Derabassi Encounter : ਡੇਰਾਬੱਸੀ 'ਚ AGTF ਅਤੇ ਮੋਹਾਲੀ ਪੁਲਿਸ ਨੇ ਕੀਤਾ ਐਨਕਾਉਂਟਰ ,ਗੈਂਗਸਟਰ ਸੁਮੀਤ ਬਿਸ਼ਨੋਈ ਜ਼ਖਮੀ
Derabassi Encounter : ਚੰਡੀਗੜ੍ਹ ਦੇ ਨਾਲ ਲੱਗਦੇ ਡੇਰਾਬੱਸੀ ਵਿੱਚ AGTF ਅਤੇ ਮੋਹਾਲੀ ਪੁਲਿਸ ਨੇ ਇੱਕ ਗੈਂਗਸਟਰ ਸੁਮੀਤ ਬਿਸ਼ਨੋਈ ਦਾ ਐਨਕਾਉਂਟਰ ਕੀਤਾ ਹੈ। ਇਸ ਦੌਰਾਨ ਗੈਂਗਸਟਰ ਸੁਮੀਤ ਬਿਸ਼ਨੋਈ ਨੂੰ ਗੋਲੀ ਲੱਗ ਗਈ। ਜ਼ਖਮੀ ਗੈਂਗਸਟਰ ਨੂੰ ਪੁਲਿਸ ਨੇ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਗੈਂਗਸਟਰ ਸੁਮੀਤ ਬਿਸ਼ਨੋਈ ਰਾਜਸਥਾਨ 'ਚ ਹੋਏ ਮਹਾਂਵੀਰ ਸਿੰਘ ਦੇ ਕਤਲ ਮਾਮਲੇ 'ਚ ਲੋੜੀਂਦਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਪ੍ਰੈਸ ਕਾਨਫਰੰਸ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਪੰਜਾਬ-ਹਰਿਆਣਾ-ਰਾਜਸਥਾਨ ਪੁਲਿਸ ਕਰ ਰਹੀ ਸੀ ਭਾਲ
ਗੈਂਗਸਟਰ ਸੁਮੀਤ ਬਿਸ਼ਨੋਈ 18 ਮਈ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਹੋਏ ਕਤਲ ਵਿੱਚ ਸ਼ਾਮਲ ਸੀ। ਉਸ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਉਦੋਂ ਤੋਂ ਉਹ ਫਰਾਰ ਸੀ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਪੁਲਿਸ ਉਸ 'ਤੇ ਨਜ਼ਰ ਰੱਖ ਰਹੀ ਸੀ। ਇਸ ਦੌਰਾਨ ਉਹ ਡੇਰਾਬੱਸੀ ਦੇ ਗੁਲਾਬਗੜ੍ਹ ਰੋਡ 'ਤੇ ਇੱਕ ਪੀਜੀ ਵਿੱਚ ਰਹਿ ਰਿਹਾ ਸੀ।
ਜਿਵੇਂ ਹੀ ਪੁਲਿਸ ਨੂੰ ਇਸ ਗੱਲ ਦਾ ਸੁਰਾਗ ਮਿਲਿਆ ਤਾਂ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਛਾਪਾ ਮਾਰਿਆ। ਇਸ ਦੌਰਾਨ ਜਿਵੇਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਸਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਆਪਣਾ ਬਚਾਅ ਕਰਦੇ ਹੋਏ ਪੁਲਿਸ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸਨੂੰ ਫੜ ਲਿਆ ਗਿਆ। ਪਤਾ ਲੱਗਾ ਹੈ ਕਿ ਉਸ ਤੋਂ ਹਥਿਆਰ ਵੀ ਬਰਾਮਦ ਹੋਏ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀ ਪੰਜਾਬ ਵਿੱਚ ਅਪਰਾਧ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸਨੇ ਇਹ ਜਗ੍ਹਾ ਇਸ ਲਈ ਚੁਣੀ ਸੀ ਕਿਉਂਕਿ ਇੱਥੋਂ ਹਰਿਆਣਾ, ਦਿੱਲੀ ਅਤੇ ਹਿਮਾਚਲ ਭੱਜਣਾ ਆਸਾਨ ਸੀ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰੋਪੀ ਕਿੰਨੇ ਦਿਨ ਤੋਂ ਉੱਥੇ ਰਹਿ ਰਿਹਾ ਸੀ ਅਤੇ ਉਸਨੇ ਪੀਜੀ ਕਿਵੇਂ ਲਈ। ਹਾਲਾਂਕਿ 15 ਅਗਸਤ ਨੇੜੇ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਕੋਈ ਨਰਮੀ ਨਹੀਂ ਦਿਖਾ ਰਹੀ ਹੈ।
- PTC NEWS