Drug Overdose : ਤਲਵੰਡੀ ਸਾਬੋ ’ਚ ਨਸ਼ੇ ਦੀ ਓਵਰਡੋਜ਼ ਨਾਲ 15 ਸਾਲ ਦੇ ਨੌਜਵਾਨ ਦੀ ਮੌਤ
Talwandi Sabo : ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਨਸ਼ੇੜੀਆਂ ਵੱਲੋਂ ਪਿਓ ਪੁੱਤ ਨੂੰ ਮੌਤ ਦੇ ਘਾਟ ਉਤਾਰਨ ਵਾਲੀਆਂ ਖਬਰਾਂ ਦੀ ਗੂੰਜ ਅਜੇ ਤੱਕ ਫਿੱਕੀ ਨਹੀਂ ਪਈ ਸੀ ਕਿ ਤਲਵੰਡੀ ਸਾਬੋ ਸ਼ਹਿਰ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਤਲਵੰਡੀ ਸਾਬੋ ਦੇ ਬੱਸ ਸਟੈਂਡ ਵਿੱਚੋਂ ਮਿਲੀ ਹੈ। ਨੌਜਵਾਨ ਦੀ ਸ਼ਨਾਖਤ ਤਲਵੰਡੀ ਸਾਬੋ ਦੇ ਕੁਲਵੰਤ ਸਿੰਘ ਵੱਜੋਂ ਹੋਈ ਹੈ, ਜਿਸਦੀ ਉਮਰ ਮਹਿਜ 15 ਸਾਲ ਸੀ।
ਇਸ ਸਬੰਧੀ ਮ੍ਰਿਤਕ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਤਲਵੰਡੀ ਸ਼ਹਿਰ ਵਿੱਚ ਨਸ਼ੇ ਵੇਚਣ ਦਾ ਧੰਦਾ ਜੋਰਾਂ ਉੱਤੇ ਹੈ, ਪਰ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਤੇ ਨਸ਼ੇ ਤਸਕਰਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਪੁਲਿਸ ਨੂੰ ਕਈ ਵਾਰੀ ਜਾਣਕਾਰੀ ਦਿੱਤੀ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਹੈ, ਉਹ ਵੀ ਇਹਨਾਂ ਨਾਲ ਮਿਲੀ ਹੋਈ ਹੈ।
ਉਧਰ ਇਸ ਸਬੰਧੀ ਜਦੋਂ ਤਲਵੰਡੀ ਸਾਬੋ ਦੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨੌਜਵਾਨ ਦੀ ਲਾਸ਼ ਤਲਵੰਡੀ ਸਾਬੋ ਦੇ ਬੱਸ ਸਟੈਂਡ ਤੋਂ ਮਿਲੀ ਹੈ ਅਤੇ ਅਸੀਂ ਇਸਤੇ ਬਣਦੀ ਕਾਰਵਾਈ ਕਰ ਰਹੇ ਹਾਂ।
ਇਹ ਵੀ ਪੜ੍ਹੋ : Three feet Tall woman : ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਮਾਲ, ਸਾਢੇ ਤਿੰਨ ਫੁੱਟ ਦੀ ਔਰਤ ਨੇ ਦਿੱਤਾ ਸਿਹਤਮੰਦ ਬੱਚੇ ਨੂੰ ਜਨਮ
- PTC NEWS