Wed, Aug 13, 2025
Whatsapp

Ahmedabad Plane Crash : ਉਡਾਨ ਭਰਨ ਤੋਂ ਤੁਰੰਤ ਬਾਅਦ ਦੋਵੇਂ ਇੰਜਣ ਹੋਏ ਬੰਦ; ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸੇ

Ahmedabad Plane Crash: ਅਹਿਮਦਾਬਾਦ 'ਚ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਨੂੰ ਲੈ ਕੇ ਭਾਰਤ ਦੇ ਏਅਰਕ੍ਰਾਫਟ ਦੁਰਘਟਨਾ ਜਾਂਚ ਬਿਊਰੋ (AAIB) ਨੇ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਜਾਂਚ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸੇ ਹੋਏ ਹਨ। ਇਹ ਖੁਲਾਸਾ ਹੋਇਆ ਹੈ ਕਿ ਉਡਾਨ ਭਰਨ ਤੋਂ ਕੁਝ ਸਕਿੰਟਾਂ ਬਾਅਦ ਜਹਾਜ਼ ਦੇ ਦੋਵੇਂ ਇੰਜਣ ਅਚਾਨਕ ਖੁਦ ਬੰਦ ਹੋ ਗਏ, ਜਿਸ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ, ਅੰਤਿਮ ਸਿੱਟਾ ਅਜੇ ਆਉਣਾ ਬਾਕੀ ਹੈ

Reported by:  PTC News Desk  Edited by:  Shanker Badra -- July 12th 2025 08:49 AM -- Updated: July 12th 2025 09:49 AM
Ahmedabad Plane Crash : ਉਡਾਨ ਭਰਨ ਤੋਂ ਤੁਰੰਤ ਬਾਅਦ ਦੋਵੇਂ ਇੰਜਣ ਹੋਏ ਬੰਦ; ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸੇ

Ahmedabad Plane Crash : ਉਡਾਨ ਭਰਨ ਤੋਂ ਤੁਰੰਤ ਬਾਅਦ ਦੋਵੇਂ ਇੰਜਣ ਹੋਏ ਬੰਦ; ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸੇ

Ahmedabad Plane Crash: ਅਹਿਮਦਾਬਾਦ 'ਚ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਨੂੰ ਲੈ ਕੇ ਭਾਰਤ ਦੇ ਏਅਰਕ੍ਰਾਫਟ ਦੁਰਘਟਨਾ ਜਾਂਚ ਬਿਊਰੋ (AAIB) ਨੇ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਜਾਂਚ ਰਿਪੋਰਟ 'ਚ ਹੈਰਾਨੀਜਨਕ ਖ਼ੁਲਾਸੇ ਹੋਏ ਹਨ। ਇਹ ਖੁਲਾਸਾ ਹੋਇਆ ਹੈ ਕਿ ਉਡਾਨ ਭਰਨ ਤੋਂ ਕੁਝ ਸਕਿੰਟਾਂ ਬਾਅਦ ਜਹਾਜ਼ ਦੇ ਦੋਵੇਂ ਇੰਜਣ ਅਚਾਨਕ ਖੁਦ ਬੰਦ ਹੋ ਗਏ, ਜਿਸ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ, ਅੰਤਿਮ ਸਿੱਟਾ ਅਜੇ ਆਉਣਾ ਬਾਕੀ ਹੈ।

