Sun, Dec 14, 2025
Whatsapp

Kapurthala News : 24 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ ,ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ

Kapurthala News : ਕਪੂਰਥਲਾ ਦੇ ਰਾਮਪੁਰ ਜਾਗੀਰ ਕਲੋਨੀ ਵਿੱਚ ਨਸ਼ਿਆਂ ਨੇ ਇੱਕ ਹੋਰ ਘਰ ਨੂੰ ਤਬਾਹ ਕਰ ਦਿੱਤਾ ਹੈ। 24 ਸਾਲਾ ਆਕਾਸ਼ਦੀਪ ਦੀ ਕੱਲ੍ਹ ਰਾਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਸਨੇ ਕਿਸੇ ਗਲਤ ਚੀਜ਼ ਦਾ ਟੀਕਾ ਲਗਾਇਆ ਸੀ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ

Reported by:  PTC News Desk  Edited by:  Shanker Badra -- July 27th 2025 10:07 AM
Kapurthala News : 24 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ ,ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ

Kapurthala News : 24 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਹੋਈ ਮੌਤ ,ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਖਦਸ਼ਾ

Kapurthala News : ਕਪੂਰਥਲਾ ਦੇ ਰਾਮਪੁਰ ਜਾਗੀਰ ਕਲੋਨੀ ਵਿੱਚ ਨਸ਼ਿਆਂ ਨੇ ਇੱਕ ਹੋਰ ਘਰ ਨੂੰ ਤਬਾਹ ਕਰ ਦਿੱਤਾ ਹੈ। 24 ਸਾਲਾ ਆਕਾਸ਼ਦੀਪ ਦੀ ਕੱਲ੍ਹ ਰਾਤ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਸਨੇ ਕਿਸੇ ਗਲਤ ਚੀਜ਼ ਦਾ ਟੀਕਾ ਲਗਾਇਆ ਸੀ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਆਕਾਸ਼ਦੀਪ ਕੁਝ ਸਮਾਂ ਪਹਿਲਾਂ ਇੱਕ ਨਸ਼ਾ ਛੁਡਾਊ ਕੇਂਦਰ ਤੋਂ ਘਰ ਵਾਪਸ ਆਇਆ ਸੀ ਅਤੇ ਉਸਨੇ ਨਸ਼ਾ ਵੀ ਛੱਡ ਦਿੱਤਾ ਸੀ। ਉਸਦੇ ਪਿਤਾ ਬੱਗਾ ਸਿੰਘ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਨੇ ਦੁਬਾਰਾ ਨਸ਼ਾ ਨਹੀਂ ਸ਼ੁਰੂ ਕੀਤਾ ਸੀ। ਉਸਨੂੰ ਸ਼ੱਕ ਹੈ ਕਿ ਕਿਸੇ ਨੇ ਉਸਨੂੰ ਜ਼ਬਰਦਸਤੀ ਨਸ਼ੇ ਦਾ ਟੀਕਾ ਲਗਾਇਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇੱਕ ਮਹੀਨੇ ਵਿੱਚ ਇਸ ਕਲੋਨੀ ਵਿੱਚ ਨਸ਼ਿਆਂ ਕਾਰਨ ਇਹ ਦੂਜੀ ਮੌਤ ਹੈ।


ਪੁਲਿਸ ਜਾਂਚ ਕਰ ਰਹੀ ਹੈ, ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ

ਜਾਣਕਾਰੀ ਦਿੰਦੇ ਹੋਏ ਡੱਲਾ ਸਾਹਿਬ ਪੁਲਿਸ ਚੌਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਤੋਤੀ ਨੇੜੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਿਸਦੀ ਪਛਾਣ ਰਾਮਪੁਰ ਜਾਗੀਰ ਕਲੋਨੀ ਦੇ ਰਹਿਣ ਵਾਲੇ ਆਕਾਸ਼ਦੀਪ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਿਹਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ।

ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ, ਮ੍ਰਿਤਕ ਦੀ ਮਾਂ ਰੀਨਾ ਦੇਵੀ ਅਤੇ ਪਿੰਡ ਵਾਸੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ ਅਤੇ ਪ੍ਰਸ਼ਾਸਨ ਅੱਖਾਂ ਮੀਟ ਰਿਹਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਇਲਾਕੇ ਵਿੱਚ ਨਸ਼ਾ ਤਸਕਰ ਬੇਖੌਫ਼ ਹੋ ਕੇ ਨੌਜਵਾਨਾਂ ਨੂੰ ਤਬਾਹੀ ਵੱਲ ਧੱਕ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਤਾਂ ਜੋ ਹੋਰ ਨੌਜਵਾਨ ਇਸ ਜਾਲ ਵਿੱਚ ਨਾ ਫਸਣ।

- PTC NEWS

Top News view more...

Latest News view more...

PTC NETWORK
PTC NETWORK