ਹੋਰ ਖਬਰਾਂ

ਧਾਰਮਿਕ ਪ੍ਰੋਗਰਾਮ ਤੋਂ ਘਰ ਪਰਤ ਰਹੇ ਦੋ ਵਿਅਕਤੀਆਂ ਨਾਲ ਵਾਪਰਿਆ ਸੜਕ ਹਾਦਸਾ , ਇੱਕ ਦੀ ਮੌਤ , ਦੂਜਾ ਜ਼ਖਮੀ

By Shanker Badra -- November 04, 2019 9:29 am

ਧਾਰਮਿਕ ਪ੍ਰੋਗਰਾਮ ਤੋਂ ਘਰ ਪਰਤ ਰਹੇ ਦੋ ਵਿਅਕਤੀਆਂ ਨਾਲ ਵਾਪਰਿਆ ਸੜਕ ਹਾਦਸਾ , ਇੱਕ ਦੀ ਮੌਤ , ਦੂਜਾ ਜ਼ਖਮੀ:ਚੰਡੀਗੜ੍ਹ : ਦੇਸ਼ ਭਰ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਨਿਊ ਚੰਡੀਗੜ੍ਹ ਦੇ ਪਿੰਡ ਰਤਵਾੜਾ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਧਾਰਮਿਕ ਪ੍ਰੋਗਰਾਮ ਤੋਂ ਘਰ ਪਰਤ ਰਹੇ ਬਾਈਕ ਸਵਾਰ 2 ਲੋਕਾਂ ਨੂੰ ਕਾਰ ਨੇ ਲਪੇਟ 'ਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਅਜੈਬ ਸਿੰਘ ਅਤੇ ਜ਼ਖਮੀ ਦੀ ਪਛਾਣ ਜੀਤ ਸਿੰਘ ਵਜੋਂ ਹੋਈ ਹੈ।

New Chandigarh Village Ratwara Sahib Road Accident , One Death ਧਾਰਮਿਕ ਪ੍ਰੋਗਰਾਮ ਤੋਂ ਘਰ ਪਰਤ ਰਹੇ ਦੋ ਵਿਅਕਤੀਆਂ ਨਾਲ ਵਾਪਰਿਆ ਸੜਕ ਹਾਦਸਾ , ਇੱਕ ਦੀ ਮੌਤ , ਦੂਜਾ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਜੀਤ ਸਿੰਘ ਤੇ ਅਜੈਬ ਸਿੰਘ ਰਤਵਾੜਾ ਸਾਹਿਬ ਤੋਂ ਧਾਰਮਿਕ ਪ੍ਰੋਗਰਾਮ ਵੇਖ ਕੇ ਪਿੰਡ ਰਾਣੀਮਾਜਰਾ ਪਰਤ ਰਹੇ ਸਨ। ਜਦੋਂ ਉਹ ਓਮੈਕਸ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਆਲਟੋ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਜ਼ਖ਼ਮੀ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਇਕ ਦੀ ਮੌਤ ਹੋ ਗਈ ਹਉ ,ਜਦਕਿ ਦੂਜੇ ਦਾ ਜੀ.ਐੱਮ.ਐੱਸ.ਐੱਚ.-16 'ਚ ਇਲਾਜ ਚੱਲ ਰਿਹਾ ਹੈ।

New Chandigarh Village Ratwara Sahib Road Accident , One Death ਧਾਰਮਿਕ ਪ੍ਰੋਗਰਾਮ ਤੋਂ ਘਰ ਪਰਤ ਰਹੇ ਦੋ ਵਿਅਕਤੀਆਂ ਨਾਲ ਵਾਪਰਿਆ ਸੜਕ ਹਾਦਸਾ , ਇੱਕ ਦੀ ਮੌਤ , ਦੂਜਾ ਜ਼ਖਮੀ

ਇਸ ਘਟਨਾ ਤੋਂ ਬਾਅਦ ਆਲਟੋ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਿਆ ਹੈ। ਪੁਲਿਸ ਨੇ ਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ।
-PTCNews

  • Share