ਮੁੱਖ ਖਬਰਾਂ

ਇਹਨਾਂ ਨਵੇਂ ਨਿਯਮਾਂ ਨਾਲ ਹੋਵੇਗੀ 'ਸਾਲ 2021' ਦੀ ਸ਼ੁਰੂਆਤ, ਨਹੀਂ ਪਤਾ ਤਾਂ ਜ਼ਰੂਰ ਜਾਣ ਲਵੋ !

By Jagroop Kaur -- December 31, 2020 1:12 pm -- Updated:Feb 15, 2021

ਮਹਿਜ਼ ਕੁਝ ਘੰਟਿਆਂ ਦਾ ਸਮਾਂ ਬਾਕੀ ਤੇ ਅਸੀਂ ਸਾਲ 2021 'ਚ ਪੈਰ ਧਰ ਲਵਾਂਗੇ। ਸਾਰੇ ਚਾਹੁੰਦੇ ਨੇ ਕਿ ਨਵਾਂ ਸਾਲ ਉਹਨਾਂ ਲਈ ਭਾਗਾਂ ਵਾਲਾ ਚੜੇ ਕਿਉਂਕਿ ਬੀਤੇ ਵਰ੍ਹੇ ਜੋ ਹੋਇਆ ਉਸ ਨੂੰ ਸ਼ਾਇਦ ਹੀ ਕਦੇ ਭੁਲਾਇਆ ਜਾ ਸਕੇ। ਸਾਲ 2020 ਕੋਰੋਨਾ ਮਹਾਮਾਰੀ ਤੇ ਕਿਸਾਨੀ ਅੰਦੋਲਨ ਦੇ ਨਾਮ ਰਿਹਾ ਹੈ ਤੇ ਹੁਣ 2021 ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਸ ਸਾਲ ਕੁਝ ਅਜਿਹੇ ਬਦਲਾਅ ਹੋਣ ਵਾਲੇ ਨੇ ਜਿਨ੍ਹਾਂ ਬਾਰੇ ਜਾਨਣਾ ਹਰ ਕਿਸੇ ਲਈ ਜ਼ਰੂਰੀ ਹੈ।

ਆਓ ਇੱਕ-ਇੱਕ ਕਰਕੇ ਇਹਨਾਂ 'ਤੇ ਚਾਨਣਾ ਪਾਉਂਦੇ ਹਾਂ :

ਚੈੱਕ ਪੇਮੈਂਟ ਸਿਸਟਮ
1 ਜਨਵਰੀ ਤੋਂ ਚੈੱਕ ਰਾਹੀਂ ਪੇਮੈਂਟ ਕਰਨ ਦੇ ਨਿਯਮ ਬਦਲਣ ਜਾਣਗੇ। ਯਾਨੀਕਿ ਚੈੱਕ ਪੋਜਟੀਵ ਪੇਅ ਸਿਸਟਮ ਦੇ ਜ਼ਰੀਏ 50 ਹਜ਼ਾਰ ਜਾਂ ਉਸ ਤੋਂ ਵੱਧ ਪੇਮੈਂਟ 'ਤੇ ਕੁਝ ਜ਼ਰੂਰੀ ਜਾਣਕਾਰੀਆਂ ਦੀ ਪੁਸ਼ਟੀ ਕਰਨੀ ਪਵੇਗੀ। ਹਾਲਾਂਕਿ ਅਕਾਊਂਟ ਹੋਲਡਰ 'ਤੇ ਨਿਰਭਰ ਕਰੇਗਾ ਕਿ ਉਹ ਇਸ ਸੁਵਿਧਾ ਦਾ ਲਾਭ ਚੁੱਕਦਾ ਜਾ ਨਹੀਂ।