ਇੰਜਣਾਂ ਨੂੰ ਫਿਊਲ ਆਉਣਾ ਬੰਦ


AAIB ਦੀ 15 ਪੰਨਿਆਂ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਨੇ ਸਵੇਰੇ 08:08 ਵਜੇ ਦੇ ਕਰੀਬ 180 ਨੌਟ ਦੀ ਵੱਧ ਤੋਂ ਵੱਧ ਦਰਸਾਈ ਗਈ ਏਅਰਸਪੀਡ (IAS) ਹਾਸਿਲ ਕੀਤੀ। ਇਸ ਤੋਂ ਬਾਅਦ ਅਚਾਨਕ ਦੋਵਾਂ ਇੰਜਣਾਂ ਦੇ ਫਿਊਲ ਕੱਟ-ਆਫ ਸਵਿੱਚ, ਜੋ ਇੰਜਣਾਂ ਨੂੰ ਫਿਊਲ ਭੇਜਦੇ ਹਨ,  'RUN' ਤੋਂ 'CUTOFF' ਸਥਿਤੀ ਵਿੱਚ ਚਲੇ ਗਏ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਘਟਨਾ ਸਿਰਫ 1 ਸਕਿੰਟ ਦੇ ਅੰਤਰਾਲ ‘ਚ ਵਾਪਰੀ। ਇਸ ਸਮੇਂ ਦੌਰਾਨ, ਇੰਜਣਾਂ ‘ਚ ਫਿਊਲ ਆਉਣਾ ਬੰਦ ਹੋ ਗਿਆ। ਹਾਲਾਂਕਿ, ਅੰਤਿਮ ਸਿੱਟਾ ਅਜੇ ਆਉਣਾ ਬਾਕੀ ਹੈ।

ਪਾਇਲਟਾਂ ਵਿਚਕਾਰ ਹੋਈ ਗੱਲਬਾਤ

ਏਏਆਈਬੀ ਦੀ ਜਾਂਚ ਰਿਪੋਰਟ ‘ਚ ਕਾਕਪਿਟ ਵੌਇਸ ਰਿਕਾਰਡਰ 'ਚ ਪਾਇਲਟਾਂ ਵਿਚਕਾਰ ਹੋਈ ਗੱਲਬਾਤ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਕਾਕਪਿਟ ਵੌਇਸ ਰਿਕਾਰਡਰ (ਸੀਵੀਆਰ) ਦੇ ਅਨੁਸਾਰ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਤੁਸੀਂ ਇੰਜਣ ਕਿਉਂ ਬੰਦ ਕੀਤਾ? ਇਸ ਸਵਾਲ ਦੇ ਜਵਾਬ ‘ਚ ਦੂਜੇ ਪਾਇਲਟ ਨੇ ਕਿਹਾ ਕਿ ਮੈਂ ਕੁਝ ਨਹੀਂ ਕੀਤਾ। ਦੋਵਾਂ ਪਾਇਲਟਾਂ ਨੇ ਇੰਜਣ ਬੰਦ ਕਰਨ ਤੋਂ ਇਨਕਾਰ ਕੀਤਾ ਹੈ। ਦੋਵਾਂ ਪਾਇਲਟਾਂ ਵਿਚਕਾਰ ਹੋਈ ਗੱਲਬਾਤ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਿਸੇ ਨੇ ਜਾਣਬੁੱਝ ਕੇ ਫਿਊਲ ਕੱਟ-ਆਫ ਨਹੀਂ ਕੀਤਾ।

ਇੰਜਣ 1 ਥੋੜ੍ਹਾ ਐਕਟਿਵ ਹੋਇਆ ਪਰ ਇੰਜਣ 2 ਫੇਲ 

ਰਿਪੋਰਟ ਦੇ ਅਨੁਸਾਰ ਦੋਵਾਂ ਇੰਜਣਾਂ ਵਿੱਚ ਰੀਲਾਈਟ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇੰਜਣ-1 ਕੁਝ ਹੱਦ ਤੱਕ ਐਕਟਿਵ ਹੋਣ ਲੱਗ ਪਿਆ ਪਰ ਇੰਜਣ-2 ਪੂਰੀ ਸਪੀਡ ਨਾਲ ਰਿਕਵਰ ਨਹੀਂ ਕਰ ਸਕਿਆ। ਇਸ ਦੌਰਾਨ APU (Auxiliary Power Unit) ਵੀ ਆਟੋਸਟਾਰਟ ਮੋਡ ਵਿੱਚ ਐਕਟਿਵ ਹੋ ਗਿਆ ਪਰ ਉਹ ਵੀ ਜਹਾਜ਼ ਨੂੰ ਸਥਿਰ ਨਹੀਂ ਕਰ ਸਕਿਆ। 

