Sat, Apr 27, 2024
Whatsapp

ਫੇਕ ਟੀਆਰਪੀ ਵਾਲੇ ਚੈਨਲਾਂ ਖਿਲਾਫ ਪ੍ਰਸਾਰਣ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ

Written by  Jagroop Kaur -- October 09th 2020 09:35 PM
ਫੇਕ ਟੀਆਰਪੀ ਵਾਲੇ ਚੈਨਲਾਂ ਖਿਲਾਫ ਪ੍ਰਸਾਰਣ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ

ਫੇਕ ਟੀਆਰਪੀ ਵਾਲੇ ਚੈਨਲਾਂ ਖਿਲਾਫ ਪ੍ਰਸਾਰਣ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ

ਨਵੀਂ ਦਿੱਲੀ : ਇਨ੍ਹੀਂ ਦਿਨੀ ਟੀਆਰਪੀ ਦੀ ਦੌੜ 'ਚ ਪਏ ਟੀਵੀ ਚੈਨਲ ਅਤੇ ਨਿਊਜ਼ ਚੈਨਲ ਜਨਤਾ ਨੂੰ ਗੁਮਰਾਹ ਕਰਨ ਦੇ ਲਈ ਕੁਝ ਵੀ ਪ੍ਰਸਾਰਣ ਕਰ ਰਹੇ ਹਨ , ਇਸੇ ਨੂੰ ਲੈਕੇ ਹੁਣ ਨਿੱਜੀ ਟੈਲੀਵਿਜ਼ਨ ਚੈਨਲਾਂ ਦੇ ਪ੍ਰੋਗਰਾਮਾਂ 'ਤੇ ਅੱਧਾ ਸੱਚ ਅਤੇ ਮਾਣਹਾਨੀ ਕੰਟੈਂਟ ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਜਾਰੀ ਐਡਵਾਇਜ਼ਰੀ 'ਚ ਮੰਤਰਾਲਾ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਐਕਟ, 1055 ਦੇ ਤਹਿਤ ਨਿੱਜੀ ਚੈਨਲਾਂ ਨੂੰ ਪਰਾਮਰਸ਼ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ 'ਚ ਅੱਧਾ ਸੱਚ ਜਾਂ ਕਿਸੇ ਦੇ ਸਨਮਾਨ ਨੂੰ ਸੱਟ ਪਹੁੰਚਾਉਣ ਵਾਲੇ ਕੰਟੈਂਟ ਦਾ ਪ੍ਰਸਾਰਣ ਨਹੀਂ ਹੋਣਾ ਚਾਹੀਦਾ ਹੈ।i b ministry issues advisory for private tv channelsਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਤਾਜ਼ਾ ਐਡਵਾਇਜ਼ਰੀ ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਦੇ ਹਾਲੀਆ ਬਿਆਨ ਦੇ ਹਵਾਲੇ 'ਚ ਦੇਖਿਆ ਜਾ ਰਿਹਾ ਹੈ। ਵੀਰਵਾਰ ਨੂੰ ਪਰਮਬੀਰ ਸਿੰਘ ਇੱਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਇੱਕ ਰੈਕੇਟ ਦਾ ਖੁਲਾਸਾ ਕੀਤਾ ਹੈ ਅਤੇ ਪੁਲਸ ਟੀ.ਆਰ.ਪੀ. 'ਚ ਹੇਰਫੇਰ ਨਾਲ ਜੁੜੇ ਇੱਕ ਘਪਲੇ ਦੀ ਜਾਂਚ ਕਰ ਰਹੀ ਹੈ। ਰੈਕੇਟ ਦਾ ਨਾਮ ਫਾਲਸ ਟੀ.ਆਰ.ਪੀ. ਰੈਕੇਟ ਦੱਸਦੇ ਹੋਏ ਪਰਮਬੀਰ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਕਤ ਰੈਕੇਟ ਫਾਲਸ ਰੈਕੇਟ ਦੇ ਜ਼ਰੀਏ ਕਰੋੜਾਂ ਰੁਪਏ ਦਾ ਮੁਨਾਫਾ ਕਮਾਇਆ ਜਾ ਰਿਹਾ ਹੈ। Prakash Javadekar named Minister of Information and Broadcasting in NDA 2.0 ਇਸ ਮਾਮਲੇ ਨੂੰ ਲੈਕੇ ਮੁੰਬਈ ਦੇ ਪੁਲਸ ਕਮਿਸ਼ਨਰ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਇਹ ਵੀ ਦੱਸਿਆ ਸੀ ਕਿ ਮੁੰਬਈ ਪੁਲਸ ਨੇ ਤਿੰਨ ਚੈਨਲਾਂ ਦੀ ਪਛਾਣ ਹੈ, ਜਿਨ੍ਹਾਂ ਦੇ ਨਾਮ ਕ੍ਰਮਵਾਰ: ਫਕਤ ਮਰਾਠੀ, ਬਾਕਸ ਸਿਨੇਮਾ ਅਤੇ ਰਿਪਬਲਿਕ ਟੀ.ਵੀ. ਹੈ। ਸਿੰਘ ਮੁਤਾਬਕ ਉਪਰੋਕਤ ਤਿੰਨ ਨਿੱਜੀ ਟੀ.ਵੀ. ਚੈਨਲ ਟੀ.ਵੀ. ਰੇਟਿੰਗ ਕਰਨ ਲਈ ਬਾਰਕ (BARC) ਦੁਆਰਾ ਵਰਤੀ ਗਈ ਪ੍ਰਣਾਲੀ ਨੂੰ ਖਰਾਬ ਕਰਨ 'ਚ ਵੀ ਸ਼ਾਮਲ ਰਹੇ ਹਨ। ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰੀ ਦਾ ਵੀ ਪੁਲਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ।बड़े-बड़े मीडिया संस्थान कर गए चूक, कुछ ने मानी गलती | Big Mistake By Media  Organizations - Samachar4mediaਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਰਿਆ ਚੱਕਰਵਰਤੀ ਮਾਮਲੇ ਤੇ ਕੁਝ ਚੈਨਲਾਂ ਨੇ ਗਲਤ ਜਾਣਕਾਰੀਆਂ ਸਾਂਝੀਆਂ ਕੀਤੀਆਂ ਛੋਟੇ ਜਿਹੇ ਮੁੱਦੇ ਨੂੰ ਵੀ ਵਧ ਚੜ੍ਹ ਕੇ ਪੇਸ਼ ਕੀਤਾ ਗਿਆ। ਇਸ ਵਿਚ ਕੁਝ ਅਹਿਮ ਮੁੱਦੇ ਸਨ ਜਿੰਨਾ 'ਤੇ ਮੀਡੀਆ ਵੱਲੋਂ ਕੁੱਝਵੀ ਨਹੀਂ ਕਿਹਾ ਗਿਆ ਜਿਸ ਤੋਂ ਜਨਤਾ ਵੀ ਖਾਸ ਪ੍ਰੇਸ਼ਾਨ ਨਜ਼ਰ ਆਈ। ਜਿਸ ਦੇ ਚਲਦਿਆਂ ਹੁਣ ਪ੍ਰਸਾਰਣ ਮੰਤਰਾਲੇ ਨੂੰ ਹੀ ਅੱਗੇ ਵਧਣਾ ਪਿਆ।


Top News view more...

Latest News view more...