ਹੋਰ ਪੜ੍ਹੋ : ਮੋਬਾਈਲ ਟਾਵਰ ਤੋੜਣ ਵਾਲਿਆਂ ਨੂੰ ਮੁੱਖ ਮੰਤਰੀ ਦੀ ਸਖਤ ਚਿਤਾਵਨੀ

New rule for cheque payments kicks in from January 1. Here's all you need to know - The Week2.ਕੁਝ ਫੋਨਾਂ 'ਚ ਵ੍ਹਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ : ਇਹ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਵੇਂ ਸਾਲ 'ਚ ਕੁਝ ਐਂਡਰਾਇਡ ਤੇ ਆਈਓਐਸ ਮੋਬਾਈਲ ਫੋਨਾਂ 'ਤੇ ਵਟਸਐਪ ਬੰਦ ਹੋ ਸਕਦਾ ਹੈ। ਕੰਪਨੀ ਨੇ ਦਲੀਲ ਦਿੱਤੀ ਹੈ ਕਿ ਜਿਨ੍ਹਾਂ ਫੋਨਾਂ ਦੇ ਸਾਫਟਵੇਅਰ ਪੁਰਾਣੇ ਹੋ ਚੁਕੇ ਨੇ ਉਹਨਾਂ ਨੇ ਵਟਸਐਪ ਕੰਮ ਨਹੀਂ ਕਰੇਗਾ।

3.ਕਾਰਾਂ ਹੋ ਜਾਣਗੀਆਂ ਮਹਿੰਗੀਆ : ਕਾਰਾਂ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ. ਕਿਉਂਕਿ ਆਟੋ ਮੁਬਾਈਲ ਕੰਪਨੀਆਂ ਕਈ ਕਾਰਾਂ ਦੇ ਮਾਡਲਾਂ ਦੀਆਂ ਕੀਮਤਾਂ 'ਚ ਇਜ਼ਾਫਾ ਕਰਨ ਜਾ ਰਹੀਆਂ ਹਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਮਾਰੁਤੀ,ਮਹਿੰਦਰਾ ਵਰਗੀਆਂ ਕੰਪਨੀਆਂ ਨੇ ਇਸਦਾ ਐਲਾਨ ਕਰ ਦਿੱਤਾ ਹੈ।

4.ਕੋਨਟੇਕਟਲੈੱਸ ਕਾਰਡ ਟ੍ਰਾਂਜੈਕਸਨ :ਭਾਰਤੀ ਰਿਜ਼ਰਵ ਬੈਂਕ ਨੇ ਕੋਨਟੇਕਟਲੈੱਸ ਕਾਰਡ ਟ੍ਰਾਂਜੈਕਸਨ ਦੀ ਲਿਮਟ 2000 ਤੋਂ 5000 ਤੱਕ ਕਰ ਦਿੱਤੀ ਹੈ। ਡੈਬਿਟ ਜਾਂ ਕਰੈਡਿਟ ਕਾਰਡ ਨਾਲ 5000 ਦੀ ਪੇਮੈਂਟ ਕਰਨ 'ਤੇ ਪਿੰਨ ਭਰਨ ਦੀ ਲੋੜ ਨਹੀਂ ਪਵੇਗੀ।

Bank rules may change from January 1 - from hike in contactless card transaction limit to UPI payment charge, know the latest update | Zee Business

5.ਲੈਂਡ ਲਾਈਨ ਤੋਂ ਫੋਨ ਹੁਣ ਸਿਫਰ ਦੇ ਨਾਲ ਹੀ ਲੱਗੇਗਾ : ਲੈੱਡ ਲਾਈਨ ਫੋਨ ਤੋਂ ਕਾਲ ਕਰਨ ਲਈ ਹੁਣ 0 ਲਾਉਣਾ ਲਾਜ਼ਮੀ ਹੋ ਗਿਆ ਹੈ। ਬਿਨਾਂ 0 ਲਾਏ ਤੁਸੀਂ ਕਿਤੇ ਵੀ ਕਾਲ ਨਹੀਂ ਕਰ ਸਕੋਗੇ।

WHY YOU SHOULD USE IP TELEPHONY OVER ANALOG – Jireh Technologies

6.ਫਾਸਟੈਗ ਲਾਉਣਾ ਲਾਜ਼ਮੀ
ਚਾਰ ਪਹੀਆ ਵਾਹਨਾਂ 'ਤੇ ਹੁਣ ਫਾਸਟਟੈਗ ਲਾਉਣਾ ਲਾਜ਼ਮੀ ਕਰ ਦਿੱਤਾ ਹੈ ਤੇ ਇਹ ਨਵਾਂ ਨਿਯਮ ਜਨਵਰੀ 2021 ਤੋਂ ਲਾਗੂ ਹੋ ਜਾਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਫ ਕਰ ਦਿੱਤਾ ਹੈ ਕਿ ਬਿਨਾਂ ਫਾਸਟੈਗ ਤੋਂ ਨੈਸ਼ਨਲ ਹਾਈਵੇਅ 'ਤੇ ਲੰਘਣ ਵਾਲਿਆਂ ਤੋਂ ਹੁਣ ਮੋਟਾ ਜ਼ੁਰਮਾਨਾ ਵਸੂਲਿਆ ਜਾਵੇਗਾ।

