Sat, Aug 8, 2026
Whatsapp

Charlie Chauhan Marriage: ਕ੍ਰਿਕਟਰ ਰਮਨਦੀਪ ਸਿੰਘ ਨੇ ਅਦਾਕਾਰਾ ਚਾਰਲੀ ਚੌਹਾਨ ਨਾਲ ਕਰਵਾਇਆ ਵਿਆਹ

Charlie Chauhan Marriage: ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਖੇਡਣ ਵਾਲੇ ਕ੍ਰਿਕਟਰ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

Reported by:  PTC News Desk  Edited by:  Amritpal Singh -- August 08th 2026 02:43 PM -- Updated: August 08th 2026 02:45 PM
Charlie Chauhan Marriage: ਕ੍ਰਿਕਟਰ ਰਮਨਦੀਪ ਸਿੰਘ ਨੇ ਅਦਾਕਾਰਾ ਚਾਰਲੀ ਚੌਹਾਨ ਨਾਲ ਕਰਵਾਇਆ ਵਿਆਹ

Charlie Chauhan Marriage: ਕ੍ਰਿਕਟਰ ਰਮਨਦੀਪ ਸਿੰਘ ਨੇ ਅਦਾਕਾਰਾ ਚਾਰਲੀ ਚੌਹਾਨ ਨਾਲ ਕਰਵਾਇਆ ਵਿਆਹ

Charlie Chauhan Marriage: ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਖੇਡਣ ਵਾਲੇ ਕ੍ਰਿਕਟਰ ਰਮਨਦੀਪ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਇੱਕ ਨਿੱਜੀ ਸਮਾਗਮ ਦੌਰਾਨ ਮਸ਼ਹੂਰ ਟੀਵੀ ਅਦਾਕਾਰ ਚਾਰਲੀ ਚੌਹਾਨ ਨਾਲ ਰਵਾਇਤੀ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ।

ਇਸ ਖਾਸ ਮੌਕੇ 'ਤੇ ਖੇਡ ਅਤੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਮੌਜੂਦ ਸਨ, ਜਿਨ੍ਹਾਂ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਮਨ ਧੀਰ, ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਅਤੇ ਪੰਜਾਬ ਦੇ ਕ੍ਰਿਕਟਰ ਜਸਿੰਦਰ ਸਿੰਘ ਸ਼ਾਮਲ ਸਨ। ਟੀਵੀ ਅਦਾਕਾਰ ਜੈ ਭਾਨੁਸ਼ਾਲੀ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵਿਆਹ ਦੇ ਜਸ਼ਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। 

ਇਸ ਸਮਾਰੋਹ ਦੌਰਾਨ ਰਮਨਦੀਪ ਨੇ ਕਢਾਈ ਵਾਲੀ ਕਰੀਮ ਸ਼ੇਰਵਾਨੀ ਪਹਿਨੀ ਹੋਈ ਸੀ, ਜਦੋਂਕਿ 'ਕੈਸੀ ਯੇ ਯਾਰੀਆਂ' ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਚਾਰਲੀ ਚੌਹਾਨ ਨੇ ਰਵਾਇਤੀ ਮੈਰੂਨ ਬ੍ਰਾਈਡਲ ਲਹਿੰਗਾ ਪਹਿਨਿਆ ਹੋਇਆ ਸੀ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ।

ਹੋਰ ਪੜ੍ਹੋ- Batala Grenade Attack: ਤੀਜਾ ਦੋਸ਼ੀ ਗ੍ਰਿਫਤਾਰ, ਪੰਜਾਬ 'ਚ ਪੁਲਿਸ ਅਦਾਰਿਆਂ 'ਤੇ ਹਮਲੇ ਦੀ ਰਚੀ ਸੀ ਸਾਜ਼ਿਸ਼

ਦੱਸ ਦੇਈਏ ਕਿ ਚਾਰਲੀ ਚੌਹਾਨ ਨੇ 'ਕੈਸੀ ਯੇ ਯਾਰੀਆਂ' ਅਤੇ 'ਬੈਸਟ ਫ੍ਰੈਂਡਜ਼ ਫਾਰਐਵਰ' ਵਰਗੇ ਟੈਲੀਵਿਜ਼ਨ ਸ਼ੋਅ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਹ MTV ਰੋਡੀਜ਼ 'ਤੇ ਵੀ ਨਜ਼ਰ ਆ ਚੁੱਕੀ ਹੈ ਅਤੇ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ ਵਿੱਚ ਹਿੱਸਾ ਲੈ ਚੁੱਕੀ ਹੈ। ਉਥੇ ਹੀ ਰਮਨਦੀਪ ਸਿੰਘ ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਦੀ ਨੁਮਾਇੰਦਗੀ ਕਰਦੇ ਹੈ। ਰਮਨਦੀਪ 2024 ਵਿੱਚ IPL ਖਿਤਾਬ ਜਿੱਤਣ ਵਾਲੀ KKR ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ 2017 ਵਿੱਚ ਪੰਜਾਬ ਦੀ ਟੀਮ ਵੱਲੋਂ ਹਿਮਾਚਲ ਪ੍ਰਦੇਸ਼ ਵਿਰੁੱਧ ਕੀਤੀ ਸੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK