adv-img
ਮਨੋਰੰਜਨ ਜਗਤ

Brahmastra Part-2 Dev: KGF ਸਟਾਰ Yash ਨਿਭਾ ਸਕਦੇ ਹਨ ਬ੍ਰਹਮਾਸਤਰ 2 'ਚ ਦੇਵ ਦਾ ਕਿਰਦਾਰ!

By Jasmeet Singh -- November 7th 2022 06:45 PM
Brahmastra Part-2 Dev: KGF ਸਟਾਰ Yash ਨਿਭਾ ਸਕਦੇ ਹਨ ਬ੍ਰਹਮਾਸਤਰ 2 'ਚ ਦੇਵ ਦਾ ਕਿਰਦਾਰ!

Brahmastra Part-2 Dev: ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ Brahmastra Part-1 Shiv, ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਇਕ ਪਾਸੇ ਫਿਲਮ ਨੇ ਆਪਣੀ ਕਮਾਈ ਨਾਲ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਕਾਇਮ ਕੀਤੇ ਹਨ। ਹੁਣ ਇਹ ਫਿਲਮ ਪਿਛਲੇ ਦਿਨੀਂ ਓ.ਟੀ.ਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਗਈ ਹੈ ਜਿੱਥੇ ਫਿਲਮ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੁਣ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਫਿਲਮ ਦੇ ਦੂਜੇ ਭਾਗ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਨਾਮਵਰ ਅੰਗਰੇਜ਼ੀ ਨਿਊਜ਼ ਵੈੱਬਸਾਈਟ ਦੀ ਇੱਕ ਰਿਪੋਰਟ ਮੁਤਾਬਕ ਜਦੋਂ ਅਯਾਨ ਮੁਖਰਜੀ ਨੂੰ KGF ਸਟਾਰ ਯਸ਼ ਦੇ ਫਿਲਮ ਲਈ ਸੰਪਰਕ ਕਰਨ ਅਤੇ ਜੁੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਯਸ਼ ਨੂੰ ਬਹੁਤ ਪਸੰਦ ਕਰਦਾ ਹਾਂ ਅਤੇ ਉਸ ਨੂੰ ਸ਼ਾਮਲ ਕਰਨਾ ਚਾਹੁੰਦਾ ਹਾਂ ਪਰ ਅਯਾਨ ਨੇ ਇਸ ਗੱਲ ਨੂੰ ਮਜ਼ਾਕ 'ਚ ਟਾਲ ਦਿਆਂ ਕਿਹਾ ਕਿ ਅਜਿਹੀਆਂ ਅਫਵਾਹਾਂ ਹਨ ਕਿ ਰਣਵੀਰ ਸਿੰਘ ਵੀ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ, ਹਾਲਾਂਕਿ ਮੈਂ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦਾ। 

ਉਨ੍ਹਾਂ ਕਿਹਾ ਕਿ ਜਦੋਂ ਸਮਾਂ ਆਵੇਗਾ, ਅਸੀਂ ਐਲਾਨ ਕਰਾਂਗੇ ਕਿ ਬ੍ਰਹਮਾਸਤਰ ਭਾਗ 2 ਵਿੱਚ 'ਦੇਵ' ਦੀ ਭੂਮਿਕਾ ਕੌਣ ਨਿਭਾ ਰਿਹਾ ਇਸਨੂੰ ਜਨਤਕ ਕਰਾਂਗੇ।

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਈ ਖਬਰਾਂ ਸਾਹਮਣੇ ਆਈਆਂ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਰਿਤਿਕ ਰੋਸ਼ਨ 'ਬ੍ਰਹਮਾਸਤਰ' ਦੇ ਦੂਜੇ ਭਾਗ 'ਚ ਦੇਵ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਦੱਸ ਦੇਈਏ ਕਿ ਬ੍ਰਹਮਾਸਤਰ ਫ੍ਰੈਂਚਾਇਜ਼ੀ ਦੀ ਅਲੌਕਿਕ ਵਿਗਿਆਨਕ ਫਿਲਮ ਦੇ ਪਹਿਲੇ ਭਾਗ ਦੀ ਕਹਾਣੀ ਸ਼ਿਵ ਅਤੇ ਦੇਵ ਵੱਲੋਂ ਬ੍ਰਹਮਾਸਤਰ ਨੂੰ ਪ੍ਰਾਪਤ ਕਰਨ ਦੇ ਆਲੇ-ਦੁਆਲੇ ਘੁੰਮਦੀ ਹੈ। ਸ਼ਿਵ ਜੋ ਆਪਣੇ ਸਾਰੇ ਹਥਿਆਰਾਂ ਨਾਲ ਇੱਕ ਸ਼ਕਤੀਸ਼ਾਲੀ ਯੋਧੇ 'ਦੇਵ' ਦਾ ਸਾਹਮਣਾ ਕਰਦਾ ਦਿਖਾਈ ਦੇ ਰਿਹਾ ਹੈ। ਫਿਲਮ 'ਚ ਰਣਬੀਰ ਕਪੂਰ 'ਸ਼ਿਵ' ਦਾ ਕਿਰਦਾਰ ਨਿਭਾਅ ਰਿਹੈ ਜਦਕਿ ਆਲੀਆ ਭੱਟ ਉਨ੍ਹਾਂ ਦੀ ਪ੍ਰੇਮਿਕਾ 'ਈਸ਼ਾ' ਦਾ ਕਿਰਦਾਰ ਨਿਭਾਅ ਰਹੀ ਹੈ।

ਰਣਬੀਰ ਕਪੂਰ ਅਤੇ ਆਲੀਆ ਭੱਟ ਤੋਂ ਇਲਾਵਾ ਅਮਿਤਾਭ ਬੱਚਨ, ਨਾਗਾਰਜੁਨ, ਮੌਨੀ ਰਾਏ ਨੇ ਵੀ ਮੁੱਖ ਕਿਰਦਾਰ ਨਿਭਾਏ ਨੇ ਜਦ ਕਿ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਨੇ ਆਪਣੇ-ਆਪਣੇ ਕੈਮਿਓ ਰੋਲ ਨਾਲ ਫਿਲਮ ਵਿੱਚ ਜਾਨ ਪਾਈ ਹੈ।

- PTC NEWS

adv-img
  • Share