 'ਚ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ

ਮੁੰਬਈ ਦੇ GST ਭਵਨ 'ਚ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ

ਮੁੰਬਈ ਦੇ GST ਭਵਨ 'ਚ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ:ਮੁੰਬਈ : ਮੁੰਬਈ ਦੇ ਮਝਗਾਂਓ ਇਲਾਕੇ 'ਚ ਸਥਿਤ ਜੀ.ਐੱਸ.ਟੀ. ਭਵਨ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਭਵਨ ਦੀ ਸੱਤਵੀਂ ਅਤੇ ਅੱਠਵੀਂ ਮੰਜ਼ਲ 'ਤੇ ਲੱਗੀ ਹੈ ਅਤੇ ਭਵਨ ਨੂੰ ਖ਼ਾਲੀ ਕਰਾ ਲਿਆ ਗਿਆ ਹੈ। ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਹਨ।  ਇਸ ਮੌਕੇ ਇਮਾਰਤ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। [caption id="attachment_389609" align="aligncenter" width="300"]Mumbai GST Bhavan Government Building Fire Breaks in Mazgaon,No One Injured ਮੁੰਬਈ ਦੇ GST ਭਵਨ 'ਚ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ[/caption] ਫਾਇਰ ਬ੍ਰਿਗੇਡ ਦੇ ਕਰਮੀਆਂ ਮੁਤਾਬਕ ਰਾਤ 12.48 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਖਬਰ ਮਿਲੀ ਸੀ। ਇਸ ਮੌਕੇ 'ਤੇ 15 ਫਾਇਰ ਬ੍ਰਿਗੇਡ ਦੀਆਂ15 ਗੱਡੀਆਂ ਅਤੇ 5 ਫਾਇਰ ਇੰਜਨ ਰਵਾਨਾ ਕੀਤੇ ਗਏ ਹਨ। ਦਰਅਸਲ ਜਿਸ ਮੰਜ਼ਿਲ 'ਤੇ ਅੱਗ ਲੱਗੀ, ਉਥੇ ਜੀਐਸਟੀ ਦਫਤਰ ਦਾ ਸਰਵਰ ਕਮਰਾ ਸੀ। ਫਾਇਰ ਵਿਭਾਗ ਦੇ ਅਨੁਸਾਰ ਇਹ ਭਿਆਨਕ ਅੱਗ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। [caption id="attachment_389607" align="aligncenter" width="300"]Mumbai GST Bhavan Government Building Fire Breaks in Mazgaon,No One Injured ਮੁੰਬਈ ਦੇ GST ਭਵਨ 'ਚ ਲੱਗੀ ਭਿਆਨਕ ਅੱਗ, ਪੁੱਜੀਆਂ ਫਾਇਰ ਬ੍ਰਿਗੇਡ ਦੀਆਂ15 ਗੱਡੀਆਂ[/caption] ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ- ਮੈਨੂੰ ਇਹ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਮੈਂ ਯਸ਼ਵੰਤ ਰਾਓ ਚਵਾਨ ਹਾਲ ਵਿੱਚ ਇੱਕ ਮੀਟਿੰਗ ਵਿੱਚ ਬੈਠਾ ਸੀ। ਇਸ ਇਮਾਰਤ ਵਿਚ ਤਕਰੀਬਨ ਸਾਢੇ ਤਿੰਨ ਹਜ਼ਾਰ ਲੋਕ ਕੰਮ ਕਰ ਰਹੇ ਸਨ ਅਤੇ ਲਗਭਗ ਸਾਰਿਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਅੱਗ ਕਿਵੇਂ ਲੱਗੀ ਇਹ ਜਾਂਚ ਦਾ ਵਿਸ਼ਾ ਹੈ। ਸਾਡਾ ਪਹਿਲਾ ਉਦੇਸ਼ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਉਣਾ ਹੈ। -PTCNews


Top News view more...

Latest News view more...