Sun, Jan 29, 2023
Whatsapp

ਅਦਾਕਾਰਾ ਰੀਆ ਕੁਮਾਰੀ ਦੀ ਹੱਤਿਆ 'ਚ ਆਇਆ ਨਵਾਂ ਮੋਡ, ਪਤੀ ਗ੍ਰਿਫ਼ਤਾਰ

ਝਾਰਖੰਡ ਦੀ ਅਭਿਨੇਤਰੀ ਰੀਆ ਕੁਮਾਰੀ ਦੀ ਪੱਛਮੀ ਬੰਗਾਲ ਦੇ ਹਾਵੜਾ 'ਚ ਲੁੱਟ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਅਦਾਕਾਰਾ ਦੇ ਪਤੀ ਪ੍ਰਕਾਸ਼ ਸਿੰਘ ਨੂੰ ਕਤਲ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Written by  Ravinder Singh -- December 29th 2022 01:38 PM
ਅਦਾਕਾਰਾ ਰੀਆ ਕੁਮਾਰੀ ਦੀ ਹੱਤਿਆ 'ਚ ਆਇਆ ਨਵਾਂ ਮੋਡ, ਪਤੀ ਗ੍ਰਿਫ਼ਤਾਰ

ਅਦਾਕਾਰਾ ਰੀਆ ਕੁਮਾਰੀ ਦੀ ਹੱਤਿਆ 'ਚ ਆਇਆ ਨਵਾਂ ਮੋਡ, ਪਤੀ ਗ੍ਰਿਫ਼ਤਾਰ

ਝਾਰਖੰਡ : ਝਾਰਖੰਡ ਦੀ ਅਦਾਕਾਰਾ ਰੀਆ ਕੁਮਾਰੀ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਵਿੱਚ ਜੋ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਰੀਆ ਕੁਮਾਰੀ ਨੂੰ ਪੁਆਇੰਟ ਜ਼ੀਰੋ ਰੇਂਜ ਤੋਂ ਗੋਲੀ ਮਾਰਨ ਦੀ ਘਟਨਾ ਵਿੱਚ ਉਸਦਾ ਪਤੀ ਪ੍ਰਕਾਸ਼ ਕੁਮਾਰ ਸ਼ਾਮਲ ਹੈ। ਸ਼ੱਕ ਦੇ ਆਧਾਰ ਉਤੇ ਪੁਲਿਸ ਨੇ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਰਿਆ ਕੁਮਾਰੀ ਦੇ ਪਰਿਵਾਰ ਨੇ ਪ੍ਰਕਾਸ਼, ਉਸ ਦੀ ਸਾਬਕਾ ਪਤਨੀ ਅਤੇ ਦੋ ਭਰਾਵਾਂ 'ਤੇ ਰੀਆ ਉਪਰ ਮਾਨਸਿਕ ਤੌਰ 'ਤੇ ਤਸ਼ੱਦਦ ਕਰਨ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਵੜਾ ਦਿਹਾਤੀ ਦੀ ਪੁਲਿਸ ਸੁਪਰਡੈਂਟ ਸਵਾਤੀ ਭੰਗਾਲੀਆ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਰੀਆ ਕੁਮਾਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ 'ਤੇ ਹੋਰ ਵੀ ਕਈ ਮਾਮਲੇ ਹਨ। ਜਲਦੀ ਹੀ ਪੂਰੇ ਮਾਮਲੇ ਦੀ ਹੋਰ ਡੂੰਘਿਆਈ ਨਾਲ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨੰਗਲ ਦੇ ਜੰਗਲਾਂ 'ਚੋਂ ਤੇਂਦੂਏ ਦੇ ਬੱਚੇ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਜੰਗਲਾਤ ਵਿਭਾਗ ਜਾਂਚ 'ਚ ਜੁਟਿਆ
ਕਾਬਿਲੇਗੌਰ ਪੱਛਮੀ ਬੰਗਾਲ ਦੇ ਹਾਈਵੇਅ 'ਤੇ ਰੀਆ ਕੁਮਾਰੀ ਆਪਣੇ ਪਤੀ ਪ੍ਰਕਾਸ਼ ਨਾਲ ਕਾਰ 'ਚ ਜਾ ਰਹੀ ਸੀ। ਰਸਤੇ ਵਿਚ ਕੁਝ ਬਦਮਾਸ਼ਾਂ ਨੇ ਪਤੀ ਤੇ ਉਸ ਨੂੰ ਲੁੱਟਿਆ, ਫਿਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਰੀਆ ਕੁਮਾਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਰੀਆ ਕੁਮਾਰੀ ਦਾ ਪਰਿਵਾਰ ਹਾਵੜਾ ਦੇ ਰਸਤੇ ਕੋਲਕਾਤਾ ਜਾ ਰਿਹਾ ਸੀ। ਕਾਰ ਵਿੱਚ ਰੀਆ ਅਤੇ ਪ੍ਰਕਾਸ਼ ਦੇ ਨਾਲ ਉਨ੍ਹਾਂ ਦੀ ਢਾਈ ਸਾਲ ਦੀ ਬੇਟੀ ਵੀ ਮੌਜੂਦ ਸੀ।

- PTC NEWS

adv-img

Top News view more...

Latest News view more...