Sun, Apr 28, 2024
Whatsapp

ਰਿਵਾਲਵਰ ਸਾਫ਼ ਕਰਦੇ ਹੋਏ ਚੱਲੀ ਗੋਲ਼ੀ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਹੋਏ ਜ਼ਖ਼ਮੀ

Written by  Ravinder Singh -- December 12th 2022 11:20 AM -- Updated: December 12th 2022 11:21 AM
ਰਿਵਾਲਵਰ ਸਾਫ਼ ਕਰਦੇ ਹੋਏ ਚੱਲੀ ਗੋਲ਼ੀ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਹੋਏ ਜ਼ਖ਼ਮੀ

ਰਿਵਾਲਵਰ ਸਾਫ਼ ਕਰਦੇ ਹੋਏ ਚੱਲੀ ਗੋਲ਼ੀ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਹੋਏ ਜ਼ਖ਼ਮੀ

ਜਲੰਧਰ : ਮਹਾਂਨਗਰ ਦੇ ਪਿੰਡ ਕੰਗਣੀਵਾਲ ਦੇ ਰਹਿਣ ਵਾਲੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸੌਦਾਗਰ ਸਿੰਘ ਗੋਲ਼ੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਉਹ ਆਪਣਾ ਲਾਇਸੰਸੀ ਰਿਵਾਲਵਰ ਸਾਫ ਕਰ ਰਹੇ ਸਨ ਕਿ ਅਚਾਨਕ ਗੋਲ਼ੀ ਚੱਲ ਗਈ ਜੋ ਕਿ ਉਨ੍ਹਾਂ ਦੇ ਸਿਰ 'ਚ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ।


ਜਿੱਥੇ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਨ੍ਹਾਂ ਦੇ ਸਿਰ 'ਚੋਂ ਗੋਲ਼ੀ ਕੱਢ ਦਿੱਤੀ ਹੈ ਪਰ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ

ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੇ ਥਾਣਾ ਪਤਾਰਾ ਦੇ ਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੌਦਾਗਰ ਸਿੰਘ ਆਪਣਾ 32 ਬੋਰ ਦਾ ਲਾਇਸੰਸੀ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲ਼ੀ ਚੱਲ ਗਈ ਤੇ ਉਨ੍ਹਾਂ ਦੇ ਸਿਰ ਵਿੱਚ ਜਾ ਵੱਜੀ। ਸੌਦਾਗਰ ਸਿੰਘ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

- PTC NEWS

Top News view more...

Latest News view more...