ਮੁੱਖ ਖਬਰਾਂ

ਮੇਲੇ 'ਚ ਟੈਟੂ ਬਣਵਾਉਂਦੇ ਨੌਜਵਾਨ ਦਾ ਕੀਤਾ ਕਤਲ

By Jagroop Kaur -- April 03, 2021 8:04 pm -- Updated:Feb 15, 2021

ਮੇਲੇ 'ਚ ਟੈਟੂ ਬਣਵਾਉਂਦੇ ਨੌਜਵਾਨ ਦਾ ਕੀਤਾ ਕਤਲਬੀਤੀ ਰਾਤ ਇੱਥੋਂ ਦੇ ਨੇੜਲੇ ਪਿੰਡ ਕੁਲਾਣਾ ਦੇ ਜਾਰੀ ਸਾਲਾਨਾ ਜੋੜ ਮੇਲੇ 'ਤੇ ਗਏ ਬੁਢਲਾਡਾ ਸ਼ਹਿਰ ਦੇ ਨੌਜਵਾਨ ਦਾ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦੇਣ ਦੀ ਖ਼ਬਰ ਹੈ।ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਪਾਲ ਸਿੰਘ ਵਲੋਂ ਥਾਣਾ ਸ਼ਹਿਰੀ ਪੁਲਿਸ ਬੁਢਲਾਡਾ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਪੁੱਤਰ ਸ਼ੰਮੀ ਓੁਰਫ ਨਾਨਕ ਜਿਸਦੀ ਉਮਰ 19 ਸਾਲ ਸੀ ਉਹ ਬੀਤੀ ਰਾਤ ਕੁਲਾਣਾਂ ਮੇਲੇ 'ਚ ਟੈਟੂ ਬਣਵਾ ਰਿਹਾ ਸੀ |

Read More : ਛੱਤੀਸਗੜ੍ਹ ‘ਚ ਨਕਸਲੀਆਂ ਨਾਲ ਲੋਹਾ ਲੈਂਦੇ 5 ਜਵਾਨ ਸ਼ਹੀਦ

ਤਾਂ ਉਥੇ ਹੀ ਮੌਕੇ 'ਤੇ ਕਰੀਬਨ 3-4 ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਉਸ ਦੇ ਇਕ ਦੋਸਤ ਵਲੋਂ ਬੁਢਲਾਡਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Read More : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਡਾਇਰੈਕਟਰ ਤਾਰਿਕ ਸ਼ਾਹ ਦਾ ਦੇਹਾਂਤ

ਐੱਸ.ਐੱਚ.ਓ. ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਪਾਲ ਸਿੰਘ ਦੇ ਬਿਆਨ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302,34 ਆਈ.ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।

  • Share