ਐਮਰਜੈਂਸੀ ਸਥਿਤੀ ਦੇ ਮੱਦੇਨਜ਼ਰ ਜਹਾਜ਼ ਦੇ ਆਟੋਮੈਟਿਕ ਸਿਸਟਮ ਨੇ ਆਪਣੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਰੈਮ ਏਅਰ ਟਰਬਾਈਨ (RAT) ਯਾਨੀ ਐਮਰਜੈਂਸੀ ਪੱਖਾ ਅਤੇ ਏਪੀਯੂ ਵਰਗੇ ਸਿਸਟਮਾਂ ਨੂੰ ਐਕਟਿਵ ਕਰਨ ਤੋਂ ਬਾਅਦ ਵੀ ਜਹਾਜ਼ ਨੂੰ ਕਰੈਸ਼ ਹੋਣ ਤੋਂ ਨਹੀਂ ਬਚਾਇਆ ਜਾ ਸਕਿਆ। ਜਾਣਕਾਰੀ ਅਨੁਸਾਰ RAT ਉਦੋਂ ਹੀ ਬਾਹਰ ਆਉਂਦਾ ਹੈ ਜਦੋਂ ਜਹਾਜ਼ ‘ਚ ਬਿਜਲੀ ਸਪਲਾਈ ‘ਚ ਕੋਈ ਸਮੱਸਿਆ ਹੁੰਦੀ ਹੈ। ਇਸਦਾ ਮਤਲਬ ਹੈ ਕਿ ਇੰਜਣ ਬੰਦ ਹੋਣ ਕਾਰਨ ਜਹਾਜ਼ ਦੀ ਮੁੱਖ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਸੀ।

ਪੰਛੀਆਂ ਦਾ ਟਕਰਾਉਣਾ ਇਸ ਹਾਦਸੇ ਦਾ ਕਾਰਨ ਨਹੀਂ 

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਵਾਈ ਅੱਡੇ ਦੀ ਘੇਰੇ ਦੀ ਕੰਧ ਨੂੰ ਪਾਰ ਕਰਨ ਤੋਂ ਪਹਿਲਾਂ ਹੀ ਜਹਾਜ਼ ਨੇ ਉਚਾਈ ਗੁਆਉਣੀ ਸ਼ੁਰੂ ਕਰ ਦਿੱਤੀ ਸੀ। ਜਾਂਚ ਵਿੱਚ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਜਹਾਜ਼ ਕਿਸੇ ਪੰਛੀ ਨਾਲ ਟਕਰਾਇਆ ਹੈ ਅਤੇ ਮੌਸਮ ਵੀ ਸਾਫ਼ ਸੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਛੀਆਂ ਦਾ ਟਕਰਾਉਣਾ ਇਸ ਹਾਦਸੇ ਦਾ ਕਾਰਨ ਨਹੀਂ ਸੀ।

ਦੱਸ ਦੇਈਏ ਕਿ 12 ਜੂਨ ਨੂੰ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼ (ਫਲਾਈਟ AI 171) ਅਹਿਮਦਾਬਾਦ ਤੋਂ ਲੰਡਨ ਗੈਟਵਿਕ ਲਈ ਉਡਾਣ ਭਰਨ ਤੋਂ ਤੁਰੰਤ ਬਾਅਦ ਇੱਕ ਮੈਡੀਕਲ ਕਾਲਜ ਦੇ ਹੋਸਟਲ ‘ਤੇ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ ਕੁੱਲ 242 ਯਾਤਰੀ ਸਮੇਤ 270 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਇੱਕ ਯਾਤਰੀ ਬਚ ਗਿਆ। ਜਹਾਜ਼ ‘ਚ ਸਵਾਰ 242 ਲੋਕਾਂ ਵਿੱਚੋਂ 12 ਚਾਲਕ ਦਲ ਦੇ ਮੈਂਬਰ ਸਨ। ਜਹਾਜ਼ ਅਹਿਮਦਾਬਾਦ ਹਵਾਈ ਅੱਡੇ ਦੇ ਨੇੜੇ ਬੀਜੇ ਮੈਡੀਕਲ ਕਾਲਜ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ। 

- PTC NEWS

Top News view more...

Latest News view more...

PTC NETWORK
PTC NETWORK      
Notification Hub
Icon