ਲੜਕੇ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਦਿੱਤੀ ਦਿਲ ਚੁਰਾਉਣ ਵਾਲੀ ਕੁੜੀ ਲੱਭਣ ਦੀ ਦਰਖ਼ਾਸਤ, ਪੜ੍ਹੋ ਖ਼ਬਰ

fir
ਲੜਕੇ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਦਿੱਤੀ ਦਿਲ ਚੁਰਾਉਣ ਵਾਲੀ ਕੁੜੀ ਲੱਭਣ ਦੀ ਦਰਖ਼ਾਸਤ, ਪੜ੍ਹੋ ਖ਼ਬਰ

ਲੜਕੇ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਦਿੱਤੀ ਦਿਲ ਚੁਰਾਉਣ ਵਾਲੀ ਕੁੜੀ ਲੱਭਣ ਦੀ ਦਰਖ਼ਾਸਤ, ਪੜ੍ਹੋ ਖ਼ਬਰ,ਨਾਗਪੁਰ: ਨਾਗਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ।ਦੱਸ ਦੇਈਏ ਕਿ ਨਾਗਪੁਰ ਪੁਲਿਸ ਨੂੰ ਅਜਿਹੀ ਇੱਕ ਸ਼ਿਕਾਇਤ ਮਿਲੀ ਹੈ, ਜਿਸ ਨੂੰ ਸੁਣ ਕੇ ਪੁਲਿਸ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ।

fir
ਲੜਕੇ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਦਿੱਤੀ ਦਿਲ ਚੁਰਾਉਣ ਵਾਲੀ ਕੁੜੀ ਲੱਭਣ ਦੀ ਦਰਖ਼ਾਸਤ, ਪੜ੍ਹੋ ਖ਼ਬਰ

ਦਰਅਸਲ ਇੱਕ ਸ਼ਖ਼ਸ ਨਾਗਪੁਰ ਪੁਲਿਸ ਕੋਲ ਦਿਲ ਚੋਰੀ ਦੀ ਸ਼ਿਕਾਇਤ ਲੈ ਕੇ ਪਹੁੰਚਿਆ। ਆਪਣੀ ਸ਼ਿਕਾਇਤ ‘ਚ ਉਸ ਨੇ ਕਿਹਾ, “ਮੇਰਾ ਦਿਲ ਇੱਕ ਕੁੜੀ ਚੋਰੀ ਕਰ ਕੇ ਲੈ ਗਈ ਹੈ।

ਹੋਰ ਪੜ੍ਹੋ: ਮੋਹਾਲੀ ਦੇ ਪਿੰਡ ਨਰੈਣਗੜ੍ਹ ਝੁੱਗੀਆਂ ‘ਚ ਪੁਲਿਸ ਮੁਲਾਜ਼ਮ ਇੰਝ ਲਗਾਉਂਦੇ ਰਹੇ ਮੋਹਰਾਂ, ਦੇਖੋ ਵੀਡੀਓ

ਇਸ ਲੜਕੇ ਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਮੇਰੀ ਸ਼ਿਕਾਇਤ ਦਰਜ ਕੀਤੀ ਜਾਵੇ।ਲੜਕੇ ਦਾ ਕਹਿਣਾ ਹੈ ਕਿ ਉਸ ਲੜਕੀ ਨੇ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਮੈਨੂੰ ਸਕੂਨ ਵੀ ਨਹੀਂ ਮਿਲ ਰਿਹਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਉਹ ਮੇਰਾ ਦਿਲ ਲੱਭ ਕੇ ਲੈ ਆਉਣ।

fir
ਲੜਕੇ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਦਿੱਤੀ ਦਿਲ ਚੁਰਾਉਣ ਵਾਲੀ ਕੁੜੀ ਲੱਭਣ ਦੀ ਦਰਖ਼ਾਸਤ, ਪੜ੍ਹੋ ਖ਼ਬਰ

ਉਧਰ ਦੂਜੇ ਪਾਸੇ ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਅਜਿਹਾ ਮਾਮਲਾ ਪਹਿਲੀ ਵਾਰ ਆਇਆ ਹੈ, ਜਿਸ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ।ਇਸ ਮਾਮਲੇ ਨਾਲ ਨਜਿੱਠਣ ਲਈ ਉਨ੍ਹਾਂ ਨੇ ਆਪਣੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਕੀਤੀ।

-PTC News