ਅਟਾਰੀ ਬਾਰਡਰ : ਆਜ਼ਾਦੀ ਦਿਹਾੜੇ ‘ਤੇ ਰਿਟ੍ਰੀਟ ਸੈਰੇਮਨੀ ਦੀਆਂ ਤਿਆਰੀਆਂ ਸ਼ੁਰੂ, ਲੱਗੇਗਾ ਨਵਾਂ ਗੇਟ

new gate border attari border retreat ceremony

new gate border attari border retreat ceremony: ਅਟਾਰੀ ਬਾਰਡਰ ‘ਤੇ ਆਜ਼ਾਦੀ ਦਿਹਾੜੇ ‘ਤੇ ਰਿਟ੍ਰੀਟ ਸੈਰੇਮਨੀ ਦੀਆਂ ਤਿਆਰੀਆਂ ਸ਼ੁਰੂ, ਲੱਗੇਗਾ ਨਵਾਂ ਗੇਟ

ਆਜਾਦੀ ਦਿਹਾੜੇ ਮੌਕੇ ਅਟਾਰੀ ਵਾਹਗਾ ਬਾਰਡਰ ‘ਤੇ ਰਿਟ੍ਰੀਟ ਸੈਰੇਮਨੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਆਮ ਲੋਕਾਂ ਨੂੰ ਵੀ ਇਹ ਜਸ਼ਨ ਦੇਖਣ ਦਾ ਮੌਕਾ ਮਿਲਦਾ ਹੈ ਅਤੇ ਵੱਡੀ ਗਿਣਤੀ ‘ਚ ਦੋਹਾਂ ਦੇਸ਼ਾਂ ਦੇ ਲੋਕ ਆਪੋ-ਆਪਣੇ ਮੁਲਕ ਦੇ ਬਾਰਡਰ ‘ਤੇ ਇਸ ਦਿਨ ਆਉਂਦੇ ਹਨ।

15 ਅਗਸਤ ਦੇ ਮੱਦੇਨਜ਼ਰ ਗੁਰੂ ਨਗਰੀ ‘ਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪੰਜਾਬ ਪੁਲਿਸ ਦੇ ਨਾਲ ਨਾਲ ਬੀ ਐਸ ਐਫ਼ ਵੀ ਤਾਇਨਾਤ ਵੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
attari border retreat ceremony attari border retreat ceremony
ਇਸ ਵਾਰ ਦੀ ਖਾਸ ਗੱਲ ਹੈ ਕਿ ਵਾਹਗਾ ਬਾਰਡਰ ‘ਤੇ ਲਗਾਏ ਜਾਣ ਲਈ ਨਵਾਂ ਗੇਟ ਬਣ ਕੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਿਆ ਹੈ ਅਤੇ ਇਹ ਕੱਲ੍ਹ ਬਾਰਡਰ ‘ਤੇ ਲਗਾ ਦਿੱਤਾ ਜਾਵੇਗਾ।  15 ਅਗਸਤ ਨੂੰ ਬੀ. ਐੱਸ. ਐੱਫ. ਦੇ ਡੀ. ਜੀ. ਕੇ. ਕੇ. ਸ਼ਰਮਾ ਵੱਲੋਂ ਇਸਦਾ ਉਦਘਾਟਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਦੋਵਾਂ ਮੁਲਕਾਂ ‘ਚ ਇੱਕੋ ਤਰ੍ਹਾਂ ਦਾ ਗੇਟ ਲੱਗੇਗਾ ਅਤੇ ਇਸਦਾ ਡਿਜ਼ਾਈਨ ਪਾਕਿਸਤਾਨ ਨੇ ਭਾਰਤ ਤੋਂ ਲਿਆ ਹੈ, ਜੋ ਕਿ ਪਾਕਿਸਤਾਨ ਵਾਲੇ ਪਾਸੇ ਲਗਾਇਆ ਜਾਣਾ ਹੈ।
ਕਿੰਝ ਦਾ ਹੋਵੇਗਾ ਗੇਟ?

ਇਸ ਗੇਟ ਦੀ ਲੰਬਾਈ 51 ਫੁੱਟ ਅਤੇ ਵਜ਼ਨ 40 ਕੁਇੰਟਲ ਹੋਵੇਗੀ, ਜਿਸਦੇ ਦੋ ਦਰਵਾਜ਼ੇ ਹੋਣਗੇ। ਕੁੱਲ ਮਿਲਾ ਕੇ ਦੋਹਾਂ ਦਾ ਭਾਰ 20-20 ਕਿਲੋ ਹੈ।

ਇਸਨੂੰ ਤਿਆਰ ਕਰਨ ਲਈ ੮ ਕਾਰੀਗਰਾ ਦੀ ਮਿਹਨਤ ਲੱਗੀ ਹੈ ਅਤੇ ਇਸਦੀ ਲਾਗਤ ਤਕਰੀਬਨ 43 ਲੱਖ ਰੁਪਏ ਆਈ ਹੈ।

ਅਟਾਰੀ ਬਾਰਡਰ ‘ਤੇ ਲੱਗਣ ਵਾਲਾ ਗੇਟ ਬਾਕੀ ਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ ਨਾਲੋਂ ਸਭ ਤੋਂ ਵੱਡਾ ਹੋਵੇਗਾ।

ਜ਼ਿਕਰ-ਏ-ਖਾਸ ਹੈ ਕਿ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਵਿਚਕਾਰ ਨਵੇਂ ਡਿਜ਼ਾਇਨ ਦਾ ਸਲਾਈਡਿੰਗ ਗੇਟ ਇਸ ਲਈ ਵੀ ਲਗਾਇਆ ਜਾਣਾ ਹੈ ਕਿਉਂਕਿ ਮੌਜੂਦਾ ਗੇਟ ਦੇ ਡਿਜ਼ਾਈਨ ਕਾਰਨ ਦੋਹਾਂ ਮੁਲਕਾਂ ਦੇ ਲੋਕ ਇਹ ਰਿਟ੍ਰੀਟ ਸੈਰੇਮਨੀ ਠੀਕ ਤਰ੍ਹਾਂ ਨਾਲ ਨਹੀਂ ਦੇਖ ਪਾਉਂਦੇ ਸਨ।

—PTC News