Sat, Apr 27, 2024
Whatsapp

ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਨਾਭਾ 'ਚ ਮਹਿਲਾ ਅਧਿਆਪਕ ਦੀ ਹੋਈ ਮੌਤ

Written by  Jashan A -- November 07th 2019 12:53 PM
ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਨਾਭਾ 'ਚ ਮਹਿਲਾ ਅਧਿਆਪਕ ਦੀ ਹੋਈ ਮੌਤ

ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਨਾਭਾ 'ਚ ਮਹਿਲਾ ਅਧਿਆਪਕ ਦੀ ਹੋਈ ਮੌਤ

ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਨਾਭਾ 'ਚ ਮਹਿਲਾ ਅਧਿਆਪਕ ਦੀ ਹੋਈ ਮੌਤ,ਨਾਭਾ: ਪੰਜਾਬ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ।ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਡੇਂਗੂ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। Dengueਅਜਿਹਾ ਹੀ ਇੱਕ ਹੋਰ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ। ਜਿਥੇ ਡੇਂਗੂ ਕਾਰਨ 40 ਸਾਲਾ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੰਗੀਤਾ ਸਿੰਗਲਾ ਵਜੋਂ ਹੋਈ ਹੈ। ਹੋਰ ਪੜ੍ਹੋ: ਪੰਜਾਬ ‘ਚ ਡੇਂਗੂ ਦਾ ਜਾਨਲੇਵਾ ਕਹਿਰ , ਸੂਬੇ ਦੇ ਇਨ੍ਹਾਂ 2 ਜ਼ਿਲ੍ਹਿਆਂ 'ਚ ਹੁਣ ਤੱਕ 9 ਮਰੀਜ਼ਾਂ ਦੀ ਹੋਈ ਮੌਤ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਪਟਿਆਲਾ ਦੇ ਅਮਰ ਹਸਪਤਾਲ 'ਚ ਦਾਖਲ ਸੀ, ਪਰ ਇਲਾਜ ਅਧੀਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਆਪਣੇ ਪਿੱਛੇ 2 ਲੜਕੇ ਛੱਡ ਗਈ ਹੈ। Dengueਤੁਹਾਨੂੰ ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਵਿੱਚੋਂ ਨਾਭਾ 'ਚ ਸਭ ਤੋਂ ਜ਼ਿਆਦਾ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਇਸ ਤੋਂ ਪਹਿਲਾਂ ਵੀ ਡੇਂਗੂ ਕਾਰਨ 2 ਮੌਤਾਂ ਹੋ ਚੁੱਕੀਆਂ ਹਨ ਤੇ ਕਈ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਹਨ। -PTC News


Top News view more...

Latest News view more...