ਸਾਲ 2024 ਲਈ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਕੀ ਹਨ? ਪੁਤਿਨ ਦੀ ਹੱਤਿਆ, ਅੱਤਵਾਦੀ ਹਮਲੇ, ਕੈਂਸਰ ਦੀ ਦਵਾਈ...
Baba Vanga 2024 Predictions: ਬੁਲਗਾਰੀਆ ਦੇ ਬਾਬਾ ਵੇਂਗਾ ਨੇ ਕਈ ਭਵਿੱਖਬਾਣੀਆਂ ਕੀਤੀਆਂ ਹਨ। ਉਸ ਦਾ ਜਨਮ 1911 ਵਿੱਚ ਹੋਇਆ ਸੀ ਅਤੇ ਉਹ ਦੋਵੇਂ ਅੱਖਾਂ ਨਾਲ ਨਹੀਂ ਦੇਖ ਸਕਦੀ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਅਮਰੀਕਾ ਵਿਚ 9/11 ਦੇ ਅੱਤਵਾਦੀ ਹਮਲੇ ਦੀ ਵੀ ਸਹੀ ਭਵਿੱਖਬਾਣੀ ਕੀਤੀ ਸੀ।
ਸਾਲ 1996 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ, ਉਨ੍ਹਾਂ ਨੇ ਸਾਲ 5079 ਤੱਕ ਦੀ ਭਵਿੱਖਬਾਣੀ ਕੀਤੀ ਹੋਈ ਹੈ। ਸਾਲ 2023 ਲਈ ਉਨ੍ਹਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਧਰਤੀ 'ਤੇ ਆਉਣ ਵਾਲਾ ਭਿਆਨਕ ਤੂਫਾਨ ਹੋਵੇ ਜਾਂ ਭਿਆਨਕ ਭੁੰਕਨਪ, ਸਭ ਸੱਚ ਹੋ ਰਿਹਾ ਹੈ। ਰੂਸ ਯੂਕਰੇਨ ਨਾਲ ਲੜ ਰਿਹਾ ਹੈ, ਇਜ਼ਰਾਈਲ ਗਾਜ਼ਾ 'ਤੇ ਤਬਾਹੀ ਮਚਾ ਰਿਹਾ ਹੈ, ਇਹ ਵੀ ਸੱਚ ਸਾਬਿਤ ਹੋ ਰਿਹਾ ਹੈ। ਆਓ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਨਵੇਂ ਸਾਲ ਲਈ ਬਾਬਾ ਵੇਂਗਾ ਦੀਆਂ ਕੀ ਭਵਿੱਖਬਾਣੀਆਂ ਹਨ।
ਦਿ ਮਿਰਰ ਦੀ ਰਿਪੋਰਟ ਦੇ ਮੁਤਾਬਕ ਬਾਬਾ ਵੇਂਗਾ ਦੀ ਭਵਿੱਖਬਾਣੀ 2024 ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੀ ਕਤਲ ਦੀ ਕੋਸ਼ਿਸ਼ ਦੀ ਗੱਲ ਕਰਦੀ ਹੈ। ਇਸ ਤੋਂ ਪਹਿਲਾਂ ਕ੍ਰੇਮਲਿਨ 'ਤੇ ਯੂਕਰੇਨ ਵੱਲੋਂ ਹਮਲਾ ਕੀਤਾ ਜਾ ਚੁੱਕਾ ਹੈ। ਅਜਿਹੇ 'ਚ ਬਾਬਾ ਵੇਂਗਾ ਦੀ ਭਵਿੱਖਬਾਣੀ 'ਤੇ ਯਕੀਨ ਕੀਤਾ ਜਾ ਸਕਦਾ ਹੈ।
