Sat, Jul 27, 2024
Whatsapp

Malerkotla Jail 'ਚੋਂ Bhana Sidhu ਰਿਹਾਅ, ਭਾਨਾ ਸਿੱਧੂ ਨੇ ਦਿੱਤਾ ਇਹ ਵੱਡਾ ਬਿਆਨ

Reported by:  PTC News Desk  Edited by:  Aarti -- February 12th 2024 01:30 PM
Malerkotla Jail 'ਚੋਂ Bhana Sidhu ਰਿਹਾਅ, ਭਾਨਾ ਸਿੱਧੂ ਨੇ ਦਿੱਤਾ ਇਹ ਵੱਡਾ ਬਿਆਨ

Malerkotla Jail 'ਚੋਂ Bhana Sidhu ਰਿਹਾਅ, ਭਾਨਾ ਸਿੱਧੂ ਨੇ ਦਿੱਤਾ ਇਹ ਵੱਡਾ ਬਿਆਨ

Bhana Sidhu Released: ਸੋਸ਼ਲ ਮੀਡੀਆ ’ਤੇ ਮਸ਼ਹੂਰ ਭਾਨਾ ਸਿੱਧੂ ਨੂੰ ਵੱਡੀ ਰਾਹਤ ਮਿਲੀ ਗਈ ਹੈ। ਦੱਸ ਦਈਏ ਕਿ ਭਾਨਾ ਸਿੱਧੂ ਨੂੰ ਮਲੇਰਕੋਟਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬਲੋਗਰ ਭਾਨਾ ਸਿੱਧੂ ਨੂੰ ਮੁਹਾਲੀ ਅਦਾਲਤ ਵੱਲੋਂ ਜਮਾਨਤ ਅਰਜੀ ਮਨਜ਼ੂਰ ਕੀਤੀ ਗਈ।

ਮੁਹਾਲੀ ਅਦਾਲਤ ਨੇ ਮੁਕਦਮਾ ਨੰਬਰ ਨੌ ਥਾਣਾ ਫੇਸ ਇੱਕ ਮੁਹਾਲੀ ਵਿਖੇ ਦਰਜ ਇੱਕ ਮਾਮਲੇ ’ਚ ਜ਼ਮਾਨਤ ਅਰਜੀ ਨੂੰ ਮਨਜ਼ੂਰ ਕੀਤਾ ਗਿਆ ਹੈ। ਦੂਜੇ ਪਾਸੇ ਭਾਨਾ ਸਿੱਧੂ ਦੀ ਰਿਹਾਈ ਹੋ ਗਈ ਹੈ। ਦੱਸ ਦਈਏ ਕਿ ਪੁਲਿਸ ਨੇ ਰੋਸ ਪ੍ਰਦਰਸ਼ਨ ਮਗਰੋਂ ਰਿਹਾਈ ਕਰਨ ਦਾ ਭਰੋਸਾ ਦਿੱਤਾ ਸੀ। 


ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਰਿਹਾਈ ਐਕਸ਼ਨ ਕਮੇਟੀ ਪਿਛਲੇ ਕਈ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗਾਂ ਦੌਰਾਨ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਕਰ ਰਹੀ ਸੀ। ਇਸਨੂੰ ਲੈ ਕੇ ਭਾਨਾ ਸਿੱਧੂ ਦੇ ਬਰਨਾਲਾ ਦੇ ਪਿੰਡ ਕੋਟਦੁੱਨਾ ਵਿਖੇ ਨੌਜਵਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਕੀਤੀ ਗਈ।  

ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਪ੍ਰਸ਼ਾਸਨ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਸੀ ਕਿ ਭਾਨਾ ਸਿੱਧੂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਨੈਸ਼ਨਲ ਹਾਈਵੇਅ 'ਤੇ ਜਾਮ ਲਗਾ ਕੇ ਸੰਘਰਸ਼ ਕੀਤਾ ਜਾਵੇਗਾ। 

ਪਰ ਦੁਪਹਿਰ 1 ਵਜੇ ਦੇ ਕਰੀਬ ਭਾਨਾ ਸਿੱਧੂ ਨੂੰ ਛੱਡ ਦਿੱਤਾ ਗਿਆ। ਇਸ ਸਬੰਧੀ ਲੱਖਾ ਸਿੰਘ ਸਿਧਾਣਾ ਨੇ ਭਾਨਾ ਸਿੱਧੂ ਨਾਲ ਮੋਬਾਈਲ ਫ਼ੋਨ 'ਤੇ ਗੱਲਬਾਤ ਕਰਕੇ ਇਸ ਗੱਲ ਦਾ ਖ਼ੁਲਾਸਾ ਕੀਤਾ ਅਤੇ ਭਾਰੀ ਮੀਟਿੰਗ ਦੌਰਾਨ ਭਾਨਾ ਸਿੱਧੂ ਦੀ ਰਿਹਾਈ ਸਬੰਧੀ ਜਾਣਕਾਰੀ ਵੀ ਲੋਕਾਂ ਨਾਲ ਸਾਂਝੀ ਕੀਤੀ। 

ਭਾਨਾ ਸਿੱਧੂ ਦੀ ਰਿਹਾਈ ਸਬੰਧੀ ਲੱਖਾ ਸਿਧਾਣਾ ਸਮੇਤ ਪਿੰਡ ਦੇ ਭਾਰੀ ਇਕੱਠ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਕੇ ਭਾਨਾ ਸਿੱਧੂ ਦੀ ਰਿਹਾਈ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਨਾ ਸਿੱਧੂ ਕੁਝ ਸਮੇਂ ਬਾਅਦ ਆਪਣੇ ਪਿੰਡ ਕੋਟਦੁੱਨਾ ਪਹੁੰਚ ਰਹੇ ਹਨ। ਜਿੱਥੇ ਭਾਨਾ ਸਿੱਧੂ ਦਾ ਭਾਰੀ ਇਕੱਠ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।

ਕਾਬਿਲੇਗੌਰ ਹੈ ਕਿ ਬਲੋਗਰ ਭਾਨਾ ਸਿੱਧੂ ’ਤੇ ਮੁਹਾਲੀ ਦੀ ਇਮੀਗ੍ਰੇਸ਼ਨ ਕੰਪਨੀ ਮਾਲਕ ਵੱਲੋਂ ਜਬਰਨ ਵਸੂਲੀ ਅਤੇ ਡਰਾਉਣ ਧਮਕਾਉਣ ਦੇ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਉਸ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਅਤੇ ਗ੍ਰਿਫਤਾਰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: Resham Singh Anmol ਦਾ ਕਿਸਾਨਾਂ ਦੇ ਹੱਕ ਵਿੱਚ ਗਾਇਆ ਇੱਕ ਹੋਰ ਗੀਤ

-

Top News view more...

Latest News view more...

PTC NETWORK