ਡੇਰਾਬੱਸੀ 'ਚ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ
ਪੰਜਾਬ ਦੇ ਡੇਰਾਬੱਸੀ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਦੀ ਗੰਭੀਰਤਾ ਦਾ ਅੰਦਾਜ਼ਾ ਅਸਮਾਨ 'ਚ ਉੱਠ ਰਹੇ ਧੂੰਏਂ ਤੋਂ ਲਗਾਇਆ ਜਾ ਸਕਦਾ ਹੈ। ਇਸ ਦੌਰਾਨ ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਇਸ ਦੇ ਨਾਲ ਹੀ ਕੈਮੀਕਲ ਦੇ ਡਰੰਮਾਂ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ।
ਡੇਰਾ ਬੱਸੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗਡੇਰਾ ਬੱਸੀ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ ਕਾਫ਼ੀ ਹੱਦ ਤੱਕ ਅੱਗ 'ਤੇ ਪਾਇਆ ਕਾਬੂ ਪਿਛਲੇ 4 ਘੰਟਿਆਂ ਤੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ #LatestNews #PunjabNews #PTCNews #Derabassi #Fire #ChemicalFactory Posted by PTC News on Monday, April 8, 2024
ਏਡੀਸੀ ਮੁਹਾਲੀ ਵਿਰਾਜ ਐਸ ਟਿਡਕੇ, ਐਸਡੀਐਮ ਡੇਰਾਬੱਸੀ ਹਮਾਂਸ਼ੂ ਗੁਪਤਾ, ਏਐਸਪੀ ਵੈਭਵ ਚੌਧਰੀ, ਐਸਐਚਓ ਡੇਰਾਬੱਸੀ ਅਜੀਤੇਸ਼ ਕੌਸ਼ਲ, ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਗੁਰਸ਼ਰਨ ਗਰਗ ਅਤੇ ਹੋਰ ਅਧਿਕਾਰੀ ਅੱਗ ’ਤੇ ਕਾਬੂ ਪਾਉਣ ਤੱਕ ਮੌਕੇ ’ਤੇ ਲੱਗੇ ਰਹੇ।
ਦੱਸ ਦਈਏ ਕਿ ਦੁਪਹਿਰ ਕਰੀਬ 3 ਵਜੇ ਕਮਰਸ਼ੀਅਲ ਥਿਨਰ ਬਣਾਉਣ ਵਾਲੀ ਕੰਪਨੀ ਮੈਗੋ ਕੈਮੀਕਲ ਦੇ ਈਂਧਨ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਸਮੇਂ ਫੈਕਟਰੀ ਵਿੱਚ ਕਰੀਬ 15 ਕਰਮਚਾਰੀ ਮੌਜੂਦ ਸਨ। ਮੌਕੇ 'ਤੇ ਮੌਜੂਦ ਮੁਲਾਜ਼ਮਾਂ ਵੱਲੋਂ ਅੱਗ ਬੁਝਾਊ ਯੰਤਰਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ | ਇਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਬਾਹਰ ਕੱਢਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕੁਝ ਹੀ ਮਿੰਟਾਂ 'ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਡੇਰਾਬੱਸੀ, ਜ਼ੀਰਕਪੁਰ, ਲਾਲੜੂ, ਮੁਹਾਲੀ, ਦੱਪਰ ਅਸਲਾ ਡਿਪੂ ਅਤੇ ਹੋਰ ਨਿੱਜੀ ਫੈਕਟਰੀਆਂ ਦੀਆਂ ਕਰੀਬ 15 ਫਾਇਰ ਬ੍ਰਿਗੇਡ ਗੱਡੀਆਂ ਨੇ ਸ਼ਾਮ 7 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਤੇ ਧੂੰਆਂ ਦੂਰੋਂ ਹੀ ਦੇਖਿਆ ਜਾ ਸਕਦਾ ਸੀ। ਹਵਾ ਇੰਨੀ ਤੇਜ਼ ਸੀ ਕਿ ਅੱਗ ਦੀਆਂ ਲਪਟਾਂ ਕਾਰਨ ਬੰਦ ਪਈ ਇੱਕ ਹੋਰ ਫੈਕਟਰੀ ਵਿੱਚ ਅੱਗ ਲੱਗਣ ਦਾ ਡਰ ਬਣਿਆ ਹੋਇਆ ਸੀ, ਜਿੱਥੇ ਫਾਇਰ ਬ੍ਰਿਗੇਡ ਨੂੰ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ।
-