ਅਕਤੂਬਰ 2023 ਵਿੱਚ ਇਹ ਖੁਲਾਸਾ ਹੋਇਆ ਸੀ ਕਿ ਰੂਸ ਦੀ ਸੀਕਰੇਟ ਸਰਵਿਸ ਆਪਣੇ ਹੀ ਰੈਂਕ ਦੇ ਅੰਦਰ ਇੱਕ ਕਥਿਤ ਸਾਜ਼ਿਸ਼ ਦੀ ਜਾਂਚ ਕਰ ਰਹੀ ਸੀ। ਹਾਲਾਂਕਿ ਧਮਕੀਆਂ ਦੇ ਵਿਚਕਾਰ ਪੁਤਿਨ ਨੇ 2024 ਵਿੱਚ ਫਿਰ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਬਾਬਾ ਵੇਂਗਾ ਨੇ ਖ਼ਤਰਨਾਕ ਹਥਿਆਰਾਂ ਸਬੰਧੀ ਭਵਿੱਖਬਾਣੀਆਂ ਵੀ ਕੀਤੀਆਂ ਹਨ। ਉਸ ਦੀ ਇਕ ਭਵਿੱਖਬਾਣੀ ਮੁਤਾਬਕ ਸਾਲ 2024 ਵਿੱਚ ਕੋਈ ਵੱਡਾ ਦੇਸ਼ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਰਪ 'ਚ ਦਹਿਸ਼ਤਗਰਦੀ ਗਤੀਵਿਧੀਆਂ 'ਚ ਵਾਧੇ 'ਤੇ ਚਿੰਤਾ ਪ੍ਰਗਟਾਈ ਹੈ। ਯੂਰਪ ਵਿੱਚ ਇਸਲਾਮਿਕ ਕੱਟੜਪੰਥੀ ਲਗਾਤਾਰ ਵੱਧ ਰਹੇ ਹਨ। ਬ੍ਰਿਟੇਨ ਦੀਆਂ ਸੁਰੱਖਿਆ ਏਜੰਸੀਆਂ ਮੁਤਾਬਕ ਇਜ਼ਰਾਈਲ-ਹਮਾਸ ਜੰਗ ਤੋਂ ਬਾਅਦ ਦਹਿਸ਼ਤਗਰਦੀ ਹਮਲਿਆਂ ਦਾ ਖਤਰਾ ਵਧ ਗਿਆ ਹੈ।
ਬਾਬਾ ਵੇਂਗਾ ਦੇ ਮੁਤਾਬਕ ਇੱਕ ਵੱਡੀ ਤਬਦੀਲੀ ਹੋਵੇਗੀ, ਜੋ ਆਮ ਤੌਰ 'ਤੇ ਲੰਬੇ ਸਮੇਂ ਵਿੱਚ ਵਾਪਰਦੀ ਹੈ। ਪਰ ਜੇਕਰ ਅਜਿਹਾ ਜਲਦੀ ਹੋਇਆ ਤਾਂ ਭਿਆਨਕ ਕੁਦਰਤੀ ਆਫ਼ਤ ਆ ਸਕਦੀ ਹੈ।
ਬਾਬਾ ਵੇਂਗਾ ਅਨੁਸਾਰ ਸਾਲ 2024 ਵਿੱਚ ਵੀ ਵੱਡਾ ਆਰਥਿਕ ਸੰਕਟ ਦੇਖਣ ਨੂੰ ਮਿਲੇਗਾ। ਇਸ ਦਾ ਅਸਰ ਗਲੋਬਲ ਅਰਥਵਿਵਸਥਾ 'ਤੇ ਪਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕਰਜ਼ੇ ਦੇ ਵਧਦੇ ਪੱਧਰ, ਭੂ-ਰਾਜਨੀਤਿਕ ਤਣਾਅ ਅਤੇ ਪੱਛਮ ਤੋਂ ਪੂਰਬ ਵੱਲ ਆਰਥਿਕ ਸ਼ਕਤੀ ਦੀ ਤਬਦੀਲੀ ਕਾਰਨ ਹੋਵੇਗਾ।
ਬਾਬਾ ਵੇਂਗਾ ਨੇ ਸਾਈਬਰ ਹਮਲਿਆਂ ਵਿੱਚ ਵਾਧਾ ਹੋਣ ਦੀ ਚਿਤਾਵਨੀ ਵੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2024 'ਚ ਪਾਵਰ ਗਰਿੱਡ ਅਤੇ ਵਾਟਰ ਟ੍ਰੀਟਮੈਂਟ ਪਲਾਂਟ ਹੈਕਰਾਂ ਦੇ ਨਿਸ਼ਾਨੇ 'ਤੇ ਹੋਣਗੇ। ਇਸ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਵੇਗਾ।
ਬਾਬਾ ਵੇਂਗਾ ਅਨੁਸਾਰ ਸਾਲ 2024 ਵਿੱਚ ਮੈਡੀਕਲ ਖੇਤਰ ਵਿੱਚ ਕਈ ਅਹਿਮ ਖੋਜਾਂ ਹੋ ਸਕਦੀਆਂ ਹਨ। ਇਸ ਸਾਲ ਅਲਜ਼ਾਈਮਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲਈ ਦਵਾਈਆਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ।
-