Sat, Apr 27, 2024
Whatsapp

ਬਠਿੰਡਾ ਪੁਲਿਸ ਨੇ ਹਥਿਆਰ ਤਸਕਰ ਨੂੰ ਰੰਗੇ ਹੱਥੀਂ ਕੀਤਾ ਕਾਬੂ

Written by  Jasmeet Singh -- November 04th 2022 12:35 PM -- Updated: November 04th 2022 12:50 PM
ਬਠਿੰਡਾ ਪੁਲਿਸ ਨੇ ਹਥਿਆਰ ਤਸਕਰ ਨੂੰ ਰੰਗੇ ਹੱਥੀਂ ਕੀਤਾ ਕਾਬੂ

ਬਠਿੰਡਾ ਪੁਲਿਸ ਨੇ ਹਥਿਆਰ ਤਸਕਰ ਨੂੰ ਰੰਗੇ ਹੱਥੀਂ ਕੀਤਾ ਕਾਬੂ

ਬਠਿੰਡਾ, 4 ਨਵੰਬਰ: ਬਠਿੰਡਾ ਦੇ ਪਿੰਡ ਕੋਟ ਫੱਤਾ 'ਚ ਐਂਟੀ ਗੈਂਗ ਟਾਸਕ ਫੋਰਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਨੌਜਵਾਨ ਅੰਮ੍ਰਿਤ ਸਿੰਘ ਵਾਸੀ ਸਮਾਓ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 30 ਬੋਰ ਦਾ ਪਿਸਤੌਲ, 2 ਮੈਗਜ਼ੀਨ ਦੇਸੀ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਏ.ਜੀ.ਟੀ.ਐੱਫ. ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉੱਤਰਾਖੰਡ 'ਚ ਹੱਤਿਆ ਕਰਨ ਤੋਂ ਬਾਅਦ ਫ਼ਰਾਰ ਹੋਏ ਗੈਂਗਸਟਰਾਂ ਨੂੰ ਕਾਬੂ ਕਰ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੰਮ੍ਰਿਤ ਸਿੰਘ, ਮਨਦੀਪ ਸਿੰਘ ਅਤੇ ਜੱਸਾ ਸਿੰਘ, ਇਹ ਸਾਰੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤ ਸਿੰਘ ਨੂੰ ਕੋਟ ਫੱਤਾ 'ਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਬਾਕੀ 2 ਸਾਥੀਆਂ ਦੀ ਭਾਲ ਅਜੇ ਜਾਰੀ ਹੈ। 

- ਰਿਪੋਰਟਰ ਮੁਨੀਸ਼ ਗਰਗ ਦੀ ਰਿਪੋਰਟ 


- PTC NEWS

Top News view more...

Latest News view more...