adv-img
ਮੁੱਖ ਖਬਰਾਂ

ਵੱਡੀ ਖ਼ਬਰ: ਲਖਬੀਰ ਲੰਡਾ ਗਰੁੱਪ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ

By Jasmeet Singh -- November 5th 2022 08:39 AM -- Updated: November 5th 2022 08:55 AM
ਵੱਡੀ ਖ਼ਬਰ: ਲਖਬੀਰ ਲੰਡਾ ਗਰੁੱਪ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ

Sudhir Suri Murder Case: ਲਖਬੀਰ ਲੰਡਾ ਗਰੁੱਪ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਪੋਸਟ ਸਾਂਝੀ ਕਰ ਦੱਸਿਆ ਕਿ ਬੀਤੇ ਦਿਨ ਸ਼ਿਵ ਸੈਨਾ ਆਗੂ ਦਾ ਕਤਲ ਉਨ੍ਹਾਂ ਦੇ ਸਾਥੀ ਵੱਲੋਂ ਕੀਤਾ ਗਿਆ। ਉਨ੍ਹਾਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਪਣੀ ਪੋਸਟ ਵਿੱਚ ਉਨ੍ਹਾਂ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਹੋਰ ਕੋਈ ਵੀ ਕੌਮ ਬਾਰੇ ਜਾਂ ਕਿਸੇ ਹੋਰ ਵੀ ਧਰਮ ਬਾਰੇ ਮਾੜਾ ਬੋਲਦਾ ਤਾਂ ਉਹ ਨਤੀਜਾ ਭੁਗਤਣ ਲਈ ਤਿਆਰ ਰਹੇ।

ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ, "ਅੱਜ ਅੰਮ੍ਰਿਤਸਰ ਵਿੱਚ ਜੋ ਸੁਧੀਰ ਸੂਰੀ ਦਾ ਕਤਲ ਹੋਇਆ ਉਹ ਸਾਡੇ ਭਰਾਵਾਂ ਨੇ ਕੀਤਾ ਤੇ ਬਾਕੀ ਵੀ ਜਿਹੜੇ ਕੌਮ ਬਾਰੇ ਜਾਂ ਕਿਸੀ ਵੀ ਧਰਮ ਬਾਰੇ ਮਾੜਾ ਬੋਲਦੇ, ਤਿਆਰੀ ਰੱਖਣ ਵਾਰੀ ਸਾਰਿਆਂ ਦੀ ਆਉਗੀ। ਸਕਿਉਰਿਟੀ ਲੈਕੇ ਇਹ ਨਾ ਸਮਝਣ ਕਿ ਬਚ ਜਾਣਗੇ।"


ਅੰਤ 'ਚ ਪੋਸਟ ਵਿੱਚ ਲਿਖਿਆ ਕਿ "ਅੱਜੇ ਤਾਂ ਸ਼ੁਰੂਆਤ ਹੋਈ ਹੈ ਹੱਕ ਲੈਣੇ ਅੱਜੇ ਬਾਕੀ ਹੈ।"

ਹਾਲਾਂਕਿ ਕਿਸੀ ਵੀ ਸਰਕਾਰੀ ਏਜੰਸੀ ਜਾਂ ਪੁਲਿਸ ਨੇ ਅੱਜੇ ਤੱਕ ਇਸ ਪੋਸਟ ਨੂੰ ਲੈਕੇ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਹੈ।

PTC ਨਿਊਜ਼ ਵੀ ਉਕਤ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤੇ ਇਹ ਖ਼ਬਰ ਸਿਰਫ਼ ਜਾਣਕਾਰੀ ਦੇਣ ਦੇ ਮੱਕਸਦ ਨਾਲ ਸਾਂਝੀ ਕੀਤੀ ਗਈ ਹੈ।

- PTC NEWS

adv-img
  • Share