Sat, Apr 27, 2024
Whatsapp

ਨਵਜੋਤ ਸਿੰਘ ਸਿੱਧੂ ਹੋਏ ਸੋਸ਼ਲ ਮੀਡੀਆ ਤੋਂ ਪਰੇਸ਼ਾਨ, ਲੱਭਿਆ ਹੱਲ; ਜਾਣੋ ਪੂਰੀ ਕਹਾਣੀ!

Written by  Joshi -- October 25th 2017 08:12 PM -- Updated: October 25th 2017 08:14 PM
ਨਵਜੋਤ ਸਿੰਘ ਸਿੱਧੂ ਹੋਏ ਸੋਸ਼ਲ ਮੀਡੀਆ ਤੋਂ ਪਰੇਸ਼ਾਨ, ਲੱਭਿਆ ਹੱਲ; ਜਾਣੋ ਪੂਰੀ ਕਹਾਣੀ!

ਨਵਜੋਤ ਸਿੰਘ ਸਿੱਧੂ ਹੋਏ ਸੋਸ਼ਲ ਮੀਡੀਆ ਤੋਂ ਪਰੇਸ਼ਾਨ, ਲੱਭਿਆ ਹੱਲ; ਜਾਣੋ ਪੂਰੀ ਕਹਾਣੀ!

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਸੋਸ਼ਲ ਮੀਡੀਆ ਕਾਰਨ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹ ਆਪਣੇ ਨਾਮ 'ਤੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਜਾਅਲੀ ਖਾਤਿਆਂ ਤੋਂ ਪਰੇਸ਼ਾਨ ਹਨ। ਪਰ ਹੁਣ ਉਹਨਾਂ ਨੇ ਇਸ ਦਾ ਹਲ ਲੱਭ ਲਿਆ ਹੈ ਅਤੇ ਇਸ ਮਾਮਲੇ 'ਤੇ ਸਖਤ ਨੋਟਿਸ ਲਿਆ ਹੈ। ਉਹਨਾਂ ਆਪਣੇ ਪ੍ਰਸ਼ੰਸਕਾਂ ਨੂੰ ਇਨ੍ਹਾਂ ਖਾਤਿਆਂ ਤੋਂ ਖਬਰਦਾਰ ਰਹਿਣ ਲਈ ਕਿਹਾ ਹੈ ਅਤੇ ਕਿਹਾ ਹੈ ਕਿ ਉਹ ਇਹਨਾਂ ਖਾਤਿਆਂ ਸੰਬੰਧੀ ਪੁਲਸ ਦੇ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਨਗੇ ਤਾਂ ਜੋ ਲੋੜੀਂਦੀ ਕਾਰਵਾਈ ਹੋ ਸਕੇ। ਸਿੱਧੂ ਨੇ ਆਪਣੇ ਇੱਕ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਦੇ ਨਾਮ 'ਤੇ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਅਲੱਗ ਅਲੱਗ ਖਾਤੇ ਬਣਾਏ ਗਏ ਹਨ, ਜਿਹਨਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀ ਸੀ ਪਰ ਪ੍ਰਸ਼ੰਸਕ ਗੁੰਮਰਾਹ ਹੋ ਰਹੇ ਹਨ। ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਟਵਿੱਟਰ 'ਤੇ ਸਿਰਫ ਇਕ ਹੀ ਖਾਤਾ ਹੈ ਜਿਸਦਾ ਨਾਮ @sherryontopp ਹੈ। ਇਸ ਤੋਂ ਇਲਾਵਾ ਫੇਸਬੁੱਕ 'ਤੇ ਉਹਨਾਂ ਦਾ ਇਕੋ ਅਧਿਕਾਰਤ ਪੇਜ਼ ਹੈ ਜਿਹੜਾ @sherryontopp ਨਾਮ 'ਤੇ ਹੈ। ਇਸ ਤੋਂ ਇਲਾਵਾ ਬਾਕੀ ਸਾਰੇ ਚੱਲ ਰਹੇ ਖਾਤੇ ਜਾਅਲੀ ਹਨ। —PTC News


Top News view more...

Latest News view more...