Fri, May 17, 2024
Whatsapp

ਮੋਹਾਲੀ ਦੇ ਪਿੰਡ ਕਕਰਾਲੀ ਤੋਂ ਲਾਪਤਾ ਹੋਏ 4 ਬੱਚਿਆਂ 'ਚੋਂ 3 ਬਰਾਮਦ

Written by  Pardeep Singh -- December 09th 2022 09:52 AM
ਮੋਹਾਲੀ ਦੇ ਪਿੰਡ ਕਕਰਾਲੀ ਤੋਂ ਲਾਪਤਾ ਹੋਏ 4 ਬੱਚਿਆਂ 'ਚੋਂ 3 ਬਰਾਮਦ

ਮੋਹਾਲੀ ਦੇ ਪਿੰਡ ਕਕਰਾਲੀ ਤੋਂ ਲਾਪਤਾ ਹੋਏ 4 ਬੱਚਿਆਂ 'ਚੋਂ 3 ਬਰਾਮਦ

ਮੋਹਾਲੀ: ਡੇਰਾਬੱਸੀ ਸਥਿਤ ਪਿੰਡ ਕਕਰਾਲੀ ਤੋਂ ਮੰਗਲਵਾਰ ਨੂੰ ਚਾਰ ਮਾਸੂਮ ਬੱਚੇ ਲਾਪਤਾ ਹੋ ਗਏ ਸਨ। ਪੁਲਿਸ ਨੇ ਚੰਡੀਗੜ੍ਹ ਦੇ ਮੌਲੀਜਾਗਰਾ ਇਲਾਕੇ ਵਿਚੋਂ 3 ਬੱਚੇ ਬਰਾਮਦ ਕਰ ਲਏ ਹਨ ਅਤੇ 4 ਬੱਚਾ ਜੋ ਸਭ ਤੋਂ ਵੱਡਾ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ।

ਬਰਾਮਦ ਕੀਤੇ ਬੱਚਿਆ ਦਾ ਕਹਿਣਾ ਹੈ ਕਿ ਸਾਡੇ ਘਰਦੇ ਸਾਨੂੰ ਕੁੱਟਦੇ ਸਨ ਇਸ ਲਈ ਹੀ ਅਸੀਂ ਘਰੋਂ ਭੱਜੇ ਸਨ। ਬੱਚੇ ਆਪਣੇ ਘਰ ਨਹੀਂ ਜਾਣਾ ਚਾਹੁੰਦੇ ਸਨ। ਸਭ ਵੱਡਾ ਬੱਚਾ 14 ਸਾਲ ਦਾ ਹੈ ਉਸ ਦੇ ਕਹਿਣ ਉੱਤੇ ਹੀ ਸਾਰੇ ਘਰੋਂ ਭੱਜੇ ਸਨ । ਪੁਲਿਸ ਦਾ ਕਹਿਣਾ ਹੈ ਕਿ 14 ਸਾਲ ਦਾ ਬੱਚੇ ਦਾ ਚੋਰੀ ਦਾ ਰਿਕਾਰਡ ਵੀ ਦਰਜ ਹੈ।


ਬਰਾਮਦ ਕੀਤੇ ਬੱਚਿਆ ਦਾ ਕਹਿਣਾ ਹੈ ਕਿ ਉਹ ਘਰ ਫੋਨ ਕਰਨਾ ਚਾਹੁੰਦੇ ਸਨ ਪਰ ਵੱਡੇ ਬੱਚੇ ਨੇ ਨਹੀਂ ਕਰਨ ਦਿੱਤਾ। ਪੁਲਿਸ ਨੇ ਬੱਚਿਆ ਨੂੰ ਪਰਿਵਾਰ ਦੇ ਹਵਾਲੇ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਆਈਪੀਸੀ 346 ਦੇ ਤਹਿਤ ਅਗਿਆਤ ਉੱਤੇ ਮਾਮਲਾ ਦਰਜ ਕੀਤਾ ਹੈ।

ਰਿਪੋਰਟ-ਅੰਕੁਸ਼ ਮਹਾਜਨ 

- PTC NEWS

Top News view more...

Latest News view more...

LIVE CHANNELS