Digital payments to mandatory FASTag, here are some rules set to change from January 1, 2021; know these

7.ਜੀ.ਐੱਸ.ਟੀ ਰਿਟਰਨ ਨਿਯਮਾਂ 'ਚ ਬਦਲ

ਜਿਨ੍ਹਾਂ ਛੋਟੇ ਵਪਾਰੀਆਂ ਦਾ ਟਰਨ ਓਵਰ 5 ਕਰੋੜ ਤੋਂ ਘੱਟ ਹੈ। ਉਹਨਾਂ ਨੂੰ ਰਿਟਰਨ ਹਰ ਮਹੀਨੇ ਦਾਖਲ ਕਰਨ ਦੀ ਲੋੜ ਨਹੀਂ ਹੋਵੇਗੀ, ਪਹਿਲਾਂ ਵਪਾਰੀਆਂ ਨੂੰ ਹਰ ਮਹੀਨੇ ਦੇ ਆਧਾਰ ਤੇ 12 ਰਿਟਰਨ ਅਤੇ 4 ਜੀਐੱਸਟੀਆਰ 1 ਭਰਨਾ ਹੁੰਦਾ ਸੀ, ਪਰ ਹੁਣ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਵਪਾਰੀਆਂ ਨੂੰ ਕੁੱਲ ਮਿਲਾ ਕੇ ਸਿਰਫ 8 ਰਿਟਰਨ ਭਰਨੇ ਹੋਣਗੇ।

Haven't filed GST return yet? Why you must file it before October 15

8.ਸਰਲ ਜੀਵਨ ਬੀਮਾ ਪਾਲਿਸੀ ਹੋਵੇਗੀ ਲਾਂਚ : ਇਸ ਸਾਲ ਜ਼ਰੂਰਤਮੰਦ ਲੋਕਾਂ ਲਈ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ। ਦਰਅਸਲ, ਲੋੜਵੰਦ ਹੁਣ ਘੱਟ ਰਕਮ 'ਚ ਬੀਮਾ ਵੀ ਖਰੀਦ ਸਕਣਗੇ। ਦਰਅਸਲ, ਸਾਲ 2021 'ਚ ਸਰਲ ਜੀਵਨ ਬੀਮਾ ਪਾਲਿਸੀ ਲਾਂਚ ਹੋਵੇਗੀ। ਆਈ. ਆਰ.ਡੀ. ਆਈ. ਨੇ ਇਸ ਪਾਲਿਸੀ ਨੂੰ ਸਾਰੀਆ ਕੰਪਨੀਆ ਨੂੰ ਲਾਂਚ ਕਰਨ ਨੂੰ ਕਹਿ ਦਿੱਤਾ ਹੈ। ਜਿਸ ਦੌਰਾਨ ਲੋੜਵੰਦ ਇਸ ਪਾਲਿਸੀ ਦਾ ਲਾਭ ਲੈ ਸਕਣਗੇ।

Health Insurance: Make sure to review your health insurance at the year-end; Here's why - The Financial Express

ਸਾਲ ਦੀ ਸ਼ੁਰੂਆਤ ਇਹਨਾਂ ਬਦਲਾਵਾਂ ਦੇ ਨਾਲ ਹੋਵੇਗੀ। ਹੁਣ ਵੇਖਣਾ ਇਹ ਹੈ ਕਿ ਇਹ ਬਦਲਾਅ ਆਮ ਲੋਕਾਂ ਦੀ ਜਿੰਦਗੀ ਨੂੰ ਆਸਾਨ ਬਣਾਉਂਦੇ ਨੇ, ਜਾਂ ਨਹੀਂ।

  • Share