Sat, Apr 27, 2024
Whatsapp

ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ , 14 ਦੀ ਮੌਤ ਅਤੇ 19 ਜ਼ਖਮੀ

Written by  Shanker Badra -- December 15th 2019 01:30 PM
ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ , 14 ਦੀ ਮੌਤ ਅਤੇ 19 ਜ਼ਖਮੀ

ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ , 14 ਦੀ ਮੌਤ ਅਤੇ 19 ਜ਼ਖਮੀ

ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ , 14 ਦੀ ਮੌਤ ਅਤੇ 19 ਜ਼ਖਮੀ:ਕਾਠਮੰਡੂ : ਨੇਪਾਲ ਦੇ ਸਿੰਧੂਪਾਲਚੋਕ 'ਚ ਹੋਏ ਦਰਦਨਾਕ ਸੜਕ ਹਾਦਸੇ 'ਚ 14 ਲੋਕਾਂ ਦੀ ਜਾਨ ਚੱਲੀ ਗਈ ਹੈ। ਇਹ ਹਾਦਸਾ ਐਤਵਾਰ ਨੂੰ ਕਰੀਬ 8.30 ਵਜੇ ਦੇ ਨੇੜੇ-ਤੇੜੇ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ 40 ਯਾਤਰੀਆਂ ਨੂੰ ਲੈ ਜਾ ਰਹੀ ਬੱਸ 500 ਮੀਟਰ ਡੂੰਘੀ ਖਾਈ 'ਚ ਜਾ ਡਿੱਗੀ, ਜਿਸ 'ਚ 14 ਲੋਕਾਂ ਦੀ ਮੌਤ ਹੋ ਗਈ ਤੇ 19 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। [caption id="attachment_369590" align="aligncenter" width="300"]Nepal Sindhupalchowk bus accident , 14 killed, dozens injured ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ , 14 ਦੀ ਮੌਤ ਅਤੇ 19 ਜ਼ਖਮੀ[/caption] ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਗੜੀ ਅਤੇ ਧੂਲੀਖੇਲ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਨੇਪਾਲੀ ਫੌਜ, ਸਸਤ੍ਰਾ ਪੁਲਿਸ ਫੋਰਸ ਅਤੇ ਜ਼ਿਲ੍ਹਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਥੇ ਰਹਿਣ ਵਾਲੇ ਪਿੰਡ ਦੇ ਲੋਕ ਵੀ ਪੁਲਿਸ ਨਾਲ ਬਚਾਅ ਕਾਰਜ ਵਿਚ ਸ਼ਾਮਲ ਹੋਏ ਹਨ। [caption id="attachment_369591" align="aligncenter" width="300"]Nepal Sindhupalchowk bus accident , 14 killed, dozens injured ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡੂੰਗੀ ਖੱਡ 'ਚ ਡਿੱਗੀ , 14 ਦੀ ਮੌਤ ਅਤੇ 19 ਜ਼ਖਮੀ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਦਸੰਬਰ 2019 ਨੂੰ ਨੇਪਾਲੀ ਫੌਜ ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਦੌਰਾਨ ਸੁਰਖੇਤ ਤੋਂ ਕਾਠਮੰਡੂ ਜਾ ਰਹੀ ਫੌਜ ਦੀ ਇੱਕ ਬੱਸ ਬੇਕਾਬੂ ਹੋ ਕੇ ਪਹਾੜ ਤੋਂ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਨੇਪਾਲੀ ਫੌਜ ਦੇ 30 ਜਵਾਨ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। -PTCNews


Top News view more...

Latest News view more...