Sat, Apr 20, 2024
Whatsapp

CM Mann Vs Former CM Channi: CM ਭਗਵੰਤ ਮਾਨ ਨੇ ਸਾਬਕਾ CM ਚੰਨੀ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਕੀਤੀ ਜਨਤਕ

Written by  Jasmeet Singh -- May 31st 2023 02:22 PM -- Updated: May 31st 2023 04:30 PM
CM Mann Vs Former CM Channi: CM ਭਗਵੰਤ ਮਾਨ ਨੇ ਸਾਬਕਾ CM ਚੰਨੀ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਕੀਤੀ ਜਨਤਕ

CM Mann Vs Former CM Channi: CM ਭਗਵੰਤ ਮਾਨ ਨੇ ਸਾਬਕਾ CM ਚੰਨੀ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਦੀ ਜਾਣਕਾਰੀ ਕੀਤੀ ਜਨਤਕ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਚੱਲ ਰਹੀ ਜੰਗ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਮਾਨ ਨੇ ਚੰਨੀ 'ਤੇ ਇਕ ਖਿਡਾਰੀ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਚੰਨੀ ਨੂੰ 31 ਮਈ ਦਾ ਸਮਾਂ ਦਿੱਤਾ ਸੀ।

CM ਮਾਨ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚਿਤਵਨੀ ਦਿੱਤੀ ਸੀ ਕਿ ਜਾਂ ਤਾਂ ਉਹ ਖੁਦ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਸਾਰੀ ਸੱਚਾਈ ਦੱਸਣ, ਨਹੀਂ ਤਾਂ ਉਹ 31 ਮਈ ਨੂੰ ਦੁਪਹਿਰ 2 ਵਜੇ ਕਾਨਫਰੰਸ ਕਰਕੇ ਉਸ ਖਿਡਾਰੀ ਨੂੰ ਲੈ ਕੇ ਆਉਣਗੇ, ਜਿਸ ਤੋਂ ਪੈਸੇ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ 'ਚ ਵੱਡਾ ਖ਼ੁਲਾਸਾ ਹੋ ਚੁੱਕਿਆ ਭਗਵੰਤ ਮਾਨ ਇਲਜ਼ਾਮ ਲਾਉਣ ਤੋਂ ਬਾਅਦ ਮੀਡੀਆ ਸਾਹਮਣੇ ਆ ਚੁੱਕੇ ਨੇ ਅਤੇ ਚੰਨੀ 'ਤੇ ਸਿੱਧੇ ਨਿਸ਼ਾਨੇ ਸਾਧ ਦਿੱਤੇ ਗਏ ਹਨ। 


ਮਾਨ ਨੇ ਕੀ ਕਿਹਾ ? 

CM ਮਾਨ ਨੇ ਦੱਸਿਆ ਕਿ ਜੱਸ ਇੰਦਰ ਬੈਦਵਾਨ ਨਾਮ ਦਾ ਇਹ ਕ੍ਰਿਕੇਟ ਖਿਡਾਰੀ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਜੱਸ ਇੰਦਰ ਦੇ ਸਪੋਰਟਸ ਕੋਟੇ ਵਿੱਚ ਯੂ.ਪੀ.ਐੱਸ.ਈ ਦਾ ਇਮਤਿਹਾਨ ਦਿੱਤਾ ਸੀ ਪਰ ਮਹਿਜ਼ 198 ਨੰਬਰਾਂ ਕਰਕੇ ਸਪੋਰਟਸ ਕੋਟੇ 'ਚ ਥਾਂ ਨਹੀਂ ਮਿਲੀ। ਇਸ ਮਾਮਲੇ ਨੂੰ ਲੈ ਕੇ ਜੱਸ ਇੰਦਰ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਕੀਤੀ ਸੀ। ਉਸ ਵੇਲੇ ਕੈਪਟਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਅਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲੇ ਤਾਂ ਚੰਨੀ ਨੇ ਉਨ੍ਹਾਂ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਕਿਹਾ।

ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਤੀਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ 2 ਲੱਗਣਗੇ। ਖਿਡਾਰੀ ਨੇ ਸੋਚਿਆ ਕਿ ਸ਼ਾਇਦ ਉਹ 2 ਲੱਖ ਰੁਪਏ ਕਹਿ ਰਿਹਾ ਹੈ। ਇਸ ਲਈ ਜਦੋਂ ਉਹ 2 ਲੱਖ ਰੁਪਏ ਲੈ ਕੇ ਆਪਣੇ ਪਿਤਾ ਕੋਲ ਪਹੁੰਚਿਆ ਤਾਂ ਚੰਨੀ ਦੇ ਭਤੀਜੇ ਨੇ ਉਸ ਨੂੰ ਸਾਹਮਣੇ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ ਕਿ ਉਸ ਨੇ ਜੋ 2 ਦਾ ਸੰਕੇਤ ਦਿੱਤਾ ਸੀ, ਉਸ ਦਾ ਮਤਲਬ 2 ਕਰੋੜ ਰੁਪਏ ਹੈ। ਖਿਡਾਰੀ ਜੱਸ ਇੰਦਰ ਬੈਦਵਾਨ ਅਤੇ ਉਨ੍ਹਾਂ ਦੇ ਪਿਤਾ ਨੇ ਵੀ ਚਲਦੀ ਪ੍ਰੈਸ ਕਾਨਫਰੰਸ ਵਿੱਚ CM ਮਾਨ ਦੇ ਬਿਆਨਾਂ 'ਚ ਹਾਮੀ ਭਰਦਿਆਂ ਹੁੰਗਾਰਾ ਭਰਿਆ ਕਿ ਜੋ CM ਮਾਨ ਨੇ ਕਿਹਾ ਉਨ੍ਹਾਂ ਦੀ ਵੀ ਉਹੀ ਆਵਾਜ਼ ਹੈ।

