
ਕਲਯੁੱਗੀ ਮਾਮੀ ਆਪਣੀ ਭਾਣਜੀ ਦਾ ਕਰਾਉਂਦੀ ਸੀ ਰੇਪ, ਪੀੜਤ ਬੱਚੀ ਨੇ ਕੀਤੇ ਕਈ ਖ਼ੁਲਾਸੇ:ਨਾਭਾ : ਨਾਭਾ ਵਿੱਚ ਇੱਕ ਮਾਮੀ ਵੱਲੋਂ ਆਪਣੀ ਨਾਬਾਲਿਗ ਭਾਣਜੀ ਨਾਲ ਰੇਪ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਗੱਲ ਦਾ ਖੁਲਾਸਾ ਨਬਾਲਿਗ ਲੜਕੀ ਵੱਲੋਂ ਆਪਣੇ ਮਾਮੇ ਅਤੇ ਮਾਸੀ ਨੂੰ ਸਭ ਕੁਝ ਦੱਸਣ ਤੋਂ ਬਾਅਦ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਮਾਮੀ ਪੈਸਿਆਂ ਖ਼ਾਤਰ 14 ਸਾਲਾ ਬੱਚੀ ਦਾ ਰੇਪ ਕਰਵਾਉਂਦੀ ਰਹੀ ਹੈ।ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਦੋਸ਼ੀ ਔਰਤ ਕੁੱਝ ਪੈਸਿਆਂ ਦੀ ਖਾਤਰ ਆਪਣੀ ਨਾਬਾਲਿਗ ਭਾਣਜੀ ਨੂੰ ਹਵਸ਼ ਦੇ ਹੈਵਾਨਾਂ ਅੱਗੇ ਪਰੋਸਦੀ ਸੀ।ਇਹ ਮਾਮੀ ਆਪਣੇ ਕੋਲ ਰਹਿ ਰਹੀ 15 ਸਾਲਾ ਦੀ ਨਾਬਾਲਿਗ ਭਾਣਜੀ ਨਾਲ ਹਰ ਰੋਜ ਖੁਦ ਰੇਪ ਕਰਵਾਉਂਦੀ ਸੀ।ਇਸ ਦੇ ਨਾਲ ਹੀ ਮਾਮੀ ਉਸ ਨਾਲ ਕੁੱਟਮਾਰ ਵੀ ਕਰਦੀ ਸੀ।

ਇਸ ਮਾਸੂਮ ਬੱਚੀ ਨੇ ਕਰੀਬ 2 ਮਹੀਨੇ ਬਾਅਦ ਮੌਕਾ ਮਿਲਦਿਆਂ ਹੀ ਆਪਣੇ ਨਾਲ ਬੀਤੀ ਸਾਰੀ ਹੱਡ ਬਿੱਤੀ ਆਪਣੇ ਮਾਮੇ ਤੇ ਮਾਸੀ ਨੂੰ ਦੱਸ ਦਿੱਤੀ ਅਤੇ ਮਾਮੀ ਦੀਆਂ ਗੰਦੀਆਂ ਕਰਤੂਤਾਂ ਤੋਂ ਪਰਦਾ ਚੁੱਕ ਦਿੱਤਾ।ਇਸ ਤੋਂ ਬਾਅਦ ਪੁਲਿਸ ਨੇ ਪੀੜਤਾਂ ਦੀ ਮਾਮੀ ਤੇ ਉਸੀ ਦੀ ਸਹੇਲੀ ਸਮੇਤ 3 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
-PTCNews