Tue, Dec 23, 2025
Whatsapp

ਦਿਲ ਦਾ ਦੌਰਾ ਪੈਣ ਨਾਲ 5 ਸਾਲਾ ਬੱਚੀ ਦੀ ਮੌਤ! ਮਾਂ ਨਾਲ ਬਹਿ ਵੇਖ ਰਹੀ ਸੀ ਕਾਰਟੂਨ

Reported by:  PTC News Desk  Edited by:  Jasmeet Singh -- January 26th 2024 04:01 PM
ਦਿਲ ਦਾ ਦੌਰਾ ਪੈਣ ਨਾਲ 5 ਸਾਲਾ ਬੱਚੀ ਦੀ ਮੌਤ! ਮਾਂ ਨਾਲ ਬਹਿ ਵੇਖ ਰਹੀ ਸੀ ਕਾਰਟੂਨ

ਦਿਲ ਦਾ ਦੌਰਾ ਪੈਣ ਨਾਲ 5 ਸਾਲਾ ਬੱਚੀ ਦੀ ਮੌਤ! ਮਾਂ ਨਾਲ ਬਹਿ ਵੇਖ ਰਹੀ ਸੀ ਕਾਰਟੂਨ

National News: ਅੱਜਕਲ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ। ਜਿੱਥੇ ਪਹਿਲਾਂ ਇਹ ਬਿਮਾਰੀ 60 ਤੋਂ ਬਾਅਦ ਲੋਕਾਂ ਨੂੰ ਪ੍ਰਭਾਵਿਤ ਕਰਦੀ ਸੀ, ਅੱਜ ਕੱਲ੍ਹ ਨੌਜਵਾਨ ਅਤੇ ਛੋਟੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਰਿਪੋਰਟਾਂ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਕੋਤਵਾਲੀ ਦੇ ਪਿੰਡ ਹਥੀਖੇੜਾ ਵਿੱਚ ਲੰਘੇ ਸ਼ੁਕਰਵਾਰ ਨੂੰ ਕਾਮਿਨੀ ਨਾਮ ਦੀ ਇੱਕ 5 ਸਾਲ ਦੀ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਲੜਕੀ ਆਪਣੇ ਮੋਬਾਈਲ 'ਤੇ ਕਾਰਟੂਨ ਦੇਖ ਰਹੀ ਸੀ।

ਇਹ ਵੀ ਪੜ੍ਹੋ: "ਮੇਰੇ ਘਰ ਮਾਰਚ ’ਚ ਆਉਣ ਵਾਲੀ ਹੈ ਖੁਸ਼ਖ਼ਬਰੀ, ਅਜੇ ਤੱਕ Gender ਚੈੱਕ ਵੀ ਨਹੀਂ ਕਰਵਾਇਆ", ਅਕਾਲੀ ਦਲ ਦੇ ਨਿਸ਼ਾਨੇ ’ਤੇ CM ਮਾਨ

