ਝਾਰਖੰਡ ‘ਚ ਨਕਸਲੀਆਂ ਨੇ 11 ਵਾਹਨਾਂ ਨੂੰ ਲਾਈ ਅੱਗ, ਇਲਾਕੇ ‘ਚ ਡਰ ਦਾ ਮਾਹੌਲ

naxals-set-11-vehicles-on-fire-in-jharkhand
ਝਾਰਖੰਡ 'ਚ ਨਕਸਲੀਆਂ ਨੇ 11 ਵਾਹਨਾਂ ਨੂੰ ਲਾਈ ਅੱਗ, ਇਲਾਕੇ 'ਚ ਡਰ ਦਾ ਮਾਹੌਲ

ਝਾਰਖੰਡ ‘ਚ ਨਕਸਲੀਆਂ ਨੇ 11 ਵਾਹਨਾਂ ਨੂੰ ਲਾਈ ਅੱਗ, ਇਲਾਕੇ ‘ਚ ਡਰ ਦਾ ਮਾਹੌਲ:ਰਾਂਚੀ : ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਦੇ ਕਿਸਕੋ ਥਾਣਾ ਇਲਾਕੇ ‘ਚ ਬੀਤੀ ਰਾਤ ਨਕਸਲੀਆਂ ਨੇ ਮਾਈਨਿੰਗ ਦਾ ਕੰਮ ਕਰਨ ਵਾਲੇ 11 ਵਾਹਨਾਂ ਨੂੰ ਅੱਗ ਲਗਾ ਦਿੱਤੀ ਹੈ। ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪੋਖਰ ਪਿੰਡ ਨੇੜੇ ਬੀਕੇਬੀ ਕੰਪਨੀ ਅਤੇ ਬਾਲਾਜੀ ਕੰਪਨੀ ਦੇ ਕਈ ਵਾਹਨ ਮਾਈਨਿੰਗ ਦਾ ਕੰਮ ਕਰਨ ਲੱਗੇ ਹੋਏ ਸਨ। ਇਸ ਦੌਰਾਨ ਦੇਰ ਰਾਤ ਕਰੀਬ 50 ਦੀ ਗਿਣਤੀ ‘ਚ ਹਥਿਆਰਬੰਦ ਨਕਸਲੀ ਪਹੁੰਚੇ ਅਤੇ ਉੱਥੇ ਮੌਜੂਦ ਚਾਲਕਾਂ ਸਹਿ ਚਾਲਕਾਂ ਸਮੇਤ ਹੋਰ ਕਰਮਚਾਰੀਆਂ ਨੂੰ ਦੌੜਾ ਦਿੱਤਾ।

ਇਸ ਤੋਂ ਬਾਅਦ ਨਕਸਲੀਆਂ ਨੇ ਵਾਹਨਾਂ ਤੋਂ ਡੀਜ਼ਲ ਕੱਢ ਕੇ 9 ਵੋਲਵੇ ਪਾਕਲੇਨ ਅਤੇ 2 ਕੰਪ੍ਰੇਸਰ ਡਰਿੱਲ ਮਸ਼ੀਨ ‘ਤੇ ਡੀਜ਼ਲ ਸੁੱਟ ਕੇ ਅੱਗ ਲਗਾ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀ ਫਰਾਰ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਪਿੰਡ ਵਾਲਿਆਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
-PTCNews