Sat, Apr 27, 2024
Whatsapp

ਅਦਾਕਾਰ ਅਨੁਪਮ ਖੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Written by  Ravinder Singh -- November 17th 2022 12:02 PM
ਅਦਾਕਾਰ ਅਨੁਪਮ ਖੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅਦਾਕਾਰ ਅਨੁਪਮ ਖੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਅਨੁਪਮ ਖੇਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਉਹ ਅੱਜ ਅੰਮ੍ਰਿਤਸਰ ਵਿਖੇ ਹੋਣ ਵਾਲੇ ਫਿੱਕੀ ਫਲੋ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੇ ਹਨ। ਮੇਰਾ ਦਿਲ ਸੀ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਜ਼ਰੂਰ ਹੋਵਾਂ। ਇਸ ਤੋਂ ਇਲਾਵਾ ਅਨੁਪਮ ਖੇਰ ਕਿਹਾ ਕਿ ਗੁਰੂ ਘਰ ਪਹੁੰਚ ਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ।



ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਕਾਬਿਲੇਗੌਰ ਹੈ ਕਿ ਉੱਚਾਈ ਫਿਲਮ ਵਿਚ ਅਨੁਪਮ ਖੇਰ, ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ, ਡੈਨੀ ਡੇਂਜੋਂਗਪਾ, ਨੀਨਾ ਗੁਪਤਾ, ਸਾਰਿਕਾ ਠਾਕੁਰ ਤੇ ਪਰਣਿਤੀ ਚੋਪੜਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ  4 ਦੋਸਤਾਂ ਦੀ ਕਹਾਣੀ ਹੈ, ਜਿਸ ਵਿਚ ਇਕ ਦੀ ਮੌਤ ਹੋ ਜਾਣ ਤੋਂ ਬਾਅਦ ਬਾਕੀ 3 ਬਜ਼ੁਰਗ ਚੌਥੇ ਦੋਸਤ ਦੀ ਖੁਆਹਿਸ਼ ਪੂਰੀ ਕਰਨ ਲਈ ਮਾਊਂਟ ਐਵਰੈਸਟ ਉਤੇ ਚੜ੍ਹਨ ਦਾ ਫ਼ੈਸਲਾ ਕਰਦੇ ਹਨ। ਉੱਚਾਈ ਫ਼ਿਲਮ ਨੂੰ ਸੂਰਜ ਬੜਜਾਤੀਆ ਨੇ ਡਾਇਰੈਕਟ ਕੀਤਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਦਰਸ਼ਕਾਂ ਨੂੰ ਆਪਣੀਆਂ ਪਰਿਵਾਰਕ ਫ਼ਿਲਮਾਂ ਨਾਲ ਐਂਟਰਟੇਨ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ : ਜੀ-20 ਸਿਖਰ ਸੰਮੇਲਨ ਲਈ ਬੇਮਿਸਾਲ ਹੋਵੇਗਾ ਸੁੰਦਰੀਕਰਨ : ਡਿਪਟੀ ਕਮਿਸ਼ਨਰ

- PTC NEWS

Top News view more...

Latest News view more...