Hola Mohalla 2025 ਦੌਰਾਨ ਸੁਚਾਰੂ ਟ੍ਰੈਫਿਕ ਵਿਵਸਥਾ ਲਈ ਬਦਲਵੇ ਰੂਟ ਕੀਤੇ ਤਿਆਰ, ਹੁਲੜਬਾਜ਼ੀ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ
ਹੋਲਾ ਮੁਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਚਾਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂ ਆਉਂਦੇ ਹਨ। ਇਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਅਤੇ ਟ੍ਰੈਫਿਕ ਵਿਵਸਥਾ ਲਈ ਰੂਟਾਂ ’ਚ ਬਦਲਾਅ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਰਧਾਲੂਆਂ ਦੇ ਮੇਲਾ ਖੇਤਰ ਵਿੱਚ ਦਾਖਲੇ ਲਈ ਮੁਫ਼ਤ ਸ਼ਟਲ ਬੱਸ ਸਰਵਿਸ ’ਤੇ ਈ ਰਿਕਸ਼ਾ ਦੀ ਸਹੂਲਤ ਜਾਰੀ ਰਹੇਗੀ।
ਇਨ੍ਹਾਂ ਹੀ ਨਹੀਂ ਵਾਹਨਾਂ ਤੇ ਉੱਚੀ ਅਵਾਜ਼ ਵਿੱਚ ਡੀ.ਜੇ, ਸਪੀਕਰ ਲਗਾਉਣ, ਸਾਈਲੈਂਸਰ ਉਤਾਰਨ ਤੇ ਸਟੰਟ ਕਰਨ ਵਾਲੇ ਹੁਲੜਬਾਜ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜਿਲ੍ਹਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂ ਲੱਖਾਂ ਦੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਚਾਲੇ ਗੁਰਧਾਮਾਂ ਦੇ ਦਰਸ਼ਨਾ ਲਈ ਆਉਦੇ ਹਨ, ਪਰ ਕੁਝ ਹੁੱਲੜਵਾਜ ਵਾਹਨਾਂ ਉੱਤੇ ਉੱਚੀ ਅਵਾਜ ਵਿਚ ਸਪੀਕਰ ਜਾਂ ਡੀ.ਜੇ ਲਗਾ ਕੇ ਅਤੇ ਵਾਹਨਾਂ ਦੇ ਸਲੈਸਰ ਉਤਾਰ ਕੇ ਮੇਲਾ ਖੇਤਰ ਦਾ ਮਾਹੌਲ ਵਿਗਾੜਦੇ ਹਨ, ਕਈ ਵਾਰ ਦੋ ਪਹੀਆਂ ਜਾਂ ਚਾਰ ਪਹੀਆ ਵਾਹਨਾਂ ਦੇ ਸਟੰਟ ਕਰਦੇ ਸਮੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਨਾਲ ਵਾਹਨਾਂ ਤੇ ਸਵਾਰ ਵਿਅਕਤੀਆਂ ਤੋ ਇਲਾਵਾ ਪੈਦਲ ਰਾਹਗੀਰਾਂ ਦੀ ਜਾਨ ਮਾਲ ਦਾ ਵੀ ਖਤਰਾ ਰਹਿੰਦਾ ਹੈ,
ਇਸ ਲਈ ਪ੍ਰਸਾਸ਼ਨ ਵੱਲੋਂ ਸਮੁੱਚੇ ਪੰਜਾਬ ਦੇ ਜਿਲ੍ਹਿਆਂ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਮੇਲਾ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਰੋਕਣ ਅਤੇ ਕਾਨੂੰਨੀ ਦੀ ਉਲੰਘਣਾ ਕਰਨ ਅਤੇ ਅਮਨ ਕਾਨੂੰਨੀ ਦੀ ਸਥਿਤੀ ਭੰਗ ਕਰਨ ਵਾਲਿਆ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। ਅਜਿਹੇ ਵਾਹਨ ’ਤੇ ਸਟੰਟ ਮੈਨ ਸ਼ਰਧਾਲੂਆਂ ਦੀ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ : Ludhiana building collapsed : ਬੁਆਇਲਰ ਫਟਣ ਨਾਲ ਇਮਾਰਤ ਦੀ ਛੱਤ ਡਿੱਗੀ, ਇੱਕ ਮਜ਼ਦੂਰ ਦੀ ਮੌਤ, 16 ਨੂੰ ਕੱਢਿਆ ਬਾਹਰ
- PTC NEWS