Mon, Apr 29, 2024
Whatsapp

ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਜਾਣੋਂ ਰੂਟ

Written by  Shanker Badra -- August 13th 2019 04:26 PM
ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਜਾਣੋਂ ਰੂਟ

ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਜਾਣੋਂ ਰੂਟ

ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਜਾਣੋਂ ਰੂਟ:ਅੰਮ੍ਰਿਤਸਰ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਤਿਹਾਸਕ ਅਤੇ ਕੌਮਾਂਤਰੀ ਨਗਰ ਕੀਰਤਨ ਇਸ ਵੇਲੇ ਗੰਗਾ ਨਗਰ ਕਲੋਨੀ, ਜਗਾਧਰੀ, ਹਰਿਆਣਾ ਵਿਖੇ ਪਹੁੰਚ ਗਿਆ ਹੈ। [caption id="attachment_328784" align="aligncenter" width="300"]Nankana Sahib Pakistan Start International Nagar Kirtan Root ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਜਾਣੋਂ ਰੂਟ[/caption] ਇਸ ਮਹਾਨ ਨਗਰ ਕੀਰਤਨ ਦੀ ਆਮਦ ਨੂੰ ਲੈ ਕੇ ਜਿੱਥੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। [caption id="attachment_328784" align="aligncenter" width="300"]Nankana Sahib Pakistan Start International Nagar Kirtan Root ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਜਾਣੋਂ ਰੂਟ[/caption] ਦੱਸਣਯੋਗ ਹੈ ਕਿ ਕੌਮਾਂਤਰੀ ਨਗਰ ਕੀਰਤਨ 1 ਅਗਸਤ ਦਿਨ ਵੀਰਵਾਰ ਤੋਂ ਆਰੰਭ ਹੋਇਆ ਨਗਰ ਕੀਰਤਨ ਵੀਰਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ‘ਚ ਦਾਖ਼ਲ ਹੋਇਆ ਸੀ। ਜਿਸ ਦੌਰਾਨ ਸੰਗਤਾਂ ਅਤੇ ਕਈ ਸਿਆਸੀ ਆਗੂਆਂ ਨੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਜਦੋਂ ਨਗਰ ਕੀਰਤਨ ਚੜਦੇ ਪੰਜਾਬ ਵਿਚ ਦਾਖ਼ਲ ਹੋਇਆ ਤਾਂ ਅਸਮਾਨ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਭਾਰਤ -ਪਾਕਿ ਦੀ ਵੰਡ ਮਗਰੋਂ ਪਹਿਲੀ ਵਾਰ ਕਿਸੇ ਨਗਰ ਕੀਰਤਨ ਨੇ ਕੌਮਾਂਤਰੀ ਸਰਹੱਦ ਪਾਰ ਕੀਤੀ ਹੈ। ਇਸ ਤਰ੍ਹਾਂ ਹੈ “ਸ਼ਬਦ ਗੁਰੂ ਯਾਤਰਾ ਦਾ ਰੂਟ”:- 1. ਮਿਤੀ 9 ਅਗਸਤ 2019 ਨੂੰ ਆਰੰਭਤਾ ਸ੍ਰੀ ਅਨੰਦਪੁਰ ਸਾਹਿਬ ਤੋਂ ਝੱਜ ਚੌਂਕ, ਨੂਰਪੁਰ ਬੇਦੀ, ਰੋਪੜ ਸ਼ਹਿਰ, ਬੇਲਾ ਚੌਂਕ ਤੋਂ ਬਾਈਪਾਸ, ਖੇਰਾਬਾਦ, ਬੁੱਢਾ ਭੌਰਾ, ਬੇਲਾ, ਸ੍ਰੀ ਚਮਕੌਰ ਸਾਹਿਬ 10 ਅਗਸਤ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਮੁਰਿੰਡਾ, ਕੋਰਾਲੀ, ਖਰੜ, ਲਾਂਡਰਾ ਤੋਂ ਗੁ: ਸਿੰਘ ਸ਼ਹੀਦਾਂ ਤੋਂ ਕੁੰਬੜਾ ਚੌਂਕ ਤੋਂ ੭ ਫੇਸ ਲਾਈਟਾਂ ਅਤੇ ਰਾਤ ਦਾ ਵਿਸ਼ਰਾਮ ਮੁਹਾਲੀ (ਗੁਰਦੁਆਰਾ ਸ੍ਰੀ ਅੰਬ ਸਾਹਿਬ) ਵਿਖੇ। 2. ਮਿਤੀ 11 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਤੋਂ ਲਾਈਟਾਂ ੭ ਫੇਸ ਤੋਂ ਗੁ: ਸਾਚਾ ਧਨੁ ਸਾਹਿਬ ਤੋਂ ਲਾਈਟਾਂ ੩-੫ ਅਤੇ ਮਦਨਪੁਰਾ ਚੌਂਕ ਤੋਂ ਫਰਨੀਚਰ ਮਾਰਕੀਟ, ਪੰਚਕੂਲਾ, ਵੇਰਕਾ ਪਲਾਂਟ, ਸੈਕਟਰ ੩੪, ਸੈਕਟਰ ੮ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ (ਹਰਿਆਣਾ) ਵਿਖੇ। 3 .ਮਿਤੀ 12 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ (ਹਰਿਆਣਾ) ਤੋਂ ਨਰਾਇਣਗੜ੍ਹ, ਸਢੌਰਾ ਅਤੇ ਰਾਤ ਦਾ ਵਿਸ਼ਰਾਮ ਯਮਨਾ ਨਗਰ (ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ, ਹਰਿਆਣਾ) ਵਿਖੇ। 4 .ਮਿਤੀ 13 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ (ਹਰਿਆਣਾ) ਤੋਂ ਜਗਾਧਰੀ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਅਤੇ ਰਾਤ ਦਾ ਵਿਸ਼ਰਾਮ ਦੇਹਰਾਦੂਨ ਵਿਖੇ। 5 .ਮਿਤੀ 14 ਅਗਸਤ 2019 ਨੂੰ ਆਰੰਭਤਾ ਦੇਹਰਾਦੂਨ ਤੋਂ ਡੋਈਵਾਲਾ, ਹਰਿਦੁਆਰ, ਗੈਂਡੀਖਾਤਾ, ਨਜ਼ੀਬਾਬਾਦ, ਬਿਜ਼ਨੌਰ, ਹਲਦੌਰ, ਖਾਸਪੁਰਾ, ਨੂਰਪੁਰ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰ ਗੁਰੂ ਸਿੰਘ ਸਭਾ , ਪੰਜਾਬੀ ਕਲੋਨੀ ,ਧਾਮਪੁਰ ,ਜ਼ਿਲ੍ਹਾ ਬਿਜ਼ਨੌਰ (ਯੂ.ਪੀ.) ਵਿਖੇ। 6 .ਮਿਤੀ 15 ਅਗਸਤ 2019 ਨੂੰ ਆਰੰਭਤਾ ਧਾਮਪੁਰ ਜ਼ਿਲ੍ਹਾ ਬਿਜਨੌਰ (ਯੂ.ਪੀ.) ਤੋਂ ਅਫਜਲਗੜ੍ਹ, ਰੇਹੜ ,ਜਸਪੁਰ ,ਗੋਬਿੰਦਪੁਰ ,ਬਕਸੋਰਾ ,ਕੁੰਡਾ ਚੋਰਾਹਾ ਅਤੇ ਗੁਰਦੁਆਰਾ ਸ੍ਰੀ ਨਨਕਿਆਣਾ ਸਾਹਿਬ ,ਕਾਂਸ਼ੀਪੁਰ ,ਜ਼ਿਲ੍ਹਾ ਊਧਮ ਸਿੰਘ ਨਗਰ (ਉਤਰਾਖੰਡ) ਵਿਖੇ 7.