ਮੋਬਾਈਲ 'ਤੇ ਕਾਰਟੂਨ ਦੇਖ ਰਹੀ ਸੀ ਬੱਚੀ 

ਮਾਮਲਾ ਹਸਨਪੁਰ ਕੋਤਵਾਲੀ ਇਲਾਕੇ ਦੇ ਪਿੰਡ ਹਥਿਆਖੇੜਾ ਦਾ ਹੈ। ਜਿੱਥੇ 21 ਜਨਵਰੀ ਰਾਤ ਕਰੀਬ 9 ਵਜੇ ਮਹੇਸ਼ ਖੜਗਵੰਸ਼ੀ ਦੀ 5 ਸਾਲ ਦੀ ਬੇਟੀ ਕਾਮਿਨੀ ਮੰਜੇ 'ਤੇ ਬੈਠੀ ਸੀ। ਉਹ ਮਾਂ ਸੋਨੀਆ ਨਾਲ ਮੋਬਾਈਲ 'ਤੇ ਕਾਰਟੂਨ ਦੇਖ ਰਹੀ ਸੀ। ਅਚਾਨਕ ਕਾਮਿਨੀ ਦੇ ਹੱਥ ਤੋਂ ਮੋਬਾਈਲ ਫੋਨ ਖਿਸਕ ਗਿਆ ਅਤੇ ਜ਼ਮੀਨ 'ਤੇ ਡਿੱਗ ਗਿਆ। ਪਹਿਲਾਂ ਤਾਂ ਸੋਨੀਆ ਨੇ ਸੋਚਿਆ ਕਿ ਉਹ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ। ਪਰ ਜਦੋਂ ਉਸ ਨੇ ਧੀ ਨੂੰ ਹਿਲਾ ਕੇ ਵੇਖਿਆ ਤਾਂ ਉਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ 'ਤੇ ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰ ਅਤੇ ਆਲੇਦੁਆਲੇ ਦੇ ਲੋਕ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਬੱਚੀ ਨੂੰ ਤੁਰੰਤ ਪਿੰਡ ਦੇ ਡਾਕਟਰ ਨੂੰ ਦਿਖਾਇਆ ਗਿਆ। ਪਰ ਉਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਇਹ ਵੀ ਪੜ੍ਹੋ: Air India ਐਕਸਪ੍ਰੈਸ ਲਿਆਇਆ 'Republic Day' ਸੇਲ, ਆਫ਼ਰਾਂ 'ਚ 26 ਫ਼ੀਸਦੀ ਤੱਕ ਦੀ ਮਿਲੇਗੀ ਛੋਟ

ਰਿਪੋਰਟਾਂ 'ਚ ਚੀਫ਼ ਮੈਡੀਕਲ ਸੁਪਰਡੈਂਟ ਨੇ ਕਿਹਾ...

ਕੌਮੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਚੀਫ਼ ਮੈਡੀਕਲ ਸੁਪਰਡੈਂਟ ਡਾ: ਸਤਿਆਪਾਲ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਅਚਾਨਕ ਮੌਤ ਹੋ ਗਈ, ਇਹ ਦਿਲ ਦਾ ਦੌਰਾ ਪੈਣ ਕਾਰਨ ਹੋ ਸਕਦੀ ਹੈ | ਪਰ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ। ਜੋ ਕਿ ਹੁਣ ਸੰਭਵ ਨਹੀਂ ਹੈ। ਫਿਲਹਾਲ ਪਰਿਵਾਰ ਵਾਲਿਆਂ ਦੀ ਗੱਲ ਹੀ ਮੰਨੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਪੰਜਾਬ ਭਰ ’ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ, ਜਾਣੋ ਕਿਸਾਨਾਂ ਦੀਆਂ ਮੰਗਾਂ

30 ਜਨਵਰੀ ਨੂੰ ਮਨਾਇਆ ਜਾਣਾ ਸੀ ਬੱਚੀ ਦਾ 5ਵਾਂ ਜਨਮ ਦਿਨ 

ਘਟਨਾ ਤੋਂ ਬਾਅਦ ਪਿੰਡ ਅਤੇ ਪਰਿਵਾਰਕ ਮੈਂਬਰਾਂ 'ਚ ਹਫੜਾ-ਦਫੜੀ ਮੱਚ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਕਾਮਿਨੀ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਉਨ੍ਹਾਂ ਦਾ ਪੰਜਵਾਂ ਜਨਮ ਦਿਨ 30 ਜਨਵਰੀ ਨੂੰ ਮਨਾਇਆ ਜਾਣਾ ਸੀ। 

ਇਹ ਵੀ ਪੜ੍ਹੋ: ਰਾਮ ਰਹੀਮ ਨੂੰ ਮਿਲਿਆ ਗਣਤੰਤਰ ਦਿਵਸ ਦਾ ਤੋਹਫ਼ਾ, 10 ਦਿਨ ਹੋਰ ਰਹੇਗਾ ਬਾਹਰ

-

Top News view more...

Latest News view more...

PTC NETWORK
PTC NETWORK