ਇਸ ਪਿੰਡ ‘ਚ ਵਾਪਰੀ ਸ਼ਰਮਨਾਕ ਘਟਨਾ , ਕੂੜੇ ਦੇ ਢੇਰ ‘ਚ ਸੁੱਟੀ ਨਵਜੰਮੀ ਬੱਚੀ

ਇਸ ਪਿੰਡ 'ਚ ਵਾਪਰੀ ਸ਼ਰਮਨਾਕ ਘਟਨਾ , ਕੂੜੇ ਦੇ ਢੇਰ 'ਚ ਸੁੱਟੀ ਨਵਜੰਮੀ ਬੱਚੀ

ਇਸ ਪਿੰਡ ‘ਚ ਵਾਪਰੀ ਸ਼ਰਮਨਾਕ ਘਟਨਾ , ਕੂੜੇ ਦੇ ਢੇਰ ‘ਚ ਸੁੱਟੀ ਨਵਜੰਮੀ ਬੱਚੀ:ਧਰਮਕੋਟ : ਸਾਡੇ ਸਮਾਜ ਵਿਚ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਤੇ ਇਹੀ ਮਾਂ ਔਲਾਦ ਨੂੰ ਪਾਉਣ ਲਈ ਦਰ- ਦਰ ਦੀਆਂ ਠੋਕਰਾਂ ਵੀ ਖਾਂਦੀ ਹੈ ਪਰ ਉੱਧਰ ਦੂਜੇ ਪਾਸੇ ਸਮਾਜ ‘ਚ ਅਜਿਹੇ ਨਿਰਦਈ ਅਤੇ ਬੇਦਰਦ ਮਾਪੇ ਵੀ ਹਨ ਜੋ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਕੂੜੇ ਦੇ ਢੇਰ ‘ਤੇ ਸੁੱਟ ਦਿੰਦੇ ਹਨ। ਅਜਿਹੀ ਹੀ ਇਕ ਘਟਨਾ ਧਰਮਕੋਟ ਹਲਕੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ‘ਚ ਵਾਪਰੀ।

ਇਸ ਪਿੰਡ ‘ਚ ਵਾਪਰੀ ਸ਼ਰਮਨਾਕ ਘਟਨਾ , ਕੂੜੇ ਦੇ ਢੇਰ ‘ਚ ਸੁੱਟੀ ਨਵਜੰਮੀ ਬੱਚੀ

ਜਾਣਕਾਰੀ ਮੁਤਾਬਿਕ 28 ਸੋਮਵਾਰ ਦੀ ਸਵੇਰ ਤਕਰੀਬਨ 7 ਵਜੇ ਦੇ ਕਰੀਬ ਪਿੰਡ ‘ਚ ਰੂੜੀਆਂ ‘ਤੇ ਕੂੜਾ ਸੁੱਟਣ ਗਈ ਪਿੰਡ ਦੀ ਇਕ ਮਹਿਲਾ ਨੂੰ ਇਕ ਲਿਫਾਫੇ ‘ਚ ਕੁਝ ਹਿਲਦਾ ਹੋਇਆ ਮਹਿਸੂਸ ਹੋਇਆ ਜਦ ਉਸ ਨੇ ਦੇਖਿਆ ਤਾਂ ਉਸ ‘ਚ ਇਕ ਨਵਜੰਮੀ ਬੱਚੀ ਲਿਫਾਫੇ ‘ਚ ਰੋਂਦੀ ਹੋਈ ਮਿਲੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਇਸ ਪਿੰਡ ‘ਚ ਵਾਪਰੀ ਸ਼ਰਮਨਾਕ ਘਟਨਾ , ਕੂੜੇ ਦੇ ਢੇਰ ‘ਚ ਸੁੱਟੀ ਨਵਜੰਮੀ ਬੱਚੀ

ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਬੱਚੀ ਨੂੰ ਕੂੜੇ ਦੇ ਢੇਰ ਤੋਂ ਚੁੱਕ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰੀ ਜਾਂਚ ਤੋਂ ਬਾਅਦ ਪੁਲਿਸ ਬੱਚੀ ਨੂੰ ਆਪਣੇ ਨਾਲ ਲੈ ਗਈ। ਇਸ ਸਬੰਧੀ ਸਿਹਤ ਵਿਭਾਗ ਟੀਮ ਦੇ ਮੈਂਬਰ ਜਗਸੀਰ ਸਿੰਘ ਫਾਰਮਾਸਿਸਟ ਨੇ ਦੱਸਿਆ ਕਿ ਬੱਚੀ ਬਿਲਕੁਲ ਤੰਦਰੁਸਤ ਹੈ।

ਇਸ ਪਿੰਡ ‘ਚ ਵਾਪਰੀ ਸ਼ਰਮਨਾਕ ਘਟਨਾ , ਕੂੜੇ ਦੇ ਢੇਰ ‘ਚ ਸੁੱਟੀ ਨਵਜੰਮੀ ਬੱਚੀ

ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ‘ਤੇ ਥਾਣਾ ਮੁਖੀ ਗੁਲਜਿੰਦਰ ਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
-PTCNews