ਭੂਪਤੀਨਗਰ ਬੰਬ ਧਮਾਕੇ ਮਾਮਲੇ ਦੀ ਜਾਂਚ ਲਈ ਆਈ ਐਨਆਈਏ ਟੀਮ 'ਤੇ ਹਮਲਾ, 2 ਅਧਿਕਾਰੀ ਜ਼ਖਮੀ
NIA Team Attacked in Bengal: ਪੱਛਮੀ ਬੰਗਾਲ ਦੇ ਭੂਪਤੀਨਗਰ ਬੰਬ ਧਮਾਕੇ ਮਾਮਲੇ ਦੀ ਜਾਂਚ ਲਈ ਆਈ ਐਨਆਈਏ ਟੀਮ 'ਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ। ਸਾਲ 2022 'ਚ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੀ ਟੀਮ ਸਵੇਰੇ ਸਾਢੇ ਪੰਜ ਵਜੇ ਪੂਰਬੀ ਮੇਦਿਨੀਪੁਰ ਦੇ ਭੂਪਤੀਨਗਰ ਪਹੁੰਚੀ ਸੀ।
ਮੀਡੀਆ ਰਿਪੋਰਟਾਂ ਮੁਤਾਬਿਕ ਐਨਆਈਏ ਦੀ ਟੀਮ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਭੂਪਤੀਨਗਰ ਪਹੁੰਚੀ ਸੀ ਪਰ ਸਥਾਨਕ ਲੋਕਾਂ ਨੇ ਪਹਿਲਾਂ ਗ੍ਰਿਫਤਾਰੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਫਸਰਾਂ ਦੀ ਟੀਮ 'ਤੇ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮਾਮਲੇ ’ਚ ਮੁਲਜ਼ਮ ਟੀਐੱਮਸੀ ਨੇਤਾ ਮਾਨਬੇਂਦਰ ਜਾਨਾ ਨੂੰ ਗ੍ਰਿਫਤਾਰ ਕਰਨ ਆਏ ਸਨ। ਜਦੋਂ ਜਾਂਚ ਏਜੰਸੀ ਦੀ ਟੀਮ ਟੀਏਸੀ ਨੇਤਾ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਲੈ ਜਾ ਰਹੀ ਸੀ ਤਾਂ ਕਈ ਲੋਕਾਂ ਨੇ ਏਜੰਸੀ ਦੇ ਅਧਿਕਾਰੀਆਂ ਨੂੰ ਘੇਰ ਲਿਆ ਅਤੇ ਉਸਦੀ ਰਿਹਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਰਿਪੋਰਟਾਂ ਮੁਤਾਬਕ ਇਸ ਦੌਰਾਨ ਜਾਂਚ ਏਜੰਸੀ ਦੀ ਟੀਮ 'ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਖਬਰਾਂ ਮੁਤਾਬਕ ਹਮਲੇ 'ਚ ਦੋ ਅਧਿਕਾਰੀ ਜ਼ਖਮੀ ਹੋ ਗਏ। ਇਸ ਦੌਰਾਨ ਪਥਰਾਅ ਕਾਰਨ ਮੌਕੇ ’ਤੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ। ਦੱਸ ਦਈਏ ਕਿ ਐਨਆਈਏ ਟੀਮ ਦੇ ਨਾਲ ਕੇਂਦਰੀ ਪੁਲਿਸ ਬਲ ਵੀ ਮੌਕੇ 'ਤੇ ਮੌਜੂਦ ਸੀ, ਜਿਸ ਦੀ ਮਦਦ ਨਾਲ ਸਥਿਤੀ ਨੂੰ ਕਾਬੂ 'ਚ ਲਿਆ ਗਿਆ। ਹਮਲੇ ਤੋਂ ਬਾਅਦ ਟੀਮ ਸਿੱਧੀ ਸਥਾਨਕ ਥਾਣੇ ਗਈ।
ਇਹ ਵੀ ਪੜ੍ਹੋ: Delhi 'ਚ ਬੱਚਾ ਚੋਰੀ ਕਰਨ ਵਾਲੇ ਗਿਰੋਹ 'ਤੇ CBI ਦੀ ਕਾਰਵਾਈ, ਕਈ ਮਾਸੂਮਾਂ ਨੂੰ ਬਚਾਇਆ
-