Tue, Aug 12, 2025
Whatsapp

Viral Video: ਬਿਨ੍ਹਾਂ ਹੱਥਾਂ ਤੋਂ ਸ਼ਖਸ ਨੇ ਇਸ ਤਰ੍ਹਾਂ ਚਲਾਈ ਕਾਰ, Video ਦੇਖ ਯੂਜ਼ਰਸ ਨੇ ਕਹੀ ਇਹ ਗੱਲ

ਡਰਾਈਵਿੰਗ ਇੱਕ ਮਹੱਤਵਪੂਰਨ ਹੁਨਰ ਹੈ। ਸ਼ਹਿਰ ਦੇ ਭੀੜ - ਭਾੜ ਭਰੀ ਟਰੈਫਿਕ ਵਿੱਚੋਂ ਕਾਰ ਕੱਢਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਅਜਿਹੇ 'ਚ ਕਲਪਨਾ ਕਰੋ ਕਿ ਜੇਕਰ ਕਿਸੇ ਵਿਅਕਤੀ ਦੇ ਦੋਵੇਂ ਹੱਥ ਹੀ ਨਾ ਹੋਣ ਤਾਂ ਕੀ ਉਹ ਡਰਾਈਵਿੰਗ ਕਰ ਸਕਦਾ ਹੈ।

Reported by:  PTC News Desk  Edited by:  Ramandeep Kaur -- April 03rd 2023 02:30 PM -- Updated: April 03rd 2023 02:35 PM
Viral Video: ਬਿਨ੍ਹਾਂ ਹੱਥਾਂ ਤੋਂ ਸ਼ਖਸ ਨੇ ਇਸ ਤਰ੍ਹਾਂ ਚਲਾਈ ਕਾਰ, Video ਦੇਖ ਯੂਜ਼ਰਸ ਨੇ ਕਹੀ ਇਹ ਗੱਲ

Viral Video: ਬਿਨ੍ਹਾਂ ਹੱਥਾਂ ਤੋਂ ਸ਼ਖਸ ਨੇ ਇਸ ਤਰ੍ਹਾਂ ਚਲਾਈ ਕਾਰ, Video ਦੇਖ ਯੂਜ਼ਰਸ ਨੇ ਕਹੀ ਇਹ ਗੱਲ

Viral Video: ਡਰਾਈਵਿੰਗ ਇੱਕ ਮਹੱਤਵਪੂਰਨ ਹੁਨਰ ਹੈ। ਸ਼ਹਿਰ ਦੇ ਭੀੜ - ਭਾੜ ਭਰੀ ਟਰੈਫਿਕ ਵਿੱਚੋਂ ਕਾਰ ਕੱਢਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਅਜਿਹੇ 'ਚ ਕਲਪਨਾ ਕਰੋ ਕਿ ਜੇਕਰ ਕਿਸੇ ਵਿਅਕਤੀ ਦੇ ਦੋਵੇਂ ਹੱਥ ਹੀ ਨਾ ਹੋਣ ਤਾਂ ਕੀ ਉਹ ਡਰਾਈਵਿੰਗ ਕਰ ਸਕਦਾ ਹੈ। ਤੁਸੀਂ ਸੋਚੋਗੇ ਕਿ ਇਹ ਕਿਵੇਂ ਸੰਭਵ ਹੈ ਪਰ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਹੀ ਵੀਡੀਓ ਵਾਈਰਲ ਹੋ ਰਿਹਾ ਹੈ, ਜਿਸ 'ਚ ਨਾਮੁਮਕਿਨ ਜਿਹਾ ਦਿਖ ਰਿਹਾ ਇਹ ਕੰਮ ਸੰਭਵ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਵਿਅਕਤੀ ਦੇ ਦੋਵੇਂ ਹੱਥ ਨਹੀਂ ਹਨ ਪਰ ਇਸਦਾ ਡਰਾਈਵਿੰਗ ਹੁਨਰ ਦੇਖਕੇ ਲੋਕ ਹੈਰਾਨ ਹਨ।