ਚੰਨੀ ਦੇ ਗੁਰੂਘਰ ਜਾਂਦੇ ਹੀ ਸੀ.ਐੱਮ. ਮਾਨ ਨੇ ਸਮਾਂਬੱਧ ਕੀਤਾ 

ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਿਕ ਗੁਰੂਘਰ ਜਾ ਕੇ ਆਪਣਾ ਸਪੱਸ਼ਟੀਕਰਨ ਦੇਣ ਗਏ ਤਾਂ ਅਗਲੇ ਦਿਨ ਮੁੱਖ ਮੰਤਰੀ ਫਿਰ ਮੀਡੀਆ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਸਿੱਧੇ ਤੌਰ 'ਤੇ ਸਾਬਕਾ ਸੀ. ਐੱਮ. ਨੂੰ ਸਮਾਂ ਸੀਮਾ ਦਿੰਦੇ ਹੋਏ ਕਿਹਾ ਸੀ ਕਿ ਚੰਨੀ ਖੁਦ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਅਤੇ ਲੋਕਾਂ ਨੂੰ ਸੱਚਾਈ ਦੱਸਣ, ਨਹੀਂ ਤਾਂ ਉਹ 31 ਮਈ ਨੂੰ ਖਿਡਾਰੀ ਨੂੰ ਪੇਸ਼ ਕਰਕੇ ਸਾਰੇ ਭੇਦ ਖੋਲ੍ਹ ਦੇਣਗੇ। ਜੋ ਅੱਜ ਉਨ੍ਹਾਂ ਵੱਲੋਂ ਕਰ ਦਿੱਤਾ ਗਿਆ ਹੈ। 

ਚੰਨੀ ਨੇ ਕਿਹਾ- ਜੇ ਮੈਂ ਪੈਸੇ ਲੈ ਲਵਾਂ ਤਾਂ ਮੇਰਾ ਕੁਝ ਨਹੀਂ ਬਚੇਗਾ

ਸਾਬਕਾ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਦੋਂ ਵੀ ਉਹ ਕੁਝ ਕਰਦੇ ਹਨ ਤਾਂ ਉਨ੍ਹਾਂ ਦੀ ਫੋਟੋ ਆ ਜਾਂਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਮਗਰ ਲੱਗ ਜਾਂਦੇ ਹਨ। ਭਗਵੰਤ ਮਾਨ ਉਦੋਂ ਪਿੱਛੇ ਪੈ ਗਏ ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ  ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ 'ਤੇ ਟਿਕੀਆਂ ਹਨ। ਮਾਨ ਨੇ ਮੇਰੇ 'ਤੇ ਗੰਭੀਰ ਇਲਜ਼ਾਮ ਲਾਏ, ਇਸ ਲਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾ ਕੇ ਆਪਣੇ ਮਨ ਦੀ ਗੱਲ ਕਹਾਂ। ਇਸੇ ਲਈ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਆ ਕੇ ਅਰਦਾਸ ਕੀਤੀ।

ਹੋਰ ਖਬਰਾਂ ਪੜ੍ਹੋ: 
PM ਮੋਦੀ ਦੇ 9 ਸਾਲ: 5 ਫੈਸਲੇ ਜਿਨ੍ਹਾਂ ਨੇ ਭਾਜਪਾ ਨੂੰ ਬਣਾਇਆ ਮੌਜੂਦਾ ਸਮੇਂ ਦੀ ਸਭ ਤੋਂ ਤਾਕਤਵਰ ਪਾਰਟੀ
ਪੰਜਾਬ ‘ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਜਾਣੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
ਪਹਿਲਵਾਨਾਂ ਦੇ ਹੱਕ 'ਚ ਆਈ SSP ਅਵਨੀਤ ਸਿੱਧੂ ਨੂੰ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਜਵਾਬ
ਅੱਖਾਂ ਵਿੱਚ ਹੰਝੂ ਲੈ ਕੇ ਪ੍ਰਦਰਸ਼ਨਕਾਰੀ ਪਹਿਲਵਾਨ ਗੰਗਾ ਨਦੀ ਵਿੱਚ ਆਪਣੇ ਤਗਮੇ ਵਹਾਉਣ ਹਰਿਦੁਆਰ ਪੁੱਜੇ

- With inputs from our correspondent

adv-img

Top News view more...

Latest News view more...