Joe Biden Motorcade: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਕਾਫਿਲਾ ਹਾਦਸੇ ਦਾ ਸ਼ਿਕਾਰ, ਦੇਖੋ ਵੀਡੀਓ
Joe Biden Motorcade: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਾਫਲੇ ਨਾਲ ਜੁੜੀ ਇਕ ਕਾਰ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਇਸ ਘਟਨਾ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਸ਼ਟਰਪਤੀ ਅਤੇ ਫਸਟ ਲੇਡੀ ਜਿਲ ਬਿਡੇਨ ਕਰਮਚਾਰੀਆਂ ਨਾਲ ਡਿਨਰ ਕਰਨ ਤੋਂ ਬਾਅਦ ਬਾਹਰ ਆ ਰਹੇ ਸਨ।
#WATCH | US President Joe Biden rushed into his vehicle as a car crashed into a vehicle attached to his motorcade.
(Source: Reuters) pic.twitter.com/2ooVcY0BQo — ANI (@ANI) December 18, 2023
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜੋ ਬਾਈਡਨ ਘਟਨਾ ਵਾਲੀ ਥਾਂ ਤੋਂ ਲਗਭਗ 40 ਮੀਟਰ (130 ਫੁੱਟ) ਦੂਰ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕੀ ਚੌਰਾਹੇ 'ਤੇ ਖੜ੍ਹੀ ਇਕ SUV ਨਾਲ ਸੇਡਾਨ ਦੇ ਟਕਰਾਉਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਰਾਸ਼ਟਰਪਤੀ ਨੂੰ ਬੁਲੇਟ ਪਰੂਫ ਗੱਡੀ 'ਚ ਵਿਲਮਿੰਗਟਨ ਸ਼ਹਿਰ ਤੋਂ ਦੂਰ ਲੈ ਗਏ। ਇਸ ਧਮਾਕੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬੁਰੀ ਤਰ੍ਹਾਂ ਡਰੇ ਹੋਏ ਸਨ।
ਇਹ ਵੀ ਪੜ੍ਹੋ: Smriti Irani On Kejriwal: ਸਮ੍ਰਿਤੀ ਇਰਾਨੀ ਦਾ ਕੇਜਰੀਵਾਲ 'ਤੇ ਕੱਸਿਆ ਤੰਜ,ਕਿਹਾ- 'ਕਦੋ ਤੱਕ ਬਚਣਗੇ ਕੋਈ ਗਾਰੰਟੀ ਨਹੀਂ'
- PTC NEWS