ਮਿਤੀ 16 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਨਨਕਿਆਣਾ ਸਾਹਿਬ ,ਕਾਂਸ਼ੀਪੁਰ (ਉਤਰਾਖੰਡ) ਤੋਂ ਮੁਕੰਦਪੁਰ ,ਦੋਰਾਹਾ ,ਕੇਲਾਖੇੜਾ ,ਗਦਰਪੁਰ ,ਮਹੇਸ਼ਪੁਰ ,ਗਰੀਨ ਪਾਰਕ (ਰੁਦਰਪੁਰ) ,ਲਾਲਪੁਰ ,ਕਿੱਛਾ ,ਉੱਤਮਨਗਰ ,ਸਿਤਾਰਗੰਜ ,ਬਘੋਰਾ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਜ਼ਿਲ੍ਹਾ ਊਧਮ ਨਗਰ ਵਿਖੇ (ਉਤਰਾਖੰਡ) ਵਿਖੇ। 8.ਮਿਤੀ 17 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ (ਉਤਰਾਖੰਡ) ਤੋਂ ਝਨਘਟ ,ਖਟੀਮਾ , ਟੇਢਾਘਾਟ ,ਮਝੋਲ਼ਾ ,ਗੁਲੜੀਆਂ ਮੌੜ ,ਨਿਊਰੀਆ ,ਛੱਤਰੀ ਚੋਰਾਹਾ , ਪੀਲੀਭੀਤ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਦਮਦਮਾ ਸਾਹਿਬ (ਅਕਾਲ ਅਕੈਡਮੀ ਬੜੂ ਸਾਹਿਬ ) ,ਗੋਮਤੀ ਪੁੱਲ ਪੂਰਨਪੁਰ ,ਜ਼ਿਲ੍ਹਾ ਪੀਲੀਭੀਤ (ਯੂ.ਪੀ )ਵਿਖੇ। 9. ਮਿਤੀ 18 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਦਮਦਮਾ ਸਾਹਿਬ (ਅਕਾਲ ਅਕੈਡਮੀ ਬੜੂ ਸਾਹਿਬ ) ਤੋਂ ਗਜਰੌਲਾ , ਨਵਾਬਗੰਜ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਸਿੰਘ ਸਭਾ ਗੁਰੂ ਗੋਬਿੰਦ ਨਗਰ ,ਮਾਡਲ ਟਾਊਨ ,ਬਰੇਲੀ ,ਜ਼ਿਲ੍ਹਾ ਬਰੇਲੀ(ਯੂ.ਪੀ.) ਵਿਖੇ। 10 .ਮਿਤੀ 19 ਅਗਸਤ 2019 ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਗੁਰੂ ਗੋਬਿੰਦ ਨਗਰ ,ਮਾਡਲ ਟਾਊਨ ,ਬਰੇਲੀ (ਯੂ.ਪੀ.) ਤੋਂ ਫ਼ਰੀਦਪੁਰ , ਬੰਬਰਾ, ਸ਼ਾਹਜਾਂਪੁਰ ਅਤੇ ਅਤੇ ਰਾਤ ਦਾ ਵਿਸ਼ਰਾਮ ਗੁ: ਕਾਰ ਸੇਵਾ ਨਾਨਕਸਰ ਆਚੋਲੀਆ (ਲਖਨਊ ਹਾਈਵੇ ) ਜ਼ਿਲ੍ਹਾ ਸ਼ਾਹਜਾਂਪੁਰ (ਯੂ.ਪੀ.) ਵਿਖੇ। 11 .ਮਿਤੀ 20 ਅਗਸਤ 2019 ਨੂੰ ਆਰੰਭਤਾ ਆਚੋਲੀਆ ਜ਼ਿਲ੍ਹਾ ਸ਼ਾਹਜਾਂਪੁਰ (ਯੂ.ਪੀ.) ਤੋਂ ਮੈਗਲਗੰਜ ,ਸਿਤਾਪੁਰ ,ਸਿਬੋਲੀ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਹੀਆ ਗੰਜ ,ਲਖਨਊ (ਯੂ.ਪੀ.) ਵਿਖੇ 12 .ਮਿਤੀ 21 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਹੀਆ ਗੰਜ ,ਲਖਨਊ ਤੋਂ ਫਤਹਿਗੜ੍ਹ ਖ਼ਾਲਸਾ ਕਾਲਜ਼ ,ਉਨਾਂਵ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਰਣਜੀਤ ਨਗਰ ,ਕਾਨਪੁਰ (ਯੂ.