Sat, Jul 27, 2024
Whatsapp

Farmer Protest: ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਦਾ ਵੱਡਾ ਐਲਾਨ, 2 ਜੂਨ ਨੂੰ ਕੀਤਾ ਜਾਵੇਗਾ ਵੱਡਾ ਇਕੱਠ

ਦੂਜੇ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ ਇਸਦੇ ਬਾਵਜੂਦ ਵੀ ਕਿਸਾਨ ਧਰਨੇ ’ਤੇ ਬੈਠੇ ਹੋਏ ਹਨ। ਪਰ ਕਿਸਾਨ ਜਥੇਬੰਦੀਆਂ ਆਪਣੀ ਹਾਕੀ ਮੰਗਾਂ ਦੇ ਲਈ ਦਿੱਲੀ ਜਾਣ ਲਈ ਬਾਰਡਰ ’ਤੇ ਬੈਠੀਆਂ ਹੋਈਆਂ ਹਨ।

Reported by:  PTC News Desk  Edited by:  Aarti -- May 31st 2024 10:53 AM
Farmer Protest: ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਦਾ ਵੱਡਾ ਐਲਾਨ, 2 ਜੂਨ ਨੂੰ ਕੀਤਾ ਜਾਵੇਗਾ ਵੱਡਾ ਇਕੱਠ

Farmer Protest: ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਦਾ ਵੱਡਾ ਐਲਾਨ, 2 ਜੂਨ ਨੂੰ ਕੀਤਾ ਜਾਵੇਗਾ ਵੱਡਾ ਇਕੱਠ

Farmer Protest And Shambhu Border: ਕਿਸਾਨ ਜਥੇਬੰਦੀਆਂ ਨੂੰ 13 ਫਰਵਰੀ ਤੋਂ ਲਗਾਤਾਰ ਸ਼ੰਭੂ ਬਾਰਡਰ ’ਤੇ ਧਰਨਾ ਲਗਾ ਕੇ ਬੈਠੇ ਹਨ ਅਤੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਬਿਲਕੁਲ ਬੰਦ ਹੈ। ਦੂਜੇ ਪਾਸੇ ਅੱਤ ਦੀ ਗਰਮੀ ਪੈ ਰਹੀ ਹੈ ਇਸਦੇ ਬਾਵਜੂਦ ਵੀ ਕਿਸਾਨ ਧਰਨੇ ’ਤੇ ਬੈਠੇ ਹੋਏ ਹਨ। ਪਰ  ਕਿਸਾਨ ਜਥੇਬੰਦੀਆਂ ਆਪਣੀ ਹਾਕੀ ਮੰਗਾਂ ਦੇ ਲਈ ਦਿੱਲੀ ਜਾਣ ਲਈ ਬਾਰਡਰ ’ਤੇ ਬੈਠੀਆਂ ਹੋਈਆਂ ਹਨ। ਹਰਿਆਣਾ ਸਰਕਾਰ ਵੱਲੋਂ ਇਨ੍ਹਾਂ ਨੂੰ ਰੋਕਿਆ ਗਿਆ ਹੈ।

ਪੰਜਾਬ ਸਣੇ 8 ਸੂਬਿਆਂ ’ਚ ਇਕ ਜੂਨ ਨੂੰ ਵੋਟਾਂ ਪੈਣਗੀਆਂ ਅਤੇ ਦੋ ਜੂਨ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ’ਤੇ ਵੱਡਾ ਇਕੱਠ ਕੀਤਾ ਜਾਵੇਗਾ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਨੇ ਦੱਸਿਆ ਕਿ ਕੋਈ ਵੀ ਸਰਕਾਰ ਆਵੇ ਸੰਘਰਸ਼ ਕਰੇ ਬਿਨਾ ਸਾਨੂੰ ਆਪਣੇ ਹੱਕ ਨਹੀਂ ਮਿਲਣੇ ਇਸ ਕਰਕੇ ਤਪਦੀ ਗਰਮੀ ਦੇ ਵਿੱਚ ਵੀ ਅਸੀਂ ਰੋਜਾਨਾ ਸਟੇਜ ਲਗਾਉਂਦੇ ਹਾਂ ਅਤੇ ਆਪਣੇ ਹੱਕ ਲੈ ਕੇ ਹੀ ਮੁੜਾਂਗੇ। 


ਉਨ੍ਹਾਂ ਅੱਗੇ ਕਿਹਾ ਕਿ 2 ਜੂਨ ਨੂੰ ਵੱਡਾ ਇਕੱਠ ਸ਼ੰਭੂ ਬਾਰਡਰ ’ਤੇ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਸਾਨੂੰ ਕਰੀਬ 109 ਦਿਨ ਹੋ ਗਏ ਹਨ ਸ਼ੰਭੂ ਬਾਰਡਰ ’ਤੇ ਬੈਠੇ ਹੋਏ ਤਪਦੀ ਗਰਮੀ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਆਪਣੇ ਹੱਕ ਲੈ ਕੇ ਹੀ ਮੁੜਾਂਗੇ। 

ਇਹ ਵੀ ਪੜ੍ਹੋ: ਅੱਤ ਦੀ ਗਰਮੀ ਨੇ 227 ਲੋਕਾਂ ਦੀ ਲਈ ਜਾਨ, ਯੂਪੀ ’ਚ ਸਭ ਤੋਂ ਵੱਧ ਮੌਤਾਂ ਦਾ ਅੰਕੜਾ, ਜਾਣੋ ਪੰਜਾਬ ਦੇ ਮੌਸਮ ਦਾ ਹਾਲ

- PTC NEWS

Top News view more...

Latest News view more...

PTC NETWORK