AAP ਲੀਡਰ ਕਰਮਜੀਤ ਅਨਮੋਲ ਦੇ ਗੰਨਮੈਨ ਨਾਲ ਲੁੱਟ, ਲੁਟੇਰਿਆਂ ਨੇ ਅਗ਼ਵਾ ਕਰਕੇ ਖੰਨਾ 'ਚ ਸੁੱਟਿਆ
Karamjit Anmol News : ਪੰਜਾਬੀ ਕਲਾਕਾਰ ਅਤੇ ਸਿਆਸਤਦਾਨ ਕਰਮਜੀਤ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਨਾਲ ਲੁੱਟ ਦੀ ਖ਼ਬਰ ਹੈ। ਘਟਨਾ ਖਰੜ (Kharar News) ਦੇ ਲਾਂਡਰਾਂ ਇਲਾਕੇ ਦੀ ਦੱਸੀ ਜਾ ਰਹੀ ਹੈ, ਜਿਥੇ ਗੰਨਮੈਨ ਨੂੰ ਅਗਵਾ ਕਰਕੇ ਲੁੱਟਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੰਨਮੈਨ ਇਸ ਸਮੇਂ ਖੰਨਾ ਸਿਵਲ ਹਸਪਤਾਲ ਵਿਖੇ ਦਾਖਲ ਹੈ।
ਜਾਣਕਾਰੀ ਅਨੁਸਾਰ ਲਾਂਡਰਾਂ ਦੇ ਮਜਾਤ ਇਲਾਕੇ ਨੇੜੇ ਲੁਟੇਰਿਆਂ ਨੇ ਪਹਿਲਾਂ ਸਰਬਪ੍ਰੀਤ ਸਿੰਘ ਦੀ ਕਾਰ ਨੂੰ ਘੇਰ ਲਿਆ ਅਤੇ ਫਿਰ ਸਰਬਪ੍ਰੀਤ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਉਸਦੀ ਕਾਰ ਖੋਹ ਕੇ ਭੱਜ ਗਏ। ਸਰਬਪ੍ਰੀਤ ਨੂੰ ਜ਼ਖਮੀ ਹਾਲਤ ਵਿੱਚ ਖੰਨਾ ਵਿਖੇ ਸੁੱਟਿਆ ਗਿਆ, ਜਿਸ ਕਾਰਨ ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਬਪ੍ਰੀਤ ਤੋਂ ਲੁੱਟੀ ਹੋਈ ਗੱਡੀ ਲੁਟੇਰੇ ਮਲੇਰਕੋਟਲਾ ਇਲਾਕੇ ਵਿੱਚ ਹਾਦਸਾਗ੍ਰਸਤ ਹਾਲਾਤ ਵਿੱਚ ਛੱਡ ਫ਼ਰਾਰ ਹੋ ਗੁਏ।
- PTC NEWS