Sat, Apr 27, 2024
Whatsapp

ਨੈਨੀਤਾਲ:ਹੋਟਲ ਮੈਟਰੋਪੋਲ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

Written by  Jashan A -- March 05th 2019 08:09 AM
ਨੈਨੀਤਾਲ:ਹੋਟਲ ਮੈਟਰੋਪੋਲ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਨੈਨੀਤਾਲ:ਹੋਟਲ ਮੈਟਰੋਪੋਲ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਨੈਨੀਤਾਲ:ਹੋਟਲ ਮੈਟਰੋਪੋਲ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ,ਨੈਨੀਤਾਲ: ਬੀਤੀ ਰਾਤ ਨੈਨੀਤਾਲ ਦੇ ਮੈਟਰੋਪੋਲ ਹੋਟਲ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਕਾਫੀ ਨੁਕਸਾਨ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਕਿਉਂਕਿ ਉਸ ਸਮੇਂ ਇਹ ਹੋਟਲ ਖਾਲੀ ਸੀ। [caption id="attachment_264974" align="aligncenter" width="300"]hotel ਨੈਨੀਤਾਲ:ਹੋਟਲ ਮੈਟਰੋਪੋਲ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ[/caption] ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਵਿਭਾਗ ਅਤੇ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। [caption id="attachment_264975" align="aligncenter" width="300"]hotel ਨੈਨੀਤਾਲ:ਹੋਟਲ ਮੈਟਰੋਪੋਲ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ[/caption] ਫਾਇਰ ਬ੍ਰਿਗੇਡ ਦੀ ਮਦਦ ਨਾਲ ਸਥਾਨਕ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹੋਟਲ ਦੀ ਅੱਗ ਦੀਆਂ ਲਪਟਾਂ ਦੂਰ-ਦੂਰ ਤਕ ਦੇਖੀਆਂ ਗਈਆਂ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਪਰ ਪਹਿਲੀ ਨਜ਼ਰ 'ਚ ਇਹ ਕੁਝ ਸ਼ਰਾਰਤੀ ਅਨਸਰਾਂ ਦਾ ਕੰਮ ਲੱਗਦਾ ਹੈ। -PTC News


Top News view more...

Latest News view more...