ਖੇਡ ਸੰਸਾਰ

New Zealand vs Australia: ਟੀ-20 ਵਿਸ਼ਵ ਕੱਪ ਦਾ ਗ੍ਰੈਂਡ ਫਾਈਨਲ ਅੱਜ, ਦੇਖੋ ਕੌਣ ਕਿਸ 'ਤੇ ਹੋਵੇਗਾ ਹਾਵੀ

By Riya Bawa -- November 14, 2021 3:42 pm -- Updated:November 14, 2021 3:42 pm

ਦੁਬਈ: ਇੰਤਜ਼ਾਰ ਅੱਜ ਖਤਮ ਹੋ ਜਾਵੇਗਾ। ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਅੱਜ ਦੁਨੀਆ ਨੂੰ ਟੀ-20 ਵਿਸ਼ਵ ਕੱਪ ਦਾ ਨਵਾਂ ਚੈਂਪੀਅਨ ਮਿਲੇਗਾ। ਟੀ-20 ਵਿਸ਼ਵ ਕੱਪ 2021 ਦਾ ਫਾਈਨਲ ਮੈਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਨਿਊਜ਼ੀਲੈਂਡ ਨੇ ਸੈਮੀਫਾਈਨਲ 'ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਦੂਜੇ ਪਾਸੇ ਆਸਟ੍ਰੇਲੀਆ ਨੇ ਸੈਮੀਫਾਈਨਲ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।

ਸੱਤ ਸਾਲ ਬਾਅਦ ਟੀ-20 ਨੂੰ ਨਵਾਂ ਚੈਂਪੀਅਨ ਮਿਲੇਗਾ। ਇਸ ਤੋਂ ਪਹਿਲਾਂ 2007 ਵਿੱਚ ਭਾਰਤ, 2009 ਵਿੱਚ ਪਾਕਿਸਤਾਨ, 2010 ਵਿੱਚ ਇੰਗਲੈਂਡ, 2012 ਅਤੇ 2016 ਵਿੱਚ ਵੈਸਟਇੰਡੀਜ਼ ਅਤੇ 2014 ਵਿੱਚ ਸ੍ਰੀਲੰਕਾ ਚੈਂਪੀਅਨ ਬਣ ਚੁੱਕਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਵਾਂ ਨੇ ਸੁਪਰ-12 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ 'ਚ ਵੱਡੀਆਂ ਟੀਮਾਂ ਨੂੰ ਹਰਾਇਆ ਹੈ। ਆਸਟਰੇਲੀਆ ਨੇ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ​​ਟੀਮ ਪਾਕਿਸਤਾਨ ਨੂੰ ਅਤੇ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਹਰਾਇਆ। ਦੋਵਾਂ ਨੇ ਆਖਰੀ ਓਵਰਾਂ 'ਚ ਮੈਚ ਦਾ ਰੁਖ ਬਦਲ ਦਿੱਤਾ ਅਤੇ ਜਿੱਤ ਦਰਜ ਕੀਤੀ।

ਮੈਚ ਦਾ ਸਮਾਂ
ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਫਾਈਨਲ ਮੈਚ 14 ਨਵੰਬਰ 2021 ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।

ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ ਦੇ ਹਿੰਦੀ ਅਤੇ ਅੰਗਰੇਜ਼ੀ ਚੈਨਲਾਂ 'ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਆਫ ਡੀਡੀ ਸਪੋਰਟਸ 'ਤੇ ਵੀ ਇਸ ਮੈਚ ਦਾ ਆਨੰਦ ਲੈ ਸਕਦੇ ਹੋ।

-PTC News

  • Share