ਉਂਝ ਤਾਂ ਜੁਗਾੜ ਲਗਾ ਕੇ ਕੰਮ ਕਰਨਾ ਹਿੰਦੁਸਤਾਨੀਆਂ ਦੀ ਖਾਸੀਅਤ ਸਮਝੀ ਜਾਂਦੀ ਹੈ ਪਰ ਇਸ ਵੀਡੀਓ ਨੂੰ ਦੇਖਕੇ ਅਜਿਹਾ ਲੱਗ ਰਿਹਾ ਹੈ ਮੰਨ ਲਉ ਕਿ ਵਿਦੇਸ਼ੀ ਵੀ ਇਸ ਕੰਮ 'ਚ ਪਿੱਛੇ ਨਹੀਂ ਹਨ। ਦੋਵੇਂ ਹੱਥ ਨਾ ਹੋਣ ਬਾਵਜੂਦ ਵੀ ਕਾਰ ਚਲਾਉਣ ਲਈ ਇੱਥੇ ਕਾਰ 'ਚ ਹੀ ਕੁਝ ਬਦਲਾਅ ਕਰ ਦਿੱਤੇ ਗਏ ਹਨ। ਕਾਰ ਦੇ ਸਟੇਅਰਿੰਗ ਵਹੀਲ ਦਾ ਕੰਟਰੋਲ ਹੱਥਾਂ ਦੀ ਬਜਾਏ ਪੈਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਹੁਣ ਪੈਰਾਂ ਦੇ ਇਸਤੇਮਾਲ ਨਾਲ ਹੀ ਡਰਾਈਵਰ ਮਜ਼ੇ ਨਾਲ ਕਾਰ ਚਲਾ ਰਿਹਾ ਹੈ। ਗੱਡੀ ਦੇ ਗੇਅਰ ਬਦਲਣ ਲਈ ਉਹ ਮੂੰਹ ਦਾ ਇਸਤੇਮਾਲ ਕਰਦਾ ਦਿਖਾਈ ਦੇ ਰਿਹਾ ਹੈ।


ਮੀਡੀਆ ਰਿਪੋਰਟ ਅਨੁਸਾਰ ਇਸ ਵੀਡੀਓ ਨੂੰ Humans Are Metal ਨਾਮ  ਦੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਪੈਰਾਂ ਨਾਲ ਕਾਰ ਚਲਾਉਣ ਦੇ ਇਸ ਕਮਾਲ ਨੂੰ ਲੱਖਾਂ ਲੋਕ ਹੁਣ ਤੱਕ ਦੇਖ ਚੁੱਕੇ ਹਨ।  ਨੇਟੀਜਨਸ ਦੇ ਇਸ ਕਾਰਨਾਮੇ ਨੂੰ ਦੇਖਕੇ ਦੰਦਾਂ ਥੱਲੇ ਉਂਗਲ ਦੇ ਰਹੇ ਹਨ। ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਮਾਲ ਦੀ ਗੱਲ ਹੈ ਪਰ ਇਸ ਤਰ੍ਹਾਂ ਨਾਲ ਕਾਰ ਨੂੰ ਰੋਡ 'ਤੇ ਚਲਾਉਣਾ ਸੁਰੱਖਿਅਤ ਨਹੀਂ ਹੈ।

ਇਹ ਵੀ ਪੜ੍ਹੋ: McDonald's ਨੇ ਅਸਥਾਈ ਤੌਰ 'ਤੇ ਅਮਰੀਕੀ ਦਫਤਰਾਂ ਨੂੰ ਕੀਤਾ ਬੰਦ - ਰਿਪੋਰਟਾਂ

- PTC NEWS

Top News view more...

Latest News view more...

PTC NETWORK
PTC NETWORK      
Notification Hub
Icon