ਪੀ.) ਵਿਖੇ 13 .ਮਿਤੀ 22 ਅਗਸਤ 2019 ਨੂੰ ਆਰੰਭਤਾ ਕਾਨਪੁਰ ਅਤੇ ਰਾਤ ਦਾ ਵਿਸ਼ਰਾਮ ਸ੍ਰੀ ਗੁਰੂ ਸਿੰਘ ਸਭਾ ,ਖੁਲਦਾਬਾਦ ,ਇਲਾਹਾਬਾਦ ,ਜ਼ਿਲਾ ਪਿਰਯਾਗਰਾਜ (ਯੂ.ਪੀ.) ਵਿਖੇ 14 .ਮਿਤੀ 23 ਅਗਸਤ 2019 ਨੂੰ ਆਰੰਭਤਾ ਜ਼ਿਲਾ ਪਿਰਯਾਗਰਾਜ ਤੋਂ ਮਿਰਜਾਪੁਰ (ਬਾਈਪਾਸ) ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਗੁਰੂ ਕਾ ਬਾਗ ਵਾਰਾਨਸੀ , ਜ਼ਿਲ੍ਹਾ ਵਾਰਾਨਸੀ (ਯੂ. ਪੀ.) ਵਿਖੇ। 15 .ਮਿਤੀ 24 ਅਗਸਤ 2019 ਨੂੰ ਆਰੰਭਤਾ ਗੁਰਦੁਆਰਾ ਗੁਰੂ ਕਾ ਬਾਗ ਵਾਰਾਨਸੀ (ਯੂ.ਪੀ.) ਤੋਂ ਕਾਰਮਨਾਸਾ ਨਦੀ ਅਤੇ ਰਾਤ ਦਾ ਵਿਸ਼ਰਾਮ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ,ਪਟਨਾ ਸਾਹਿਬ (ਬਿਹਾਰ) ਵਿਖੇ। 16.ਮਿਤੀ 25 ਅਗਸਤ 2019 ਨੂੰ ਆਰੰਭਤਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ,ਪਟਨਾ ਸਾਹਿਬ (ਬਿਹਾਰ) ਤੋਂ ਰਾਜਗੀਰੀ ,ਝੁਮਰੀ ਅਤੇ ਰਾਤ ਦਾ ਵਿਸ਼ਰਾਮ ਹਜ਼ਾਰੀ ਬਾਗ (ਬਿਹਾਰ) ਵਿਖੇ। 17.ਮਿਤੀ 26 ਅਗਸਤ 2019 ਨੂੰ ਆਰੰਭਤਾ ਹਜ਼ਾਰੀ ਬਾਗ ਤੋਂ ਤੋਪਚਾਚੀ ਅਤੇ ਰਾਤ ਦਾ ਵਿਸ਼ਰਾਮ ਧੰਨਬਾਦ (ਬਿਹਾਰ) ਵਿਖੇ। 18.ਮਿਤੀ 27 ਅਗਸਤ 2019 ਨੂੰ ਆਰੰਭਤਾ ਧੰਨਬਾਦ ਤੋਂ ਰਾਤ ਦਾ ਵਿਸ਼ਰਾਮ ਦੁਰਗਪੁਰ (ਬੰਗਾਲ) ਵਿਖੇ। 19.ਮਿਤੀ 28 ਅਗਸਤ 2019 ਨੂੰ ਆਰੰਭਤਾ ਦੁਰਗਪੁਰ ਅਤੇ ਰਾਤ ਦਾ ਵਿਸ਼ਰਾਮ ਕਲਕੱਤਾ (ਬੰਗਾਲ) ਵਿਖੇ। 20.ਮਿਤੀ 29 ਅਗਸਤ 2019 ਨੂੰ ਦਿਨ ਵੇਲੇ ਕਲੱਕਤਾ ਸ਼ਹਿਰ ਅਤੇ ਰਾਤ ਦਾ ਵਿਸ਼ਰਾਮ ਵੀ ਕਲੱਕਤਾ (ਬੰਗਾਲ) ਵਿਖੇ। 21.ਮਿਤੀ 30 ਅਗਸਤ 2019 ਨੂੰ ਆਰੰਭਤਾ ਕਲੱਕਤਾ ਅਤੇ ਰਾਤ ਦਾ ਵਿਸ਼ਰਾਮ ਖੜਗਪੁਰ (ਪੱਛਮੀ ਬੰਗਾਲ) ਵਿਖੇ। 22. ਮਿਤੀ 31 ਅਗਸਤ 2019 ਨੂੰ ਆਰੰਭਤਾ ਖੜਗਪੁਰ ਅਤੇ ਰਾਤ ਦਾ ਵਿਸ਼ਰਾਮ ਜਮਸ਼ੇਦਪੁਰ (ਝਾਰਖੰਡ)ਵਿਖੇ। 23.ਮਿਤੀ 01 ਸਤੰਬਰ 2019 ਨੂੰ ਜਮਸ਼ੇਦਪੁਰ ਅਤੇ ਰਾਤ ਦਾ ਵਿਸ਼ਰਾਮ ਵੀ ਜਮਸ਼ੇਦਪੁਰ (ਝਾਰਖੰਡ) ਵਿਖੇ। 24 .ਮਿਤੀ 02 ਸਤੰਬਰ 2019 ਨੂੰ ਜਮਸ਼ੇਦਪੁਰ ਅਤੇ ਰਾਤ ਦਾ ਵਿਸ਼ਰਾਮ ਰਾਂਚੀ (ਝਾਰਖੰਡ) ਵਿਖੇ। -PTCNews


Top News view more...

Latest News view more...