ਹੋਰ ਖਬਰਾਂ

ਨੰਗਲ - ਚੰਡੀਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ , ਮਾਂ -ਪੁੱਤਰ ਦੀ ਮੌਤ , ਤਿੰਨ ਜ਼ਖ਼ਮੀ

By Shanker Badra -- November 05, 2019 9:19 pm

ਨੰਗਲ - ਚੰਡੀਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ , ਮਾਂ -ਪੁੱਤਰ ਦੀ ਮੌਤ , ਤਿੰਨ ਜ਼ਖ਼ਮੀ:ਨੰਗਲ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ। ਜਿੱਥੇ ਸੜਕ ਹਾਦਸੇ 'ਚ ਮਾਂ -ਪੁੱਤਰ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ।

Nangal Chandigarh Road Road accident , Mother-son killed, three injured ਨੰਗਲ - ਚੰਡੀਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ ,  ਮਾਂ -ਪੁੱਤਰ ਦੀ ਮੌਤ , ਤਿੰਨ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਸ੍ਰੀ ਆਨੰਦਪੁਰ ਸਾਹਿਬ ਤੋਂ ਆਪਣੇ ਪਿੰਡ ਖੱਡ (ਹਿਮਾਚਲ ਪ੍ਰਦੇਸ਼) ਵੱਲ ਨੂੰ ਜਾ ਰਹੇ ਸਨ ਅਤੇ ਮਹਿੰਦਰਾ ਪਿਕਅੱਪ ਚਾਲਕ ਊਨਾ (ਹਿਮਾਚਲ ਪ੍ਰਦੇਸ਼) ਤੋਂ ਮਾਲ ਲੋਡ ਕਰਕੇ ਲੁਧਿਆਣਾ ਨੂੰ ਜਾ ਰਿਹਾ ਹੈ। ਜਦੋਂ ਇਹ ਦੋਵੇਂ ਨੰਗਲ ਦੇ ਪਿੰਡ ਕਲਿੱਤਰਾਂ, ਰੇਲਵੇ ਫਾਟਕ ਕੋਲ ਪੁੱਜੇ ਤਾਂ ਕਾਰ ਤੇ ਮਹਿੰਦਰਾ ਪਿਕਅੱਪ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਾਰ 'ਚ ਬੈਠੇ ਮਾਂ-ਪੁੱਤਰ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ।

Nangal Chandigarh Road Road accident , Mother-son killed, three injured ਨੰਗਲ - ਚੰਡੀਗੜ੍ਹ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ ,  ਮਾਂ -ਪੁੱਤਰ ਦੀ ਮੌਤ , ਤਿੰਨ ਜ਼ਖ਼ਮੀ

ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਨੰਗਲ ਦੇ ਬੀਬੀਐੱਮਬੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਮਿ੍ਤਕਾਂ ਦਾ ਪਛਾਣ ਸ਼ਾਮਲਾ ਦੇਵੀ ਪਤਨੀ ਬਲਵੰਤ ਸਿੰਘ ਤੇ ਗੌਰਵ (ਰਮਨ) ਵਜੋਂ ਹੋਈ ਹੈ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews

  • Share